ਕਾਂਗਰਸ ਡੁੱਬ ਰਿਹਾ ‘ਟਾਇਟੈਨਿਕ ਜ਼ਹਾਜ’ ਬਣ ਗਿਆ ਹੈ: ਗੁਰਪਾਲ ਇੰਡੀਅਨ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਕੁਮਾਰ ਗੌਰਵ। ਆਮ ਆਦਮੀ ਪਾਰਟੀ ਜ਼ਿਲ੍ਹਾ ਕਪੂਰਥਲਾ ਵੱਲੋਂ ਇਕ ਸਾਂਝਾ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਅਤੇ ਜ਼ਿਲ੍ਹਾ ਸਕੱਤਰ ਨਿਰਮਲ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਪਾਰਟੀ ਦੇ ਹਾਲਾਤਾਂ ਨੂੰ ਦੇਖਦਿਆਂ ਤੰਜ ਕੱਸਦੇ ਹੋਏ ਕਿਹਾ ਕਿ ਕਿਹਾ ਕਿ ਅਲੀ ਬਾਬਾ ਬਦਲਣ ਨਾਲ ਬਾਕੀ ਚੋਰ ਦੁੱਧ ਧੋਤੇ ਨਹੀਂ ਹੋ ਜਾਣਗੇ ।

Advertisements

ਜ਼ਿਲ੍ਹਾ ਪ੍ਰਧਾਨ ਇੰਡੀਅਨ ਨੇ ਕਿਹਾ ਕਿ ਕਾਂਗਰਸੀਆਂ ਦੀ ਕੁਰਸੀ ਦੀ ਲੜਾਈ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ, ਕਾਂਗਰਸ ਦੇ ਇਸ ਗ੍ਰਹਿ ਯੁੱਧ ਨੇ ਪੰਜਾਬ ਅਤੇ ਪੰਜਾਬੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ। ਜਿਸ ਕਾਰਨ ਪੰਜਾਬ ਦੀ ਜਨਤਾ ‘ਚ ਕਾਂਗਰਸ ਪ੍ਰਤੀ ਬਹੁਤ ਜ਼ਿਆਦਾ ਗੁੱਸਾ ਹੈ। ਕਾਂਗਰਸ ਭਾਵੇਂ ਜਿੰਨੇ ਮਰਜੀ ਚਿਹਰੇ ਕਿਉਂ ਨਾ ਬਦਲ ਲਵੇ, ਆਉਂਦੀਆਂ ਚੋਣਾ ਵਿੱਚ ਪੰਜਾਬ ਦੇ ਲੋਕ ਕਾਂਗਰਸ ਦਾ ਅਕਾਲੀ- ਭਾਜਪਾ ਨਾਲੋਂ ਵੀ ਬੁਰਾ ਹਸ਼ਰ ਕਰਨਗੇ ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲਾਂ ਤੋਂ ਜਾਰੀ ਮਾਫ਼ੀਆ ਰਾਜ ਦੇ ਹਮਾਮ ਵਿੱਚ ਸਭ ਕਾਂਗਰਸੀ ਨੰਗੇ ਹਨ। ਕਾਂਗਰਸ ਜਿਹੜਾ ਵੀ ਚਿਹਰਾ (ਮੁੱਖ ਮੰਤਰੀ) ਬਦਲ ਲਵੇ, ਪਰ ਆਪਣੀ ਝੂਠੀ, ਭ੍ਰਿਸ਼ਟਾਚਾਰੀ ਅਤੇ ਮੌਕਾ ਪ੍ਰਸਤੀ ਵਾਲੀ ਫ਼ਿਤਰਤ ਨਹੀਂ ਬਦਲ ਸਕਦੀ, ਆਪਣੀਆਂ ਨਲਾਇਕੀਆਂ ਅਤੇ ਬਦਨੀਤੀਆਂ ਕਾਰਨ ਕਾਂਗਰਸ ਅੱਜ ਡੁੱਬ ਰਿਹਾ ‘ਟਾਇਟੈਨਿਕ ਜ਼ਹਾਜ’ ਬਣ ਗਿਆ ਹੈ, ਜਿਸ ਨੂੰ ਕੋਈ ਵੀ ‘ਕਪਤਾਨ’ ਹੁਣ ਹਮੇਸ਼ਾਂ ਲਈ ਡੁਬਣੋਂ ਨਹੀਂ ਬਚਾਅ ਸਕਦਾ, ਕਾਂਗਰਸ ਦਾ ਅਕਾਲੀ-ਭਾਜਪਾ ਨਾਲੋਂ ਵੀ ਬੁਰਾ ਹਸ਼ਰ ਕਰਨਗੇ ਪੰਜਾਬ ਦੇ ਲੋਕ।

ਅਲੀ ਬਾਬਾ ਬਦਲਣ ਨਾਲ ਬਾਕੀ ਚੋਰ ਦੁੱਧ ਧੋਤੇ ਨਹੀਂ ਹੋ ਜਾਣਗੇ:- ਨਿਰਮਲ ਸਿੰਘ

ਜ਼ਿਲ੍ਹਾ ਸਕੱਤਰ ਨਿਰਮਲ ਸਿੰਘ ਨੇ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਕੈਪਟਨ ਅਤੇ ਉਸਦੇ ਵਿਧਾਇਕਾਂ ਤੇ ਵਜ਼ੀਰਾਂ ਨੇ ਪੰਜਾਬ ਦੀ ਖੁਸ਼ਹਾਲੀ ਬਾਰੇ ਕਦੇ ਨਹੀਂ ਸੋਚਿਆ, ਸਿਰਫ਼ ਆਪਣੀਆਂ ਤਿਜ਼ੌਰੀਆਂ ਭਰਨ ‘ਤੇ ਲੱਗੇ ਰਹੇ। ਜੇਕਰ ਪੰਜਾਬ ਅਤੇ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੇ ਏਜੰਡੇ ‘ਤੇ ਹੁੰਦੇ ਤਾਂ ਕਾਂਗਰਸ ਨੂੰ ਆਹ ਦਿਨ ਦੇਖਣ ਦੀ ਨੌਬਤ ਹੀ ਨਾ ਆਉਂਦੀ, ਕਿਉਂਕਿ ਲੜਾਈ ਸਿਰਫ਼ ਮੁੱਖ ਮੰਤਰੀ ਦੀ ਕੁਰਸੀ ਦੀ ਨਹੀਂ, ਸਗੋਂ ਮਾਫੀਆ ਸਰਗਨੇ ਦੇ ਰੁਤਬੇ ‘ਤੇ ਕਬਜ਼ਾ ਕਰਨ ਦੀ ਜੰਗ ਹੈ, ਕਾਂਗਰਸ ਵਿੱਚ ਵਰਤਮਾਨ ਫੇਰਬਦਲ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਆਖ਼ਰੀ ਕੋਸ਼ਿਸ਼ ਹੈ ਕਿ ਸਾਢੇ ਚਾਰ ਸਾਲਾਂ ਦੀਆਂ ਨਕਾਮੀਆਂ ਅਤੇ ਮਾਫ਼ੀਆ ਰਾਜ ਦੀ ਲੁੱਟ- ਖਸੁੱਟ ਦਾ ਠੀਕਰਾ ਸਿਰਫ਼ ਕੈਪਟਨ ਅਮਰਿੰਦਰ ਸਿੰਘ ਭੰਨ ਕੇ ਬਾਕੀ ਪਾਰਟੀ ਨੂੰ ਪਾਕ-ਪਵਿੱਤਰ ਬਣਾ ਲਿਆ ਜਾਵੇ, ਪ੍ਰੰਤੂ ਪੰਜਾਬ ਦੀ ਜਨਤਾ ਸਿਆਸੀ ਤੌਰ ‘ਤੇ ਬੇਹੱਦ ਜਾਗਰੂਕ ਹੋ ਚੁੱਕੀ ਹੈ। ਇਸ ਲਈ ਜਨਤਾ ਕਾਂਗਰਸ ਦੇ ਇਸ ਹਾਈ ਡਰਾਮੇ ਦਾ ਸ਼ਿਕਾਰ ਨਹੀਂ ਹੋਵੇਗੀ ਹੋਰਨਾਂ ਤੋਂ ਇਲਾਵਾ ਕਰਨਵੀਰ ਦੀਕਸ਼ਿਤ, ਗੌਰਵ ਕੰਡਾ, ਹਰਪ੍ਰੀਤ ਸਿੰਘ , ਗੋਬਿੰਦ ਸਿੰਘ, ਦੀਨਬੰਧੂ, ਮਲਕੀਅਤ ਸਿੰਘ ਡੋਗਰਾਂਵਾਲ, ਸਰਬਜੀਤ ਸਿੰਘ ਖੁਖਰੈਣ, ਮਲਕੀਤ ਸਿੰਘ ਖੁਖਰੈਣ, ਰਾਜਵਿੰਦਰ ਸਿੰਘ ਧੰਨਾ ਭਲਵਾਨ, ਯਸ਼ਪਾਲ ਆਜ਼ਾਦ ਆਦਿ ਵਲੰਟੀਅਰ ਸ਼ਾਮਲ ਸਨ।

LEAVE A REPLY

Please enter your comment!
Please enter your name here