ਯੂਥ ਪਾਵਰ ਕਲੱਬ ਦੇ ਮੈਂਬਰ ਵਲੋਂ ਜਰੂਰਤਮੰਦ ਅਤੇ ਅਪਹਾਜ ਬੱਚਿਆਂ ਨਾਲ਼ ਜਨਮ ਦਿਨ ਮਨਾ ਕੇ ਕੀਤੀ ਖ਼ੁਸ਼ੀ ਸਾਂਝੀ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਯੂਥ ਪਾਵਰ ਕਲੱਬ ਮੁਕੇਰੀਆਂ ਦੇ ਨੌਜਵਾਨ ਵਲੋਂ ਆਪਣਾ ਜਨਮ ਦਿਨ ਵੱਖਰੇ ਢੰਗ ਨਾਲ ਮਨਾਇਆ ਗਿਆ ਜਿਸ ਨੂੰ ਦੇਖ ਹਰ ਇੱਕ ਦਾ ਦਿਲ ਪਸੀਜ ਗਿਆ ਯੂਥ ਪਾਵਰ ਗਰੁੱਪ ਦੇ ਟੀਮ ਮੈਂਬਰ ਨਵ ਬਾਜਵਾ ਪਿੰਡ ਅਰਥੇਵਾਲ ਤੋ ਮੈਂਬਰ ਯੂਥ ਪਾਵਰ ਗਰੁੱਪ ਨੇ ਆਪਣਾ ਜਨਮਦਿਨ ਇਕ ਐਸੇ ਪਰਿਵਾਰ ਨਾਲ ਮਨਾਇਆ ਜਿਸ ਪਰਿਵਾਰ ਦੇ ਤਿੰਨ ਬੱਚੇ ਜ਼ੋ ਸਰੀਰਕ ਅਤੇ ਮਾਨਸਿਕ ਤੌਰ ਤੇ ਅਪਾਹਜ ਹਨ ਨਾਲ ਆਪਣਾ ਜਨਮਦਿਨ ਨੂੰ ਸਾਂਝਾ ਕੀਤਾ ਤਾਂ ਕਿ ਹੋਰ ਵੀਰ ਵੀ ਇਸ ਮੁਹਿੰਮ ਨਾਲ ਜੁੜਕੇ ਲੋਕਾਂ ਦੇ ਬੁਰੇ ਵਕਤ ਵਿਚ ਸਾਥ ਦਿੰਦੇ ਰਹਿਣ ਯੂਥ ਪਾਵਰ ਗੁੱਰਪ ਸ਼ੁਰੂ ਤੋਂ ਇਸ ਤਰ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਦਾ ਆ ਰਿਹਾ ਹੈ ਯੂਥ ਪਾਵਰ ਗੁੱਰਪ ਵੱਲੋਂ ਇਸ ਪਰਿਵਾਰ ਨੂੰ ਤਕਰੀਬਨ 18 ਮਹੀਨਿਆਂ ਤੋਂ ਲਗਾਤਾਰ ਰਾਸ਼ਨ ਦੀ ਸੇਵਾ ਕੀਤੀ ਜਾ ਰਹੀ ਹੈ।

Advertisements

ਯੂਥ ਪਾਵਰ ਗੁੱਰਪ ਦੇ ਸੰਯੋਜਕ ਐੱਨਐੱਸ ਖ਼ਿਜ਼ਰਪਰੀਆ ਨੇ ਕਿਹਾ ਕਿ ਇਸ ਤਰ੍ਹਾਂ ਦੀ ਨਿਵੇਕਲੀ ਪਹਿਲ ਕਰਨ ਦਾ ਮੱਖ ਉਦੇਸ਼ ਹੈ ਕਿ ਨੌਜਵਾਨ ਪੀੜ੍ਹੀ ਵੱਧ ਤੋਂ ਵੱਧ ਯੂਥ ਪਾਵਰ ਗੁੱਰਪ ਨਾਲ਼ ਜੁੜੇ ਤਾਂ ਜ਼ੋ ਇਸ ਤਰ੍ਹਾਂ ਦੇ ਪਰਿਵਾਰਾਂ ਨੂੰ ਥੋੜ੍ਹੀ ਜਿਹੀ ਖੁਸ਼ੀ ਦੇ ਸਕੀਏ ਐੱਨ ਐੱਸ ਖ਼ਿਜ਼ਰਪਰੀਆ ਨੇ ਕਿਹਾ ਕਿ ਮੁਕੇਰੀਆਂ ਵਿੱਚ ਅਜੇ ਵੀ ਕੇਈ ਐਸੇ ਪਰਿਵਾਰ ਹਨ ਜ਼ੋ ਲੋੜਵੰਦ ਹਨ । ਉਨ੍ਹਾਂ ਦੇ ਯੂਥ ਪਾਵਰ ਗੁੱਰਪ ਦੀ ਹਮੇਸ਼ਾ ਤੋਂ ਪਹਿਲਕਦਮੀ ਰਿਹੀ ਹੈ ਕਿ ਉਹ ਇਸ ਤਰ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਕਰ ਸਕਣ। ਉਨ੍ਹਾਂ ਹੋਰ ਵੀ ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਇਸ ਤਰ੍ਹਾਂ ਦੀ ਖੁਸ਼ੀਆਂ ਅਜਿਹੇ ਪਰਿਵਾਰਾਂ ਨਾਲ਼ ਸਾਂਝੀਆਂ ਕਰਨ ਤਾਂ ਜ਼ੋ ਦੁਖ ਤਕਲੀਫ਼ ਸਹਿ ਰਹੇ ਪਰਿਵਾਰਾਂ ਨੂੰ ਥੋੜ੍ਹੀ ਜਿਹੀ ਖੁਸ਼ੀ ਦਾ ਅਹਿਸਾਸ ਕਰਵਾ ਸਕੀਏ। ਉਨ੍ਹਾਂ ਵੱਲੋਂ ਗੁੱਰਪ ਮੈਂਬਰ ਨਵ ਬਾਜਵਾ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਨਵ ਬਾਜਵਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਪਰਿਵਾਰ ਨਾਲ ਮਨਾਏ ਗਏ ਪਲ ਉਨ੍ਹਾਂ ਹਮੇਸ਼ਾ ਯਾਦ ਰਹਿਣਗੇ ਅਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਉਹ ਲੋੜਵੰਦਾਂ ਦੀ ਸੇਵਾ ਕਰਦੇ ਰਹਿਣਗੇ ਕਿਉਂਕਿ ਉਨ੍ਹਾਂ ਦੇ ਯੂਥ ਪਾਵਰ ਗੁੱਰਪ ਦਾ ਇੱਕੋ ਹੀ ਮਕਸਦ ਹੈ ” ਜ਼ਿੰਦਗੀ ਜ਼ਿੰਦਾਬਾਦ” ਜਿਸ ਲਈ ਉਹ ਜੀ ਜਾਨ ਨਾਲ ਸੇਵਾ ਕਰਦੇ ਰਹਿਣਗੇ ।

LEAVE A REPLY

Please enter your comment!
Please enter your name here