ਅਕਾਲੀ ਦਲ-ਬਸਪਾ ਸਰਕਾਰ ਬਣਨ ਤੇ ਮੁਲਾਜਿਮਾਂ ਦੀ ਪੁਰਾਣੀ ਪੈਨਸ਼ਨ ਕੀਤੀ ਜਾਵੇਗੀ ਬਹਾਲ: ਗੁਰਲਾਲ ਸੈਲਾ, ਸਰਬਜੀਤ ਸਾਬੀ

ਮੁਕੇਰੀਆ (ਦ ਸਟੈਲਰ ਨਿਊਜ਼)। ਸੂਬੇ ਵਿਚ ਅਕਾਲੀ ਦਲ-ਬਸਪਾ ਦੀ ਸਰਕਾਰ ਬਣਦੇ ਸਾਰ ਹੀ ਸਰਕਾਰੀ ਮੁਲਾਜਿਮਾਂ ਦੀ ਪੁਰਾਣੀ ਪੈਨਸ਼ਨ ਨੀਤੀ ਦੀ ਬਹਾਲੀ ਸਬੰਧੀ ਕੀਤੀ ਜਾ ਰਹੀ ਮੰਗ ਨੂੰ ਸਵੀਕਾਰ ਕਰਦੇ ਹੋਏ ਸਾਰੇ ਮੁਲਾਜਿਮਾਂ ਨੂੰ ਪੁਰਾਣੀ ਪੈਨਸ਼ਨ ਨੀਤੀ ਦਾ ਲਾਭ ਦਿੱਤਾ ਜਾਵੇਗਾ ਤੇ ਇਸ ਦੇ ਨਾਲ ਹੀ ਮੁਲਾਜਿਮ ਵਰਗ ਦੀਆਂ ਲਟਕਦੀਆਂ ਆ ਰਹੀਆਂ ਹੋਰ ਮੰਗਾਂ ਨੂੰ ਵੀ ਤੁਰੰਤ ਮੰਨ ਕੇ ਉਨ੍ਹਾਂ ’ਤੇ ਅਮਲ ਕੀਤਾ ਜਾਵੇਗਾ, ਇਹ ਪ੍ਰਗਟਾਵਾ ਬਸਪਾ ਦੇ ਜਨਰਲ ਸਕੱਤਰ ਪੰਜਾਬ ਗੁਰਲਾਲ ਸੈਲਾ ਤੇ ਅਕਾਲੀ ਦਲ ਦੇ ਹਲਕਾ ਮੁਕੇਰੀਆ ਦੇ ਇੰਚਾਰਜ ਸਰਬਜੋਤ ਸਿੰਘ ਸਾਬੀ ਵੱਲੋਂ ਮੁਕੇਰੀਆ ਵਿਖੇ ਅਕਾਲੀ ਦਲ-ਬਸਪਾ ਵਰਕਰਾਂ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ ਗਿਆ। ਇਨਾਂ ਦੋਵਾਂ ਆਗੂਆਂ ਨੇ ਕਿਹਾ ਕਿ ਕਿਸੇ ਵੀ ਸਰਕਾਰ ਨੂੰ ਚਲਾਉਣ ਵਿਚ ਮੁਲਾਜਿਮਾਂ ਦੀ ਭੂਮਿਕਾ ਅਹਿਮ ਹੁੰਦੀ ਹੈ ਕਿਉਂਕਿ ਜੋ ਫੈਸਲੇ ਸਰਕਾਰ ਲੈਂਦੀ ਹੈ ਉਨਾਂ ਨੂੰ ਜਮੀਨੀ ਪੱਧਰ ’ਤੇ ਅਮਲੀਜਾਮਾਂ ਮੁਲਾਜਿਮ ਵਰਗ ਵੱਲੋਂ ਹੀ ਪਹਿਨਾਇਆ ਜਾਂਦਾ ਹੈ ਲੇਕਿਨ ਜਿਸ ਸੂਬੇ ਦਾ ਮੁਲਾਜਿਮ ਵਰਗ ਹੀ ਸਰਕਾਰ ਤੋਂ ਨਾਖੁਸ਼ ਹੈ ਉੱਥੇ ਸਰਕਾਰੀ ਨੀਤੀਆਂ ਵੀ ਠੀਕ ਢੰਗ ਨਾਲ ਲਾਗੂ ਨਹੀਂ ਹੋ ਪਾਉਦੀਆਂ ਤੇ ਇਹ ਗੱਲ ਹਾਲੇ ਤੱਕ ਕਾਂਗਰਸ ਦੀ ਸੂਬਾ ਸਰਕਾਰ ਨੂੰ ਸਮਝ ਨਹੀਂ ਆ ਰਹੀ ਜੋ ਕਿ ਮੁਲਾਜਿਮਾਂ ਨੂੰ ਸੜਕਾਂ ’ਤੇ ਰੁਲਣ ਲਈ ਮਜਬੂਰ ਕਰ ਰਹੀ ਹੈ। ਗੁਰਲਾਲ ਸੈਲਾ ਤੇ ਸਰਬਜੋਤ ਸਾਬੀ ਨੇ ਅੱਗੇ ਕਿਹਾ ਕਿ ਜਦੋਂ ਵੀ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣੀ ਤਦ-ਤਦ ਮੁਲਾਜਿਮ ਵਰਗ ਦਾ ਖਾਸ ਖਿਆਲ ਰੱਖਿਆ ਗਿਆ ਤੇ ਉਸ ਸਮੇਂ ਦੌਰਾਨ ਜਿੱਥੇ ਵੱਖ-ਵੱਖ ਵਿਭਾਗਾਂ ਵਿਚ ਮੁਲਾਜਿਮਾਂ ਦੀ ਭਰਤੀ ਕੀਤੀ ਗਈ ਉੱਥੇ ਹੀ ਪੁਰਾਣੇ ਮੁਲਾਜਿਮਾਂ ਨੂੰ ਉਨਾਂ ਦੀਆਂ ਮੰਗਾਂ ਮਤਾਬਿਕ ਵੱਖ-ਵੱਖ ਲਾਭ ਵੀ ਦਿੱਤੇ ਗਏ ਲੇਕਿਨ ਕਾਂਗਰਸ ਸਰਕਾਰ ਮੁਲਾਜਿਮਾਂ ਤੋਂ ਬੇਮੁੱਖ ਹੋਈ ਪਈ ਹੈ ਤੇ ਹੁਣ ਆਉਣ ਵਾਲੇ ਸਮੇਂ ਵਿਚ ਮੁਲਾਜਿਮ ਵਰਗ ਵੀ ਕਾਂਗਰਸ ਤੇ ਬੇਮੁੱਖ ਹੀ ਰਹੇਗਾ। ਉਨਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾ ਸਮੇਂ ਕਾਂਗਰਸ ਨੇ ਮੁਲਾਜਿਮ ਵਰਗ ਨਾਲ ਹੋਰ ਵਾਅਦਿਆਂ ਦੇ ਨਾਲ-ਨਾਲ ਪੁਰਾਣੀ ਪੈਨਸ਼ਨ ਨੀਤੀ ਦੀ ਬਹਾਲੀ ਦਾ ਵਾਅਦਾ ਵੀ ਕੀਤਾ ਸੀ ਲੇਕਿਨ ਸਰਕਾਰ ਦੇ ਸ਼ਾਸ਼ਨ ਦੇ 5 ਸਾਲ ਪੂਰੇ ਹੋਣ ਦੇ ਕਰੀਬ ਹੋਣ ਦੇ ਬਾਵਜੂਦ ਵੀ ਕਾਂਗਰਸ ਸਰਕਾਰ ਆਪਣਾ ਵਾਅਦਾ ਪੂਰਾ ਨਹੀਂ ਕਰ ਸਕੀ ਜੋ ਕਿ ਕਾਂਗਰਸ ਦੇ ਆਗੂਆਂ ਲਈ ਸ਼ਰਮ ਵਾਲੀ ਗੱਲ ਹੈ। ਉਨਾਂ ਕਿਹਾ ਕਿ 2022 ਵਿਚ ਅਕਾਲੀ ਦਲ-ਬਸਪਾ ਦੀ ਸਰਕਾਰ ਬਣਨ ’ਤੇ ਦੂਜੇ ਵਰਗਾਂ ਨੂੰ ਜਿੱਥੇ ਸਹੂਲਤਾਂ ਦਿੱਤੀਆਂ ਜਾਣਗੀਆਂ ਉੱਥੇ ਹੀ ਮੁਲਾਜਿਮ ਵਰਗ ਦੀਆਂ ਮੰਗਾਂ ਵੀ ਪੂਰੀਆਂ ਹੋਣਗੀਆਂ।

Advertisements

ਇਸ ਮੌਕੇ ਬਸਪਾ ਦੇ ਜੋਨ ਪ੍ਰਧਾਨ ਗੋਬਿੰਦ ਸਿੰਘ ਕਾਨੂੰਗੋ, ਖੁਸ਼ਹਾਲ ਸਿੰਘ ਬਾਗੋਵਾਲ, ਸੂਬਾ ਸਿੰਘ ਬਾਗੋਵਾਲ, ਕਿਸ਼ਨਪਾਲ ਸਿੰਘ ਬਿੱਟੂ ਸਨਿਆਲ, ਬਲਦੇਵ ਸਿੰਘ ਕੌਲਪੁਰ, ਮਨਜੀਤ ਸਿੰਘ ਕੌਲਪੁਰ, ਗੁਰਵਿੰਦਰ ਸਿੰਘ ਗਾਂਧੀ ਸਾਬਕਾ ਐਮ.ਸੀ., ਰਵਿੰਦਰ ਸਿੰਘ ਪਾਹੜਾ ਸਾਬਕਾ ਸਰਪੰਚ, ਕੁਲਵੀਰ ਸਿੰਘ ਬੱਬਾ ਨੌਸ਼ਹਿਰਾ, ਰਛਪਾਲ ਸਿੰਘ ਰੰਗਾ, ਬਲਵੀਰ ਬੱਗੂ ਸਾਬਕਾ ਐਮ.ਸੀ., ਬੀਬੀ ਸੁਰਜੀਤ ਕੌਰ ਸਰਕਲ ਪ੍ਰਧਾਨ ਇਸਤਰੀ ਵਿੰਗ, ਬੀਬੀ ਬਲਵੀਰ ਕੌਰ ਬੇਲਾ ਸਰਿਆਣਾ, ਲਖਵੀਰ ਸਿੰਘ ਮਾਨਾ ਸਾਬਕਾ ਸਰਪੰਚ, ਮਨਮੋਹਨ ਸਿੰਘ ਸਾਬਕਾ ਐਮ.ਸੀ., ਹਰਪਾਲ ਸਿੰਘ ਸਨਿਆਲ, ਮਹਿੰਗਾ ਸਿੰਘ ਬਾਗੋਵਾਲ, ਗੁਰਮੀਤ ਲਾਲ ਬੱਧਣ, ਰੁਲਦੂ ਰਾਮ, ਬੂਟਾ ਸਿੰਘ, ਮੋਹਨ ਸਿੰਘ ਹਾਜੀਪੁਰ, ਪਟਵਾਰੀ ਹਮੀਰ ਸਿੰਘ, ਸੰਤੋਖ ਸਿੰਘ, ਹਰਭਜਨ ਸਿੰਘ ਮਹਿੰਦੀਪੁਰ, ਕਸ਼ਮੀਰ ਲਾਲ, ਅਨਿਲ ਠਾਕੁਰ ਮਾਨਸਰ, ਠਾਕੁਰ ਜਨਕਾਰ ਸਿੰਘ ਕੌਲੀਆ, ਹਰਦਿਆਲ ਸਿੰਘ ਹਿਆਤਪੁਰ, ਲਖਵਿੰਦਰ ਸਿੰਘ ਧਨੋਆ, ਦਵਿੰਦਰਪਾਲ ਸਿੰਘ ਧਨੋਆ, ਲਾਡੀ ਧਨੋਆ, ਮੇਜਰ ਸਿੰਘ ਮਹਿਤਪੁਰ, ਬਹਾਦਰ ਸਿੰਘ, ਕੁਲਦੀਪ ਸਿੰਘ, ਬੰਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਵਰਕਰ ਮੌਜੂਦ ਸਨ।

LEAVE A REPLY

Please enter your comment!
Please enter your name here