ਬਿਗ ਬੌਸ ਜੇਤੂ ਸਿਧਾਰਥ ਸ਼ੁਕਲਾ ਦੀ ਦਿਲ ਦੇ ਦੌਰੇ ਨਾਲ ਹੋਈ ਮੌਤ, ਬਾਲੀਵੁੱਡ ਵਿੱਚ ਛਾਇਆ ਮਾਤਮ


ਦਿੱਲੀ ( ਦ ਸਟੈਲਰ ਨਿਊਜ਼), ਜੋਤੀ। ਬਿਗ ਬੌਸ 13 ਜਿੱਤਣ ਵਾਲੇ ਮਸ਼ਹੂਰ ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਦਾ 40 ਸਾਲਾ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ ਹੈ । ਜਿਸਦੇ ਕਾਰਣ ਪੂਰੇ ਬਾਲੀਵੁੱਡ ਵਿੱਚ ਮਾਤਮ ਛਾ ਗਿਆ ਹੈ। ਜਾਣਕਾਰੀ ਦੇ ਅਨੁਸਾਰ ਸਿਧਾਂਰਤ ਦੀ ਅਚਾਨਕ ਸਿਹਤ ਖਰਾਬ ਹੋਣ ਦੇ ਕਾਰਣ ਸਿਧਾਂਰਤ ਨੂੰ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ, ਪਰ ਇਲਾਜ ਦੋਰਾਨ ਸਿਧਾਂਰਤ ਦੀ ਹਸਪਤਾਲ ਵਿੱਚ ਮੌਤ ਹੋ ਗਈ । ਜਿਸ ਦੌਰਾਨ ਬਿਗ ਬਾਸ ਵਿੱਚ ਸਿਧਾਂਰਤ ਨਾਲ ਕੰਮ ਕਰ ਚੁੱਕੀ ਸ਼ਹਿਨਾਜ ਗਿੱਲ ਆਪਣੀ ਸ਼ੂਟਿੰਗ ਛੱਡ ਕੇ ਮੁੰਬਈ ਹਸਪਤਾਲ ਵਿੱਚ ਪਹੁੰਚ ਗਈ ।

Advertisements

ਜਾਣਕਾਰੀ ਦੇ ਅਨੁਸਾਰ, ਸਿਧਾਂਰਤ ਨੂੰ ਟੀਵੀ ਸੀਰੀਅਲ ਬਾਲਿਕਾ ਵਧੂ ਤੋ ਪ੍ਰਸਿੱਧੀ ਮਿਲੀ ਸੀ ਉਸਤੋ ਬਾਅਦ ਸਿਧਾਂਰਤ ਨੇ ਕਦੇ ਪਿੱਛੇ ਮੁੜ ਕੇ ਨਹੀ ਦੇਖਿਆ। ਉਹ ਟੀਵੀ ਸੀਰੀਅਲ ਦਿਲ ਸੇ ਦਿਲ ਤੱਕ ਵੀ ਨਜ਼ਰ ਆਏ ਸਨ । ਇਸਤੋ ਬਾਅਦ ਸਿਧਾਂਰਤ ਨੇ ਬਾਲੀਵੁਡ ਵਿੱਚ ਸ਼ੁਰੂਆਤ ਫਿਲਮ ਹੰਮਟੀ ਸ਼ਰਮਾ ਕੀ ਦੁਲਹਨੀਆ ਤੋ ਕੀਤੀ ਸੀ। ਇਸਤੋ ਬਾਅਦ ਸਿਧਾਂਰਤ ਨੂੰ ਬਿੱਗ ਬੌਸ 13 ਵਿੱਚੋ ਪ੍ਰੱਸਿਧੀ ਮਿਲੀ । ਜਾਣਕਾਰੀ ਦੇ ਅਨੁਸਾਰ ਲੋਕਾਂ ਦੁਆਰਾ ਪੰਜਾਬੀ ਅਦਾਕਾਰ ਸ਼ਹਿਨਾਜ਼ ਗਿੱਲ ਅਤੇ ਸਿਧਾਂਰਤ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਜਾਦਾ ਹੈ । ਸ਼ਿਧਾਰਤ ਸ਼ੁਕਲਾ ਦੀ ਮੌਤ ਦੀ ਖਬਰ ਸੁਣ ਕੇ ਸਾਰੇ ਬਾਲੀਵੁੱਡ ਨੇ ਕਾਫੀ ਰੋਸ਼ ਵਿਅਕਤ ਕੀਤਾ

LEAVE A REPLY

Please enter your comment!
Please enter your name here