ਮਾਨਸਾ ਵਿੱਚ 20 ਸਾਲਾਂ ਪੁਲਿਸ ਕਾਂਸਟੇਬਲ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ, ਪੁਲਿਸ ਜਾਂਚ ਸ਼ੁਰੂ

ਮਾਨਸਾ (ਦ ਸਟੈਲਰ ਨਿਊਜ਼)। ਮਾਨਸਾ ਵਿੱਚ ਇੱਕ ਪੁਲਿਸ ਕਾਂਸਟੇਬਲ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ 20 ਸਾਲਾ ਅਰਸ਼ਦੀਪ ਸਿੰਘ ਜੋ ਕਿ ਮਾਨਸਾ ਦਾ ਰਹਿਣ ਵਾਲਾ ਹੈ ਅਰਸ਼ਦੀਪ ਮਾਨਸਾ ਦੇ ਪੁਲਿਸ ਲਾਈਨ ਵਿੱਚ ਤਾਇਨਾਤ ਸੀ।

Advertisements

ਪਰ ਡਿਊਟੀ ਕਰਨ ਤੋਂ ਬਾਅਦ ਜਦ ਅਰਸ਼ਦੀਪ ਘਰ ਪਰਤਿਆ ਤਾਂ ਉਸਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਕਈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਰਸ਼ਦੀਪ ਕਿਸੇ ਕਾਰਣ ਤੋਂ ਪਰੇਸ਼ਾਨ ਰਹਿੰਦਾ ਸੀ ਅਤੇ ਜਿਸ ਕਰਕੇ ਇਸਨੇ ਇਹ ਕਦਮ ਚੁੱਕਿਆ। ਪਰ ਹਾਲੇ ਤੱਕ ਇਸ ਖੁਦਕੁਸ਼ੀ ਦਾ ਮੁੱਖ ਕਾਰਣ ਪਤਾ ਨਹੀਂ ਲੱਗ ਸਕਿਆ ਹੈ। ਡੀਐਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਜਾਂਚ-ਪੜਤਾਂਲ ਕਰ ਰਹੀ ਹੈ ਅਤੇ ਜਦਲ ਹੀ ਖੁਦਕਸ਼ੀ ਦੀ ਅਸਲ ਵਜਹ ਪਤਾ ਕਰ ਲਈ ਜਾਵੇਗੀ ।

LEAVE A REPLY

Please enter your comment!
Please enter your name here