17 ਸੰਤਬਰ ਨੂੰ ਦਿੱਲੀ ਰੋਸ਼ ਮਾਰਚ ਵਿੱਚ ਯੂਥ ਅਕਾਲੀ ਦਲ ਵੱਡੀ ਗਿਣਤੀ ਵਿੱਚ ਹੋਵੇਗੀ ਸ਼ਾਮਿਲ: ਭਾਰਜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਦੇਸ਼ ਦੀ ਕੇਂਦਰ ਸਰਕਾਰ ਵਲੋਂ ਪਿਛਲੇ ਸਾਲ 17 ਸੰਤਬਰ ਨੂੰ ਸੰਸਦ ਵਿਚ ਕਾਲੇ ਕਨੂੰਨ ਬਣਾਏ ਸੀ ਜਿਸ ਨੂੰ ਪੂਰੇ ਦੇਸ਼ ਦੇ ਕਿਸਾਨਾਂ ਨੇ ਇਹਨਾਂ ਕਨੂੰਨਾਂ ਨੂੰ ਨਕਾਰ ਕੇ ਪੂਰੇ ਦੇਸ਼ ਵਿਚ ਵਿਰੋਧ ਕਰਨ ਤੋ ਬਾਦ ਇਸ ਕਾਨੂੰਨਾਂ ਨੂੰ ਵਾਪਸ ਕਰਵਉਣ ਲਈ ਦਿੱਲੀ ਵਿਚ ਸ਼ਾਂਤਮਯੀ ਸੰਗਰਸ਼ ਸ਼ੁਰੂ ਕੀਤਾ ਹੈ । ਜਿਸ ਨੂੰ ਪੂਰਾ ਇਕ ਸਾਲ ਹੋ ਗਿਆ ਹੈ । ਸ਼੍ਰੋਮਣੀ ਅਕਾਲੀ ਦਲ ਵਲੋਂ ਇਸ ਦਿਨ ਨੂੰ ਕਾਲੇ ਦਿਵਸ ਵਜੋਂ ਮਨਾਇਆ ਜਾ ਰਿਹਾ । ਜਿਸ ਵਿਚ ਹਲਕਾ ਹੋਸ਼ਿਆਰਪੂਰ ਤੋਂ ਜ੍ਹਿਲਾ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਦੀ ਅਗਵਾਈ ਵਿਚ ਯੂਥ ਆਗੂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ। ਭਾਰਜ ਨੇ ਦਸਿਆ ਕੀ ਯੂਥ ਅਕਾਲੀ ਦਲ ਦਾ ਕਾਫਲਾ 16 ਸਤੰਬਰ ਨੂੰ ਲਾਲੀ ਬਾਜਵਾ ਦੀ ਅਗਵਾਈ ਵਿਚ ਦਿੱਲ੍ਹੀ ਲਈ ਰਵਾਨਾ ਹੋਵੇਗਾ ਅਤੇ 17 ਤਰੀਕ ਨੂੰ ਗੁਰਦੁਆਰਾ ਰਕਾਬ ਗੰਝ ਸਾਹਿਬ ਤੋਂ ਸਸੰਦ ਵੱਲ ਹੋਣ ਵਾਲੇ ਕਿਸਾਨ ਰੋਸ ਮਾਰਚ ਵਿਚ ਸ਼ਮੂਲੀਅਤ ਕਰ ਕੇ ਇਹਨਾਂ ਕਾਲੇ ਕਨੂੰਨਾਂ ਨੂੰ ਵਾਪਸ ਕਰਵਉਣ ਲਈ ਕੇਂਦਰ ਦੀ ਭਾਜਪਾ ਸਰਕਾਰ ਤੇ ਦਬਾਅ ਬਣਾਇਆ ਜਾਵੇਗਾ ।

Advertisements

ਉਹਨਾਂ ਦੱਸਿਆ ਕਿ ਰੋਸ ਮਾਰਚ ਸ਼ੁਰੂ ਕਰਨ ਤੋਂ ਪਹਿਲਾ ਗੁਰਦੁਆਰਾ ਸਾਹਿਬ ਵਿਚ ਇਹਨਾਂ ਕਨੂੰਨਾਂ ਨੂੰ ਰੱਦ ਕਰਵਉਣ ਲਈ ਅਰਦਾਸ ਕੀਤੀ ਜਾਵੇਗੀ। ਇਸ ਮੌਕੇ ਓਹਨਾ ਕਿਹਾ ਕੇ ਕੇਂਦਰ ਸਰਕਾਰ ਇਹਨਾਂ ਕਨੂੰਨਾਂ ਨੂੰ ਧਕੇ ਨਾਲ ਲਾਗੂ ਕਰਵਉਣਾ ਚਾਹੁੰਦੀ ਹੈ । ਜਦੋਂ ਕੀ ਕਿਸਾਨ ਇਹਨਾਂ ਬਿੱਲਾ ਨੂੰ ਨਹੀਂ ਚੋਂਦੇ ਅਤੇ ਪਿਛਲੇ ਇਕ ਸਾਲ ਤੋਂ ਸੰਗਰਸ਼ ਕਰਦੇ ਪਏ ਆ ਅਤੇ ਇਸ ਸੰਗਰਸ਼ ਵਿਚ 600 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਨੇ ਪਰ ਕੇਂਦਰ ਦੀ ਠੀਠ ਅਤੇ ਕਿਸਾਨ ਵਿਰੋਧੀ ਬੀਜੇਪੀ ਸਰਕਾਰ ਦਾ ਇਸ ਵਲ ਕੋਈ ਧਿਆਨ ਨਹੀਂ ਹੈ । ਇਸ ਕਾਲੇ ਕਨੂੰਨਾਂ ਦਾ ਹਰ ਵਰਗ ਦੇ ਪ੍ਰਭਾਵ ਪੈ ਰਿਹਾ ਹੈ ਇਸਨੂੰ ਰੱਦ ਹੋਣਾ ਚਾਹੀਦਾ ਹੈ । ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਕਾਲੇ ਕਨੂੰਨਾਂ ਖਿਲਾਫ ਅਵਾਜ ਚੁਕੀ ਫਿਰ ਓਹਦੇ ਲਈ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਦੀ ਵਜ਼ੀਰੀ ਛੱਡੀ, ਬੀਜੇਪੀ ਨਾਲ 32 ਸਾਲ ਪੁਰਾਣਾ ਗਠਜੋੜ ਤੋੜਿਆ ਤਾਂ ਜੋ ਕਿਸਾਨੀ ਖਿਲਾਫ ਕਾਲੇ ਕਨੂੰਨ ਰੱਦ ਹੋ ਸਕਣ ਹੈ। ਇਸ ਮੌਕੇ ਓਹਨਾ ਨਾਲ ਬਲਰਾਜ ਚੌਹਾਨ, ਵਿਸ਼ਾਲ ਅਦੀਆਂ, ਪੁਨੀਤ ਕੰਗ, ਮਹੇਸ਼ ਸਿੰਗਲਾ, ਮੁਕੇਸ਼ ਸੂਰੀ, ਚੇਤਨਪਾਲ ਸਕੱਤਰ ਜਨਰਲ ਸੋਈ ਦੋਆਬਾ ਜ਼ੋਨ, ਵਿਜੈ, ਕਰਨ ਜੰਡੂਸਿੰਘਾ, ਸਨੀ, ਸੁਖਜਿੰਦਰ ਔਜਲਾ, ਹਰਜੀ ਬਾਜਵਾ, ਸਿਮਰ ਰੰਧਾਵਾ, ਮੀਤਾ ਭਲਵਾਨ , ਜੀਤੂ ਭਲਵਾਨ, ਰੋਹਨ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here