ਪੰਜਾਬ ਵਿੱਚ 2022 ਵਿੱਚ ਵੀ ਬਣੇਗੀ ਕਾਂਗਰਸ ਦੀ ਸਰਕਾਰ: ਵਿਪਨ ਖੱਸਣ ਯੂਐਸਏ

ਕਪੂਰਥਲਾ (ਦ ਸੈਟਲਰ ਨਿਊਜ਼), ਰਿਪੋਰਟ: ਕੁਮਾਰ ਗੌਰਵ। 2022 ਵਿਚ ਕਾਂਗਰਸ ਪਾਰਟੀ ਜਿੱਤ ਦਾ ਪਰਚਮ ਲਹਿਰਾਏਗੀ ਤੇ ਪੰਜਾਬ ਵਿਚ ਦੋਬਾਰਾ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ ਉਕਤ ਗੱਲਾਂ ਦਾ ਪ੍ਰਗਟਾਵਾ ਇੰਡਿਯਨ ਓਵਰਸੀਜ਼ ਕਾਂਗਰਸ ਯੂਐਸਏ ਚੈਪਟਰ ਦੇ ਪ੍ਰਧਾਨ ਵਿਪਨ ਖੱਸਣ ਯੂਐਸਏ ਨੇ ਕੀਤਾ। ਅਮਰੀਕਾ ਤੋਂ ਖੱਸਣ ਨੇ ਸਾਡੇ ਪੱਤਰਕਾਰ ਨਾਲ ਫੋਨ ਤੇ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਜਿਸ ਤਰਾਹ ਇਕਦਮ ਫੇਰਬਦਲ ਕਰਦਿਆਂ ਚਰਨਜੀਤ ਸਿੰਘ ਚੰਨੀ ਨੂੰ ਮੁੱਖਮੰਤਰੀ ਬਣਾਇਆ ਹੈ ਇਸ ਗੱਲ ਨਾਲ ਪੰਜਾਬ ਦੇ ਨਾਲ ਨਾਲ ਬਾਹਰਲੇ ਮੁਲਕਾਂ ਵਿੱਚ ਵੀ ਬੜੀ ਸ਼ਲਾਘਾ ਹੋ ਰਹੀ ਹੈ ਕਿ ਇਕ ਆਮ ਇਨਸਾਨ ਨੂੰ ਮੁੱਖਮੰਤਰੀ ਬਣਾ ਕੇ ਕਾਂਗਰਸ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ।

Advertisements

ਬਾਕੀ ਅਗਰ ਮੁੱਖਮੰਤਰੀ ਚੰਨੀ ਦੀ ਗੱਲ ਕਰੀਏ ਤਾ ਚੰਨੀ ਪੜ੍ਹਿਆ ਲਿਖਿਆ, ਮਿਹਨਤੀ ਤੇ ਜਮੀਨ ਨਾਲ ਜੁੜਿਆ ਹੋਇਆ ਇਨਸਾਨ ਹੈ। ਉਹਨਾਂ ਨੂੰ ਹਰ ਵਰਗ ਦੀ ਦਿੱਕਤ ਤੇ ਸੱਮਸਿਆ ਦਾ ਪਤਾ ਹੈ। ਇਸ ਲਈ ਪੰਜਾਬ ਨੂੰ ਚਰਨਜੀਤ ਚੰਨੀ ਵਰਗਾ ਮੁੱਖਮੰਤਰੀ ਹੋਰ ਨਹੀਂ ਕੋਈ ਮਿਲਣਾ। ਵਿਪਨ ਖੱਸਣ ਨੇ ਕਿਹਾ ਕਿ ਮੁੱਖਮੰਤਰੀ ਨੇ ਅਹੁਦਾ ਸੰਭਾਲਦੇ ਹੀ ਕੰਮ ਚ ਤੇਜ਼ੀ ਲਿਆਉਂਦੀ ਹੈ, ਬਿਜਲੀ ਬਿੱਲਾ ਦੇ ਬਕਾਏ ਮਾਫ ਤੇ ਕਟੇ ਹੋਏ ਕਨੈਕਸ਼ਨ ਦੋਬਾਰਾ ਬਹਾਲ ਕਰਨ ਦੇ ਉਪਰਾਲੇ ਨੇ ਪੰਜਾਬ ਦੇ ਆਮ ਤੇ ਗਰੀਬ ਵਰਗ ਦਾ ਦਿਲ ਜਿੱਤ ਲਿਆ ਹੈ। ਆਉਣ ਵਾਲੇ ਦਿਨਾਂ ਚ ਵਿਕਾਸ ਕੰਮ ਤੇਜ਼ੀ ਨਾਲ ਕੀਤੇ ਜਾਣਗੇ ਤੇ ਦੋਬਾਰਾ 2022 ਵਿਚ ਕਾਂਗਰਸ ਆਪਣੀ ਸਰਕਾਰ ਬਣਾਏਗੀ। ਜਿਕਰਯੋਗ ਹੈ ਕਿ ਵਿਪਨ ਖੱਸਣ ਯੂ ਐਸ ਏ ਪਿਛਲੇ 3 ਦਹਾਕਿਆਂ ਤੋਂ ਅਮਰੀਕਾ ਦੀ ਧਰਤੀ ਤੇ ਰਹਿ ਰਹੇ ਹਨ।

ਕਪੂਰਥਲਾ ਜਿਲੇ ਦੇ ਹਲਕਾ ਭੁਲੱਥ ਵਿਚ ਆਉਂਦੇ ਪਿੰਡ ਖੱਸਣ ਦੇ ਜੰਮਪਲ ਵਿਪਨ ਖੱਸਣ ਹਰ ਸਾਲ ਆਪਣੇ ਜੱਦੀ ਪਿੰਡ ਆਕੇ ਸਾਰੇ ਪਿੰਡਵਾਸੀਆਂ ਨੂੰ ਮਿਲਦੇ ਹਨ ਤੇ ਪਿੰਡ ਦੇ ਵਿਕਾਸ ਕੰਮਾਂ ਵਿਚ ਵਡਮੁੱਲਾ ਆਰਥਿਕ ਯੋਗਦਾਨ ਪਾਉਂਦੇ ਹਨ। ਧਾਰਮਿਕ ਥਾਂਵਾਂ ਦੇ ਨਾਲ ਨਾਲ ਮਨੁੱਖਤਾ ਦੀ ਸੇਵਾ ਦਾ ਖ਼ਯਾਲ ਰੱਖਦਿਆਂ ਜਰੂਰਤਮੰਦ ਕੁੜੀਆਂ ਦੇ ਵਿਆਹ, ਨੌਜਵਾਨਾਂ ਨੂੰ ਖੇਡਾਂ ਵੱਲ ਆਕਰਸ਼ਿਤ ਕਰਨ ਲਈ ਕੱਬਡੀ ਟੂਰਨਾਮੈਂਟ ਆਦਿ ਵੱਡੀ ਗਿਣਤੀ ਵਿਚ ਉਪਰਾਲੇ ਕਰਦੇ ਰਹਿੰਦੇ ਹਨ।

LEAVE A REPLY

Please enter your comment!
Please enter your name here