ਹਾਈ ਕਮਾਡ ਵਲੋਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਲਗਾਉਣ ਦਾ ਫੈਸਲਾ ਸ਼ਲਾਘਾਯੋਗ ਕਦਮ:ਪਵਿੱਤਰਦੀਪ ਆਹਲੂਵਾਲੀਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕਾਂਗਰਸ ਹਾਈ ਕਮਾਡ ਵਲੋਂ ਦਲਿਤ ਆਗੂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਲਗਾਉਣ ਦਾ ਫੈਸਲਾ ਸ਼ਲਾਘਾਯੋਗ ਕਦਮ ਕੀਤਾ ਹੈ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਸ਼ਾਮਚੋਰਾਸੀ ਦੇ ਯੂਥ ਕਾਂਗਰਸ ਦੇ ਪ੍ਰਧਾਨ ਪਵਿੱਤਰਦੀਪ ਸਿੰਘ ਆਹਲੂਵਾਲੀਆ ਵਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਦਲਿਤ ਵਰਗ ਚੋ ਇਕ ਆਮ ਪਰਿਵਾਰ ਵਿੱਚੋ ਉੱਠੇ ਇੱਕ ਆਮ ਆਦਮੀ ਨ ਮੁੱਖ ਮੰਤਰੀ ਲਗਾ ਕੇ ਵਿਰੋਧੀ ਪਾਰਟੀਆਂ ਦਾ ਮੂੰਹ ਬੰਦ ਕਰ ਦਿੱਤਾ ਹੈ॥ ਜੋ ਅਜੇ ਉਹ ਸੋਚ ਰਹੇ ਸਨ ਜਦ ਕੇ ਕਾਂਗਰਸ ਪਾਰਟੀ ਦੇ ਹਾਈ ਕਮਾਡ ਨੇ ਪੰਜਾਬ ਅੰਦਰ ਕਰ ਵਿਖਾਇਆ ।

Advertisements

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵਲੋਂ ਪਹਿਲੀ ਹੀ ਕੈਬਨਿਟ ਬੈਠਕ ਚ ਆਮ ਗਰੀਬ ਵਰਗ ਦੇ ਲੋਕਾਂ ਦੀ ਲੋੜੀਂਦੀ ਲੋੜ ਨੂੰ ਵੇਖਦੇ ਹੋਏ ਬਿਜਲੀ ਅਤੇ ਪਾਣੀ ਅਤੇ ਬਿਜਲੀ ਦੇ ਬਿੱਲਾਂ ਸਬੰਧੀ ਦਿੱਤੀ ਵੱਡੀ ਰਾਹਤ ਨੇ ਲੋਕਾਂ ਅੰਦਰ ਪੰਜਾਬ ਵਿੱਚ ਵਿਕਾਸ ਦੀ ਇੱਕ ਨਵੀਂ ਉਮੀਦ ਪੈਦਾ ਕੀਤੀ ਹੈ । ਉਨ੍ਹਾਂ ਕਿਹਾ ਪੰਜਾਬ ਅੰਦਰ ਰੇਤ ਮਾਈਨਿੰਗ ਸਬੰਧੀ ਉਠਾਇਆ ਗਿਆ ਫੈਸਲਾ ਸ਼ਲਾਘਾਯੋਗ ਹੈ, ਜਿਸ ਨਾਲ ਹਰ ਗਰੀਬ ਵਰਗ ਮਹਿੰਗੇ ਭਾਅ ਚ ਵਿੱਕ ਰਹੀ ਰੇਤਾ ਮਿੱਟੀ ਤੋਂ ਰਾਹਤ ਪਾ ਸਕੇਗਾ। ਉਨ੍ਹਾਂ ਕਿਹਾ ਕਾਂਗਰਸ ਪਾਰਟੀ ਵਲੋਂ ਚੁੱਕੇ ਜਾ ਰਹੇ ਸ਼ਲਾਘਾਯੋਗ ਕਦਮ ਮੁੜ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਸਥਾਪਤ ਕਰਨ ਲਈ ਸਹਾਇਕ ਹੋਣਗੇ ।

LEAVE A REPLY

Please enter your comment!
Please enter your name here