ਖਵਾਸਪੁਰ ਹੀਰਾਂ ਸਕੂਲ ਦੇ ਬੱਚਿਆਂ ਨੇ ਸਕੂਲ ਦਾ ਕੀਤਾ ਨਾਮ ਰੋਸ਼ਨ: ਪ੍ਰਿੰ. ਜਤਿੰਦਰ ਸਿੰਘ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਖਵਾਸਪੁਰ ਹੀਰਾਂ ਵਿਖੇ ਤਹਿਸੀਲ ਪੱਧਰ ਤੇ ਸਵੀਪ ਗਤੀਵਿਧੀਆਂ ਸਬੰਧੀ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਬਸੀ ਬਾਜ਼ੀਦ ਦੇ ਨਿਕਿਤਾ, ਕਰਨ ਕੁਮਾਰ ਰਿਤਿਕਾ, ਰੋਹਨ ਕੁਮਾਰ, ਰਵਿਨਾ, ਵਿਦਿਆਰਥੀਆਂ ਨੇ ਮੁਕਾਬਲੇ ਵਿੱਚ ਭਾਗ ਲਿਆ ਅਤੇ ਰੋਹੀਨ ਕੁਮਾਰ ਨੇ ਸਲੋਗਨ ਲਿਖਾਈ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਵਿਦਿਆਰਥਣ ਰਵੀਨਾ ਨੇ ਕਵਿਤਾ ਉਚਾਰਨ ਮੁਕਾਬਲੇ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ।

Advertisements

ਇਸ ਮੁਕਾਬਲੇ ਲਈ ਨੋਡਲ ਅਫਸਰ ਅਤੇ ਪ੍ਰਿੰਸੀਪਲ ਜਤਿੰਦਰ ਸਿੰਘ ਅਤੇ ਗਾਈਡ ਅਧਿਆਪਕ ਪਾਰਸ ਲਾਂਬਾ ਅਤੇ ਹਰਦੀਪ ਕੌਰ ਮੌਜੂਦ ਸਨ ।

LEAVE A REPLY

Please enter your comment!
Please enter your name here