ਲਖੀਮਪੁਰ ਕਾਂਡ ਵਿੱਚ ਸਬੂਤ ਸਮੇਤ ਹੋਵੇਗੀ ਗ੍ਰਿਫਤਾਰੀ: ਸੀਐਮ ਯੋਗੀ


ਗੋਰਖਪੁਰ (ਦ ਸਟੈਲਰ ਨਿਊਜ਼)। ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿੱਚ ਇੱਕ ਏਜੰਡਾ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਲਖੀਮਪੁਰ ਵਿੱਚ ਹੋਏ ਹਾਦਸੇ ਨੂੰ ਲੈ ਕੇ ਕਿਹਾ ਕਿ ਇਹ ਘਟਨਾ ਬਹੁਤ ਹੀ ਮੰਦਭਾਗੀ ਅਤੇ ਦੁਖਦਾਇਕ ਹੈ। ਸਰਕਾਰ ਦੋਸ਼ੀਆਂ ਨੂੰ ਸਬੂਤਾਂ ਸਮੇਤ ਜ਼ਰੂਰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਵੇਗੀ। ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਹੈ , ਇਹ ਸਾਰਿਆਂ ਲਈ ਬਰਾਬਰ ਵਰਤਿਆ ਜਾਵੇਗਾ। ਪਰ ਦੋਸ਼ੀ ਨੂੰ ਗਿ੍ਰਫਤਾਰ ਕਰਨ ਤੋਂ ਪਹਿਲਾਂ ਉਸਦੇ ਖਿਲਾਫ ਸਬੂਤ ਹੋਣੇ ਚਾਹੀਦੇ ਹਨ।

Advertisements

ਇਸਤੋਂ ਇਲਾਵਾ ਯੋਗੀ ਨੇ ਕਿਹਾ ਕਿ ਸਬੂਤ ਮਿਲਣ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ, ਚਾਹੇ ਉਹ ਭਾਜਪਾ ਦਾ ਵਿਧਾਇਕ ਹੋਵੇ ਜਾਂ ਫਿਰ ਵਿਰੋਧੀ ਧਿਰ ਦਾ ਨੇਤਾ। ਇਸ ਦੋਰਾਨ ਯੋਗੀ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਅਤੇ ਉਹਨਾਂ ਦੇ ਬੇਟੇ ਬਾਰੇ ਕਿਹਾ ਕਿ ਉਹਨਾਂ ਨੂੰ ਜਲਦ ਹੀ ਸਬੂਤਾਂ ਸਮੇਤ ਗ੍ਰਿਫਤਾਰ ਕਰ ਲਿਆ ਜਾਵੇਗਾ। ਪਰ ਕਿਸੇ ਦੇ ਦਬਾਅ ਹੇਠਾਂ ਕੋਈ ਵੀ ਕੰਮ ਨਹੀਂ ਕੀਤਾ ਜਾਵੇਗਾ।

LEAVE A REPLY

Please enter your comment!
Please enter your name here