Friday, October 23, 2026
Home Punjab ਹਲਵਾਈ ਯੂਨੀਅਨ ਦੀ ਜਾਣਕਾਰੀ ਲਈ ਲਗਾਏ ਗਏ ਜਾਗਰੂਕ ਕੈਂਪ

ਹਲਵਾਈ ਯੂਨੀਅਨ ਦੀ ਜਾਣਕਾਰੀ ਲਈ ਲਗਾਏ ਗਏ ਜਾਗਰੂਕ ਕੈਂਪ

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਦੇ ਤਹਿਤ ਮਾਨਯੋਗ ਸਿਹਤ ਮੰਤਰੀ ਓ.ਪੀ ਸੋਨੀ ਜੀ ਦੇ ਨਾਲ ਹੋਈ ਮੀਟਿੰਗ ਵਿੱਚ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਤਹਿਤ ਡਾ: ਰਜਿੰਦਰ ਅਰੌੜਾ, ਸਿਵਲ ਸਰਜਨ, ਫਿਰੋਜ਼ਪਰ, ਅਤੇ ਡਾ: ਸੱਤਪਾਲ ਭਗਤ ਡੈਜੀਗਨੇਟਿਡ ਅਫਸਰ (ਫੂਡ ਸੇਫਟੀ) ਜੀ ਅਨੁਸਾਰ ਸ਼੍ਰੀ ਹਰਵਿੰਦਰ ਸਿੰਘ, ਫੂਡ ਸੇਫਟੀ ਅਫਸਰ ਵੱਲੋਂ ਅਤੇ ਫੂਡ ਸੇਫਟੀ ਟੀਮ ਨੇ ਜੀਰਾ, ਮੱਖੂ, ਮੱਲਾ ਵਾਲਾ, ਅਟਾਰੀ ਅਤੇ ਆਰਫ ਕੇ ਵਿਖੇ ਹਲਵਾਈ ਯੂਨੀਅਨ ਦੀ ਜਾਣਕਾਰੀ ਲਈ ਜਾਗਰੂਕ ਕੈਂਪ ਲਗਾਏ ਗਏ, ਮਾਨਯੋਗ ਸਿਹਤ ਮੰਤਰੀ ਵੱਲੋ ਕੀਤੇ ਗਏ ਦਿਸ਼ਾ—ਨਿਰਦੇਸ਼ਾ ਅਨੁਸਾਰ ਇਲਾਕਾ ਨਿਵਾਸੀਆਂ ਨੂੰ ਮਿਆਰੀ ਅਤੇ ਗੁਣਵੰਤਾ ਭਰਪੂਰ ਮਠਿਆਈਆਂ ਮਿਲ ਸਕਣ।

Advertisements

ਇਸ ਮੌਕੇ ਫੂਡ ਸੇਫਟੀ ਅਫਸਰ ਵੱਲੋ ਸਾਫ—ਸਫਾਈ ਵੱਲ ਖਾਸ ਧਿਆਨ ਦੇਣ ਦੀ ਹਦਾਇਤ ਕੀਤੀ ਅਤੇ ਦੁਕਾਨਦਾਰਾ ਨੂੰ ਫੂਡ ਸੇਫਟੀ ਸਟੈਡਰਡ ਐਕਟ 2006 ਦੇ ਤਹਿਤ ਫੂਡ ਲਾਇੰਸਸ ਲਿਆ ਜਾਵੇ ਅਤੇ ਬਿੱਲ ਬੁੱਕ ਤੇ ਲਾਇੰਸਸ/ ਰਜਿਸਟ੍ਰੇਸ਼ਨ ਨੰਬਰ ਜ਼ਰੂਰ ਲਿਖਿਆ ਜਾਵੇ ਅਤੇ ਸਲਾਨਾ ਰਿਟਰਨ ਫੂਡ ਸੇਫਟੀ ਲਾਇੰਸਸ/ ਰਜਿਸਟ੍ਰੇਸ਼ਨ ਤੇ ਅੱਪਲੋਡ ਕੀਤੀ ਜਾਵੇ ਵਧੇਰੇ ਜਾਣਕਾਰੀ ਲਈ ਐਫ.ਐਸ.ਆਈ ਦੀ ਵੈਬ—ਸਾਈਡ ਤੇ ਚੈੱਕ ਕੀਤਾ ਜਾਵੇ। ਇਸ ਮੌਕੇ ਤਿਤ਼ਜ ਵੱਲੋ ਜਾਰੀ ਕੀਤੀ ਕਿਤਾਬ ਸਾਫ—ਭੋਜਨ ਸੁਰੱਖਿਅਤ ਅਹਾਰ ਵੰਡੀਆਂ ਗਈਆਂ ਜਿਸ ਵਿੱਚ ਮਿਆਰੀ ਭੋਜਨ ਤਿਆਰ ਕਰਨ ਦੇ ਤਰੀਕੇ ਦੱਸੇ ਗਏ ਹਨ ਅਤੇ ਭੋਜਨ ਦੀ ਗੁੱਣਵੰਤਾ ਬਾਰੇ ਦੱਸਿਆ ਗਿਆ ਹੈ।

LEAVE A REPLY

Please enter your comment!
Please enter your name here