ਆਜ਼ਾਦੀ ਦੇ 74 ਸਾਲ ਬਾਅਦ ਦਲਿਤਾਂ ਪ੍ਰਤੀ ਕਾਂਗਰਸ ਦਾ ਪ੍ਰੇਮ ਜਾਗਣਾ ਬਸਪਾ ਦੀ ਵੱਧਦੀ ਤਾਕਤ ਦੇ ਚੱਲਦਿਆਂ ਬਣੀ ਦਹਿਸ਼ਤ ਦਾ ਨਤੀਜਾ:ਗੜ੍ਹੀ

ਚੰਡੀਗੜ੍ਹ/ ਜਲੰਧਰ (ਦ ਸਟੈਲਰ ਨਿਊਜ਼)। ਪੰਜਾਬ ਕਾਂਗਰਸ ਦੇ ਕਲੇਸ਼ ਦਰਮਿਆਨ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਆਜ਼ਾਦੀ ਦੇ 74 ਸਾਲਾਂ ਬਾਅਦ ਯਾਣਿ ਕਿ ਪੌਣੀ ਸਦੀ ਬਾਅਦ ਕਾਂਗਰਸ ਦਾ ਪੰਜਾਬ ਵਿੱਚ ਦਲਿਤ ਪ੍ਰੇਮ ਜਾਗਣਾ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਵਿੱਚ ਵਧੀ ਤਾਕਤ ਦੇ ਚਲਦਿਆਂ ਕਾਂਗਰਸ ਵਿੱਚ ਪਈ ਦਹਿਸ਼ਤ ਦਾ ਨਤੀਜਾ ਹੈ। ਬਸਪਾ ਪ੍ਰਧਾਨ ਗੜ੍ਹੀ ਨੇ ਮੁੱਖ ਮੰਤਰੀ ਬਣਨ ਤੇ ਜਿੱਥੇ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੱਤੀ ਉਥੇ ਹੀ ਉਨ੍ਹਾਂ ਕਾਂਗਰਸ ਤੇ ਤੰਜ ਕਰਦਿਆਂ ਕਿਹਾ ਕਿ ਆਜ਼ਾਦੀ ਦੇ ਇੰਨੇਂ ਲੰਬੇ ਸਮੇਂ ਬਾਅਦ ਪੰਜਾਬ ਵਿੱਚ ਦਲਿਤ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਲੈਣਾ ਕਾਂਗਰਸ ਦੀ ਨਲਾਇਕੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਜੇ ਦਲਿਤ ਚਿਹਰਾ ਦੇਣਾ ਹੀ ਸੀ ਤਾਂ ਉਸ ਤਰੀਕੇ ਦਾ ਕੋਈ ਦਲਿਤ ਚਿਹਰਾ ਦਿੰਦੇ ਜਿਹੜਾ ਦਲਿਤ ਸਮਾਜ ਦੇ ਹੱਕਾਂ ਦੀ ਰਾਖੀ ਲਈ ਵੀ ਜੂਝਦਾ ਹੁੰਦਾ।

Advertisements

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਿਛਲੇ ਸਮੇਂ ਤੋਂ ਜਿਵੇਂ ਬਸਪਾ ਨੇ ਕੰਮ ਕੀਤਾ ਅਤੇ ਦਲਿਤ ਅਤੇ ਪੱਛੜੇ ਵਰਗ ਦੇ ਲੋਕ ਬਸਪਾ ਨਾਲ ਵੱਡੀ ਗਿਣਤੀ ਵਿੱਚ ਜੁੜੇ ਹਨ ਇਹੋ ਕਾਰਣ ਹੈ ਕਿ ਕਾਂਗਰਸ ਨੇ ਬਸਪਾ ਨੂੰ ਰੋਕਣ ਦੇ ਲਈ ਹੀ ਇਹ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਜਿਹੜਾ ਦਲਿਤ ਚਿਹਰਾ ਸ਼੍ਰੀ ਚੰਨੀ ਜੀ ਨੂੰ ਕਾਂਗਰਸ ਨੇ ਮੁੱਖ ਮੰਤਰੀ ਬਣਾਇਆ ਇਹ ਪੰਜਾਬ ਦਾ ਤਾਂ ਕੀ ਹੋਣਾ ਇਹ ਦਲਿਤਾਂ ਵੀ ਨਹੀਂ ਹੋਇਆ ਕਿਉਂਕਿ ਸਾਢੇ ਚਾਰ ਸਾਲ ਸ਼੍ਰੀ ਚੰਨੀ ਜੀ ਕੈਬਨਿਟ ਮੰਤਰੀ ਰਹੇ ਪਰ ਇਨ੍ਹਾਂ ਸਾਢੇ ਚਾਰ ਸਾਲਾਂ ਵਿੱਚ ਦਲਿਤਾਂ ਦੀ ਇੱਕ ਵੀ ਮੰਗ ਨੂੰ ਪੂਰਾ ਨਹੀਂ ਕਰਵਾਇਆ। ਪ੍ਰਧਾਨ ਗੜ੍ਹੀ ਨੇ ਕਿਹਾ ਕਿ ਜਿਹੜਾ ਮੁੱਖ ਮੰਤਰੀ ਕਾਂਗਰਸ ਨੇ ਚੁਣਿਆ ਉਸਦਾ ਚਰਿੱਤਰ ਬਹੁਤ ਦਾਗੀ ਹੈ ਕਿਉਂਕਿ ਪੰਜਾਬ ਦੀਆਂ ਮਹਿਲਾ ਅਫਸਰਾਂ ਨੇ ਸ਼੍ਰੀ ਚੰਨੀ ਜੀ ਦੇ ਅਸ਼ਲੀਲ ਮੈਸੇਜ ਨੂੰ ਲੈਕੇ ਮੀ-ਟੂ ਦੇ ਕੇਸ ਤੱਕ ਵੀ ਦਰਜ ਕਰਵਾਏ, ਮੀ-ਟੂ ਦੀਆਂ ਸ਼ਿਕਾਇਤਾਂ ਦਰਜ ਹੋਈਆਂ, ਮਹਿਲਾ ਕਮਿਸ਼ਨ ਕੋਲ ਵੀ ਕੇਸ ਚੱਲਦਾ ਹੈ ਅਤੇ ਇਸ ਕਰਕੇ ਬਹੁਜਨ ਸਮਾਜ ਪਾਰਟੀ ਦਲਿਤ ਚਿਹਰੇ ਦਾ ਤਾਂ ਸਵਾਗਤ ਕਰਦੀ ਹੈ ਪਰ ਕਾਂਗਰਸ ਦੀ ਨਲਾਇਕੀ ਅਤੇ ਕਾਂਗਰਸ ਦੀ ਇਸਦੇ ਪਿੱਛੇ ਜੋ ਕੁਟਿਲ ਮਨਸ਼ਾ ਹੈ ਉਸਦੀ ਨਿੰਦਾ ਵੀ ਕਰਦੀ ਹੈ।

LEAVE A REPLY

Please enter your comment!
Please enter your name here