ਸਿੰਘੂ ਬਾਰਡਰ ਤੇ ਕਿਸਾਨਾਂ ਦੀ ਸਟੇਜ ਨੇੜੇ ਇੱਕ ਨੌਜਵਾਨ ਦਾ ਬੇਰਿਹਮੀ ਨਾਲ ਕਤਲ, ਲਾਸ਼ ਨੂੰ ਬੇੈਰੀਕੇਡ ਤੇ ਲਟਕਾਇਆ

ਦਿੱਲੀ(ਦ ਸਟੈਲਰ ਨਿਊਜ਼)। ਦੇਸ਼ ਵਿੱਚ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਿੰਘੂ ਬਾਰਡਰ ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਸਟੇਜ ਨੇੜੇ ਇੱਕ ਨੌਜਵਾਨ ਦਾ ਬੇਰਿਹਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੌਜਵਾਨ ਦਾ ਕਿਸੇ ਅਣਪਾਛਿਤਾਂ ਲੋਕਾਂ ਦੁਆਰਾ ਕਤਲ ਕਰਕੇ ਅਤੇ ਹੱਥ ਕੱਟ ਕੇ ਉਸਨੂੰ ਬੈਰੀਕੇਡ ਉੱਤੇ ਲਟਕਾਇਆ ਗਿਆ। ਇਸਤੋਂ ਇਲਾਵਾ ਨੌੌਜਵਾਨ ਦੀ ਲਾਸ਼ ਨੂੰ 100 ਮੀਟਰ ਦੀ ਦੂਰੀ ਤੱਕ ਘਸੀਟਿਆ ਵੀ ਗਿਆ ਹੈ।

Advertisements

ਇਸ ਸਮੇਂ ਸਵੇਰ ਜਦ ਕਿਸਾਨ ਅੰਦੋਲਨਕਾਰੀਆਂ ਨੇ ਦੇਖਿਆ ਤਾਂ ਮਿ੍ਰਤਕ ਦੀ ਲਾਸ਼ ਬੈਰੀਕੇਡ ਨਾਲ ਲਟਕਾਈ ਹੋਈ ਸੀ ਅਤੇ ਉਸਦਾ ਇੱਕ ਹੱਥ ਵੀ ਕੱਟਿਆ ਹੋਇਆ ਹੈ। ਪਰ ਹਾਲੇ ਤੱਕ ਦੋਸ਼ੀਆਂ ਦੀ ਪਛਾਣ ਨਹੀਂ ਕੀਤੀ ਗਈ ਅਤੇ ਨਾਂ ਹੀ ਮਿ੍ਰਤਕ ਦੀ ਪਛਾਣ ਹੋ ਸਕੀ ਹੈ। ਪਰ ਸਥਾਨਿਕ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਂਲ ਕਰ ਰਹੀ ਹੈ ਅਤੇ ਉਹ ਜਲਦ ਹੀ ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਵੇਗੀ। ਪਰ ਸੂਤਰਾਂ ਅਨੁਸਾਰ ਕੁਝ ਲੋਕ ਨਿਹੰਗਾਂ ਤੇ ਇਸ ਘਟਨਾ ਦਾ ਦੋਸ਼ ਲਗਾ ਰਹੇ ਹਨ।

LEAVE A REPLY

Please enter your comment!
Please enter your name here