ਆਮ ਇਨਸਾਨ ਵੀ ਸੂਬੇ ਦਾ ਮੁੱਖਮੰਤਰੀ ਬਣ ਸਕਦਾ ਹੈ ਇਹ ਗੱਲ ਸਾਬਿਤ ਕਰ ਦਿੱਤੀ ਹੈ ਮੁੱਖਮੰਤਰੀ ਚਰਨਜੀਤ ਚੰਨੀ ਨੇ

ਕਪੂਰਥਲਾ (ਦ ਸਟੈਲਰ ਨਿਊਜ਼)। ਆਲ ਇੰਡੀਆ ਕਾਂਗਰਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਰਾਤੋ ਰਾਤ ਤਖਤਾਂ ਪਲਟਕੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖਮੰਤਰੀ ਬਣਾਕੇ ਪੰਜਾਬ ਦੀ ਕਾਂਗਰਸ ਵਿੱਚ ਇੱਕ ਨਵੀ ਜਾਨ ਪਾ ਦਿੱਤੀ ਹੈ ਜਿਸ ਨਾਲ ਪੰਜਾਬ ਦੀ ਬਾਕੀ ਰਾਜਨੀਤਿਕ ਪਾਰਟੀਆਂ ਗਸ਼ ਖਾਕੇ ਸੁਤੀਆਂ ਪਈਆਂ ਹਨ ਕਿਉਕਿ ਹਰੇਕ ਪਾਰਟੀ ਕਹਿੰਦੀ ਸੀ ਕਿ 2022 ਦੀ ਵਿਧਾਨਸਭਾ ਚੋਣਾਂ ਜਿੱਤਣ ਤੋਂ ਬਾਦ ਦਲਿਤ ਵਰਗ ਦਾ ਡਿਪਟੀ ਸੀ ਐਮ ਲਗਾਵਾਂਗੇ ਇਸ ਵਿਚ ਭਲਵਾਨੀ ਪਟਕਾ ਮਾਰਦੇ ਹੋਏ। ਕਾਂਗਰਸ ਨੇ ਪੰਜਾਬ ਅੰਦਰ ਸਾਰੀ ਪਾਰਟੀਆਂ ਤੋਂ ਪਹਿਲਾ ਬਾਜ਼ੀ ਮਾਰਦੇ ਹੋਏ ਪੰਜਾਬ ਦਾ ਸਬ ਤੋਂ ਤਾਕਤਵਰ ਇਨਸਾਨ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖਮੰਤਰੀ ਦੀ ਕੁਰਸੀ ਤੋਂ ਉਤਾਰ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖਮੰਤਰੀ ਬਣਾਕੇ ਨਹਿਲੇ ਤੇ ਦਹਿਲਾ ਮਾਰ ਦਿੱਤਾ ਹੈ।

Advertisements

ਆਮ ਜਨਤਾ ਇਸ ਗੱਲ ਨਾਲ ਖੁਸ਼ ਹੈ ਕਿ ਚਲੋ ਇਕ ਆਮ ਇਨਸਾਨ ਵੀ ਸੂਬੇ ਦਾ ਮੁੱਖਮੰਤਰੀ ਬਣ ਸਕਦਾ ਹੈ ਦੂਜੇ ਪਾਸੇ ਦਲਿਤ ਭਾਈਚਾਰੇ ਦੀ ਗੱਲ ਕਰੀਏ ਚਾਹੇ ਕਿਸੇ ਵੀ ਰਾਜਨੀਤਕ ਪਾਰਟੀ ਦੇ ਵਿਚ ਦਲਿਤ ਭਾਈਚਾਰੇ ਦੇ ਵਰਕਰ ਹਨ। ਉਹ ਅੰਦਰੋਂ ਅੰਦਰ ਬਹੁਤ ਖੁਸ਼ ਹਨ ਕਿ ਪੰਜਾਬ ਦਾ ਮੁੱਖਮੰਤਰੀ ਇਕ ਦਲਿਤ ਭਾਈਚਾਰਾ ਦਾ ਬਣਾਇਆ ਗਿਆ ਹੈ ਇਸ ਕੰਮ ਨਾਲ ਕਾਂਗਰਸ ਨੇ ਪੰਜਾਬ ਦੇ ਸਮੂਹ ਦਲਿਤ ਭਾਇਚਾਰੇ ਅੰਦਰ ਇਕ ਵਾਰ ਫਿਰ ਆਪਣੀ ਜਗਾਹ ਪੱਕੀ ਕਰ ਲਈ ਹੈ। ਜਿਸਨੂੰ ਬਾਕੀ ਰਾਜਨੀਤਕ ਪਾਰਟੀਆਂ ਕਾਂਗਰਸ ਨੂੰ ਦਲਿਤ ਭਾਇਚਾਰੇ ਦੇ ਦਿਲਾਂ ਚੋ ਬਾਹਰ ਨਹੀਂ ਕੱਢ ਸਕਦੀਆਂ ਸ਼ਿਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹ ਕਦੀ ਵੀ ਮੁੱਖਮੰਤਰੀ ਦੀ ਕੁਰਸੀ ਬਾਦਲ ਪਰਿਵਾਰ ਤੋਂ ਅਲਾਵਾਂ ਕਿਸੇ ਹੋਰ ਨੂੰ ਨਹੀਂ ਦੇ ਸਕਦੇ। ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਹਜੇ ਤਕ ਮੁੱਖਮੰਤਰੀ ਦਾ ਚੇਹਰਾ ਹੀ ਨਹੀਂ ਫਾਈਨਲ ਕਰ ਸਕੀਆਂ। ਇਸ ਵਿੱਚ ਕੋਈ ਸ਼ੱਕ ਨਹੀਂ ਕਾਂਗਰਸ ਨੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਕੇ ਸਬ ਨੂੰ ਹੈਰਾਨ ਕਰਨ ਵਾਲਾ ਫੈਸਲਾ ਸੁਣਾਇਆ ਹੈ ਕਿਉਂਕਿ ਕੋਈ ਵੀ ਨਹੀਂ ਸੋਚ ਸਕਦਾ ਸੀ ਕਿ ਕੈਪਟਨ ਨੂੰ ਵੀ ਕੋਈ ਹਟਾ ਸਕਦਾ ਹੈ । ਉਹ ਵੀ ਓਹਨਾ ਦੀ ਸਰਕਾਰ ਦੇ ਵਿਚ ਇਸ ਲਈ ਕਿਹਾ ਜਾਂਦਾ ਹੈ ਕੁਦਰਤ ਬਹੁਤ ਬੇਅੰਤ ਹੈ ਕੁਦਰਤ ਚਾਹੇ ਤਾ ਸਬ ਕੁਛ ਕਰ ਸਕਦੀ ਹੈ।

LEAVE A REPLY

Please enter your comment!
Please enter your name here