ਸਰਨਾ ਨਿਵਾਸੀ ਨੇਹਾ ਲਈ ਰੋਜਗਾਰ ਬਿਊਰੋ ਪਠਾਨਕੋਟ ਬਣਿਆ ਵਰਦਾਨ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਬੇਰੋਜਗਾਰ ਨੋਜਵਾਨ ਲੜਕਿਆਂ ਅਤੇ ਲੜਕੀਆਂ ਨੂੰ ਰੋਜਗਾਰ ਮਹੁੱਈਆ ਕਰਵਾਉਣ ਵਿਚ ਵਰਦਾਨ ਸਾਬਤ ਹੋ ਰਿਹਾ ਹੈ। ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਰਾਹੀਂ ਅਪਣੀ ਜਿੰਦਗੀ ਨੂੰ ਨਵੀਂ ਦਿਸ਼ਾ ਦੇਣ ਵਾਲੀ ਨੇਹਾ ਜੋ ਕਿ ਵਾਸੀ ਸਰਨਾ ਜਿਲਾ ਪਠਾਨਕੋਟ ਦੀ ਰਹਿਣ ਵਾਲੀ ਹੈ ਨੇ ਇਹ ਸਿੱਧ ਕਰ ਦਿੱਤਾ ਹੈ। ਨੇਹਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੀ ਯੋਗਤਾ ਬੀ.ਐਸ.ਸੀ (ਨਾਨ-ਮੈਡੀਕਲ),ਬੀ.ਐਡ ਹੈ। ਨੇਹਾ ਨੇ ਦੱਸਿਆ ਕਿ ਉਸਦੇ ਪਿਤਾ ਸੀ.ਆਰ.ਪੀ.ਐਫ ਵਿੱਚ ਤੈਨਾਤ ਹਨ  ਅਤੇ ਅਸੀਂ 2 ਭੈਣ ਭਰਾ ਹਾਂ। ਅਪਣੀ ਪੜਾਈ ਪੁਰੀ ਕਰਨ ਤੋਂ ਬਾਅਦ ਮੈਨੂੰ ਜਾਬ ਦੀ ਜਰੂਰਤ ਸੀ । ਮੈਂ ਨੋਕਰੀ ਲਈ ਬਹੁਤ ਸਾਰੀਆਂ ਕੰਪਨੀਆਂ/ਅਦਾਰਿਆਂ ਵਿਖੇ ਅਪਣਾ ਸੀ.ਵੀ. ਦਿੱਤਾ ਪਰ ਕਿਸੇ ਤੋਂ ਵੀ ਕੋਈ ਫੋਨ ਕਾਲ ਨਹੀਂ ਆਈ ਮੈਂ ਬਹੁਤ ਨਿਰਾਸ਼ ਹੋਈ। ਫਿਰ ਮੈਂ ਅਖਬਾਰਾਂ ਵਿਚ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਦੇ ਪ੍ਰੈਸ ਨੋਟ ਪੜੇ ਕਿ ਉਹਨਾਂ ਵਲੋਂ ਰੋਜਗਾਰ ਮੇਲੇ /ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ।

Advertisements

ਫਿਰ ਮੈਂ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉਰੋ,ਪਠਾਨੋਕਟ ਵਿਖੇ ਸੰਪਰਕ ਕੀਤਾ।ਸੰਪਰਕ ਕਰਨ ਤੇ  ਮੇਰੀ ਗੱਲ ਪਲੇਸਮੈਂਟ ਅਫਸਰ ਰਾਕੇਸ਼ ਕੁਮਾਰ ਨਾਲ ਹੋਈ, ਉਹਨਾਂ ਨੂੰ ਮੈਂ ਨੋਕਰੀ ਕਰਨ ਲਈ ਆਪਣੀ ਇੱਛਾ ਪ੍ਰਗਟ ਕੀਤੀ। ਉਹਨਾਂ ਨੇ ਮੈਨੂੰ ਕਿਹਾ ਕਿ ਅਮਨ ਭੱਲਾ ਕਾਲਜ ਵਿਖੇ ਇੱਕ ਟੈਲੀਕਾਲਰ ਦੀ ਸਖਤ ਲੋੜ ਹੈ । ਜੇਕਰ ਤੁਸੀ ਇਸ ਜਾਬ ਲਈ ਇੱਛੁਕ ਹੋ ਤਾਂ ਮੈਂ ਤੁਹਾਨੂੰ ਉਥੇ ਇੰਟਰਵਿਓ ਲਈ ਭੇਜ ਦਿੰਦਾ ਹਾਂ । ਫਿਰ ਮੈਂ ਅਮਨ ਭੱਲਾ ਕਾਲਜ ਵਿਖੇ ਆ ਕੇ ਇੰਟਰਵਿਓ ਦਿੱਤੀ ਜਿਥੇ ਮੇਰੀ ਸਲੈਕਸ਼ਨ ਬਤੋਰ ਟੈਲੀਕਾਲਰ ਹੋ ਗਈ ਅਤੇ ਉਹਨਾਂ ਮੈਨੂੰ 10,000 ਰੁਪਏ ਤਨਖਾਹ ਦੇਣ ਲਈ ਕਿਹਾ । ਮੈਂ ਬਤੋਰ ਟੈਲੀਕਾਲਰ ਅਮਨ ਭੱਲਾ ਵਿਖੇ ਜਾਬ ਕਰ ਰਹੀ ਹਾਂ ਅਤੇ ਮੈਂ ਇੱਥੇ ਜਾਬ ਕਰਕੇ ਬਹੁਤ ਖੁਸ਼ ਹਾਂ। ਮੈਂ ਅਤੇ ਮੇਰਾ ਪਰਿਵਾਰ ਖੁਸ਼ ਹਾਂ। ਨੇਹਾ ਨੇ ਕਿਹਾ ਕਿ ਮੈਂ ਪੰਜਾਬ ਸਰਕਾਰ ਅਤੇ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਪਠਾਨਕੋਟ ਦਾ ਬਹੁਤ ਧੰਨਵਾਦ ਕਰਦੀ ਹਾਂ ਅਤੇ ਮੈਂ ਨੋਜਵਾਨਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਵੀ ਅਪਣੇ  ਸੁਨਿਹਰੇ ਭਵਿੱਖ ਲਈ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਨਾਲ ਸੰਪਰਕ ਕਰਨ।

LEAVE A REPLY

Please enter your comment!
Please enter your name here