ਜਿਲੇ ਵਿੱਚ ਡੇਗੂ ਦੇ 307 ਕੇਸ, ਸਿਵਲ ਹਸਪਤਾਲ ਵਿੱਚ ਡੇਗੂ ਲਈ ਵਿਸ਼ੇਸ਼ ਵਾਰਡ ਦਾ ਪ੍ਰਬੰਧ: ਸਿਵਲ ਸਰਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਹੁਕਮਾਂ ਅਨੁਸਾਰ ਜਿਲੇ ਵਿੱਚ ਡੇਗੂ ਦੇ ਲਗਤਾਰ ਵੱਧ ਰਹੇ ਕੇਸਾ ਨੂੰ ਮੁੱਖ ਰੱਖਦੇ ਹੋਏ ਅੱਜ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਨੇ ਵੈਕਟਰਬੋਰਨ ਡਜ਼ੀਜ ਕੰਟਰੋਲ ਪ੍ਰੋਗਰਾਮ ਦੇ ਇੰਚਾਰਜ ਅਤੇ ਐਟੀਲਾਰਵਾਂ ਟੀਮ ਨਾਲ ਵਿਸ਼ੇਸ ਬੈਠਕ ਕੀਤੀ । ਇਸ ਮੋਕੇ ਸੀਨੀਅਰ ਮੈਡੀਕਲ ਅਫਸਰ ਡਾ. ਜਸਵਿੰਦਰ ਸਿੰਘ , ਮੈਡੀਕਲ ਸ਼ਪੈਲਿਸਟ ਡਾ ਨੇਹਾਂ ਪਾਲ , ਡਾ ਸਰਬਜੀਤ ਸਿੰਘ, ਡਾ ਬਲਦੀਪ ਸਿੰਘ , ਡਾ ਸੁਦੇਸ਼ ਰਾਜਨ ਜਿਲਾਂ ਐਪੀਡੀਮੋਲੋਜਿਸਟ ਡਾ ਡੀ. ਪੀ. ਸਿੰਘ, ਡਾ ਸ਼ਲੇਸ਼ ਕੁਮਾਰ ਅਤੇ ਐਟੀਲਾਰਵਾਂ ਟੀਮ ਇੰਚਾਰਜ ਬਸੰਤ ਕੁਮਾਰ ਤੇ ਰਕੇਸ਼ ਕੁਮਾਰ ਤੇ ਸੁਪਰਵਾਈਜ਼ਰ ਸਟਾਫ ਹਾਜ਼ਰ ਸਨ । ਹਾਜ਼ਰ ਸਟਾਫ ਨੂੰ ਹਤਾਇਤ ਦਿੰਦੇ ਹੋਏ ਸਿਵਲ ਸਰਜਨ ਨੇ ਜਿਲਾਂ ਐਪੀਡੀਮੋਲੋਜਿਸਟ ਅਤੇ ਐਟੀਲਾਰਵਾਂ ਟੀਮ ਦੇ ਮੈਬਰਾਂ ਨੂੰ ਸਰਵੇਲੈਸ ਅਤੇ ਜਾਗਰੂਕ ਗਤੀ ਵਿਧੀਆ ਵਧਾਉਣ ਲਈ ਕਿਹਾ, ਕਿਉਕਿ ਜੋ ਜਿਲੇ ਅੰਦਰ ਹੁਣ ਤੱਕ 307 ਕੇਸ ਡੇਗੂ ਦੇ ਰਿਪੋਟ ਹੋ ਚੁੱਕੇ ਹਨ ।

Advertisements

ਡੇਗੂ ਪ੍ਰਭਾਵਿਤ ਖੇਤਰਾਂ ਵਿੱਚ ਵਿਸ਼ੇਸ਼ ਟੀਮਾਂ ਮਰੀਜਾਂ ਬਾਰੇ ਜਾਣਕਾਰੀ ਇਕੱਤਰ ਕਰਕੇ ਰੋਜਾਨਾ ਰਿਪੋਟ ਕੀਤੀ ਜਾਵੇ ਅਤੇ ਮੱਛਰ ਪੈਦਾ ਹੋਣ ਵਾਲੇ ਸੋਮਿਆਂ ਦੀ ਪਹਿਚਾਣ ਕਰਕੇ ਨਸ਼ਟ ਕੀਤਾ ਜਾਵੇ । ਉਹਨਾਂ ਸਿਹਤ ਵਿਭਾਗ ਵੱਲੋ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਨੂੰ ਡਰਾਈ ਡੇਅ , ਫਰਾਈ ਡੇਅ ਨੂੰ ਪੂਰਨ ਤੋਰ ਤੇ ਲਾਗੂ ਕਰਨ ਦੀ ਹਦਾਇਤ ਕੀਤੀ ਇਸ ਤੋ ਇਲਾਵਾਂ ਸ਼ਹਿਰ ਵਿੱਚ ਗੱਡੀਆ ਕਾਰਾ ਦੀ ਵਰਕਸ਼ਾਪਾ, ਕਬਾੜੀਆਂ ਦੀ ਦੁਕਾਨਾ, ਢਾਬਿਆ, ਹੋਟਲਾਂ, ਘਰਾਂ ਦੀ ਛੱਤਾਂ, ਗਮਲਿਆ, ਦੁਕਾਨਾਂ, ਦਫਤਰਾਂ ਵਿੱਚ ਚੱਲ ਰਹੇ ਕੂਲਰਾਂ ਦੀ ਟੀਮ ਵੱਲੋ ਸਖਤੀ ਨਾਲ ਨਿਰੀਖਣ ਕੀਤਾ ਜਾਵੇ ਅਤੇ ਜਿਥੇ ਡੇਗੂ ਫਲਾਉਣ ਵਾਲੇ ਮੱਛਰ ਦਾ ਲਾਂਰਵਾ ਮਿਲਦਾ ਹੈ । ਉਹਨਾ ਨੂੰ ਮੋਕੇ ਤੇ ਨਸ਼ਟ ਕਰਵਾਇਆ ਜਾਵੇ । ਇਸ ਦੋਰਾਨ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੀਆ ਟੀਮਾਂ ਨੂੰ ਘਰ ਦੀ ਵਜਟ ਦੋਰਾਨ ਪੂਰਾ ਸਹਿਯੋਗ ਦੇਣ ਤਾਂ ਜੋ ਡੇਗੂ ਮੁਕਤ ਵਾਤਾਵਰਣ ਦੀ ਸਿਰਜਨਾ ਕੀਤੀ ਜਾ ਸਕੇ ।

LEAVE A REPLY

Please enter your comment!
Please enter your name here