ਬਿੱਗ ਡਰੀਮ ਗੀਤ ਬਣ ਰਿਹਾ ਹੈ ਨੌਜਵਾਨਾਂ ਦੇ ਦਿਲਾਂ ਦਾ “ਡਰੀਮ”

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਪੰਜਾਬ ਦੀ ਨੌਜਵਾਨ ਪੀੜ੍ਹੀ ਵੱਲੋਂ ਜਿੱਥੇ ਸੰਗੀਤ ਪ੍ਰਤੀ ਕਾਫੀ ਦਿਲਚਸਪੀ ਦਿਖਾਈ ਜਾ ਰਹੀ ਹੈ ਉੱਥੇ ਹੀ ਪੰਜਾਬ ਦੇ ਜ਼ਿਲ੍ਹੇ ਫਿਰੋਜ਼ਪੁਰ ਦੇ ਕੁਝ ਨੌਜਵਾਨ ਕਲਾਕਾਰਾਂ ਨੇ ਵੀ ਕਮਾਲ ਕਰ ਦਿਖਾਈ ਹੈ। ਇਹ ਕਲਾਕਾਰ ਮਿਸਟਰ ਨਿੱਕਾ, ਅਭੀ ਸਿੱਧੂ, ਅਤੇ ਐਚ ਦੀਪ ਦੇ ਗੀਤ ਬਿੱਗ ਡ੍ਰੀਮ ਨੂੰ ਲੋਕਾਂ ਖਾਸਕਰ ਨੌਜਵਾਨਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੇ ਲੇਖਕ ਅੱਭੀ ਸਿੱਧੂ ਅਤੇ ਸੰਗੀਤ ਮਿਸਟਰ ਨਿੱਕਾ ਵੱਲੋ ਦਿੱਤਾ ਗਿਆ ਹੈ ਅਤੇ ਵੀਡਿਓ ਵਿੱਚ ਫਿਰੋਜ਼ਪੁਰ ਦੇ ਮਾਡਲ ਆਸ਼ੂ ਕਸ਼ਯਪ ਵੱਲੋ ਡੈਬਊ ਬਹੁਤ ਖੂਬਸੂਰਤੀ ਨਾਲ ਕੀਤਾ।

Advertisements

ਇਸ ਗੀਤ ਦੇ ਯੂ ਟਿਊਬ ਚੈਨਲ ਕਸ਼ਯਪ ਸੋਸਲ ਮਿਸਕਚਰ ਤੇ ਤਿੰਨ ਦਿਨਾਂ ਅੰਦਰ ਹੀ ਹਜਾਰਾਂ ਵਿਊਜ਼ ਹੋ ਚੁੱਕੇ ਹਨ। ਪ੍ਰੋਡਿਊਸਰ ਗਗਨਦੀਪ (ਜੀ.ਡੀ) ਅਤੇ ਤਿੰਨੇ ਕਲਾਕਾਰਾਂ ਨੇ ਕਿਹਾ ਕਿ ਸਾਡੀ ਇਹ ਕੋਸ਼ਿਸ਼ ਸੀ ਕਿ ਸਾਡੇ ਵੱਲੋਂ ਗਾਇਆ ਹੋਇਆ ਇਹ ਗੀਤ ਪਰਿਵਾਰ ਵਿੱਚ ਬੈਠਕੇ ਸੁਨਣਯੋਗ ਹੋਵੇ ਅਤੇ ਅਸੀਂ ਸੰਗੀਤ ਪ੍ਰੇਮੀਆਂ ਦੀਆਂ ਉਮੀਦਾਂ ਤੇ ਖਰ੍ਹੇ ਉੱਤਰੀਏ। ਸਾਨੂੰ ਬੇਹੱਦ ਖੁਸ਼ੀ ਹੈ ਕਿ ਸਾਡਾ ਗਾਇਆ ਹੋਇਆ ਇਹ ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆਇਆ ਹੈ। 

LEAVE A REPLY

Please enter your comment!
Please enter your name here