ਹਰਕ੍ਰਿਸ਼ਨ ਵਾਲੀਆ ਨੇ ਸੁਖਬੀਰ ਬਾਦਲ ਜੀ ਨਾਲ ਦਿੱਲੀ ਰਿਹਾਇਸ਼ ਵਿਖੇ ਕੀਤੀ ਮੁਲਾਕਾਤ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਕੁਮਾਰ ਗੌਰਵ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਕਪੂਰਥਲਾ ਦੀ ਸੀਟ ਬਹੁਜਨ ਸਮਾਜ ਪਾਰਟੀ ਨੂੰ ਦੇਣ ਤੋਂ ਬਾਅਦ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਕਪੂਰਥਲਾ ਦੇ ਸਰਗਰਮ ਆਗੂ ਅਤੇ ਟਿੱਕਟ ਦੇ ਮੁੱਖ ਦਾਅਵੇਦਾਰ ਹਰਕ੍ਰਿਸ਼ਨ ਸਿੰਘ ਵਾਲੀਆ ਨੂੰ ਆਪਣੀ ਰਿਹਾਇਸ਼ ਵਿਖੇ ਬੁਲਾ ਕੇ ਕਰੀਬ ਪੋਣਾ ਘੰਟਾ ਮੀਟਿੰਗ ਕੀਤੀ ਗਈ , ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਸ ਸੁਖਬੀਰ ਸਿੰਘ ਬਾਦਲ ਅਤੇ ਹਰਕ੍ਰਿਸ਼ਨ ਸਿੰਘ ਵਾਲੀਆ ਨੇ ਹਲਕਾ ਕਪੂਰਥਲਾ ਦੀ ਸੀਟ ਜੋ ਕੀ ਬਹੁਜਨ ਸਮਾਜ ਪਾਰਟੀ ਲੜੇਗੀ ਬਾਰੇ ਲੰਮਾ ਸਮਾਂ ਗੱਲ ਬਾਤ ਕੀਤੀ. ਸ ਸੁਖਬੀਰ ਸਿੰਘ ਬਾਦਲ ਵੱਲੋਂ ਹਰਕ੍ਰਿਸ਼ਨ ਸਿੰਘ ਵਾਲੀਆ ਨੂੰ ਕਪੂਰਥਲਾ ਵਿਚ ਡੱਟ ਕੇ ਕੰਮ ਕਰਨ ਲਈ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਦੇ ਨਾਲ ਰਲ ਕੇ ਕਪੂਰਥਲਾ ਸੀਟ ਤੇ ਜਿੱਤ ਪ੍ਰਾਪਤ ਕਰਨ ਲਈ ਕਿਹਾ ਗਿਆ ਮੀਟਿੰਗ ਤੋਂ ਬਾਅਦ ਵਿਚ ਐੱਚ ਐੱਸ ਵਾਲੀਆ ਨੇ ਕਿਹਾ ਕਿ ਉਹ ਦਿਲੋਂ ਚਾਹੁੰਦੇ ਹਨ ਕਿ ਸ ਸੁਖਬੀਰ ਸਿੰਘ ਬਾਦਲ 2022 ਵਿੱਚ ਮੁੱਖ ਮੰਤਰੀ ਬਣਨ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਗੱਠਬੰਧਨ ਵਾਲੀ ਸਰਕਾਰ ਪੰਜਾਬ ਵਿੱਚ ਆਵੇ ,

Advertisements

ਉਨ੍ਹਾਂ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਜੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕਪੂਰਥਲਾ ਤੋਂ ਬਹੁਜਨ ਸਮਾਜ ਪਾਰਟੀ ਆਪਣਾ ਜਿਹੜਾ ਵੀ ਉਮੀਦਵਾਰ ਖੜ੍ਹਾ ਕਰਨ ਮੈ ਉਹਨਾਂ ਦੀ ਇਲੈਕਸ਼ਨ ਆਪਣੀ ਇਲੈਕਸ਼ਨ ਸਮਝ ਕੇ ਪਾਰਟੀ ਲਈ ਕੰਮ ਕਰਾਂਗਾ ਅਤੇ ਇਸ ਤੋਂ ਇਲਾਵਾ ਜਲੰਧਰ ਕੈਂਟ ਹਲਕੇ ਤੋਂ ਵੀ ਪਾਰਟੀ ਦੇ ਉਮੀਦਵਾਰ ਦੀ ਪੂਰੀ ਮਦਦ ਕਰਨਗੇ । ਇਸ ਮੌਕੇ ਵਾਲੀਆਂ ਨੇ ਦੱਸਿਆ ਕਿ ਸ ਸੁਖਬੀਰ ਸਿੰਘ ਬਾਦਲ ਜੀ ਨਾਲ ਮੀਟਿੰਗ ਦੌਰਾਨ ਤਿੰਨ ਕਾਲੇ ਖੇਤੀ ਕਾਨੂੰਨ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ ਜਿਸ ਵਿੱਚ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਸਦਾ ਹੀ ਕਿਸਾਨਾ ਦੇ ਫਾਇਦੇ ਕਰਨ ਵਾਲੀ ਸਰਕਾਰ ਰਹੀ ਹੈ ਅਤੇ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਤਿੰਨ ਕਾਲੇ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਸਮੂਹ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ।

LEAVE A REPLY

Please enter your comment!
Please enter your name here