ਸ਼ੇਰਾਂ ਵਾਲੀਏ ਮਾਂ ਤੇਰੀਆਂ ਉਡੀਕਾਂ.. ਤੇ ਝੂਮੇ ਭਗਤ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਕੁਮਾਰ ਗੌਰਵ। ਸ਼ੇਰਾਂ ਵਾਲੀਏ ਮਾਂ ਤੇਰੀਆਂ ਉਡੀਕਾਂ,ਤੇਰੀਆਂ ਉਡੀਕਾਂ ਦਾਤੀਏ,ਓ ਮੇਲਾ ਮਈਆ ਦਾ,ਲੱਗਦਾ ਏ ਹਰ ਸਾਲ ਤੇ ਲੋਕੀ ਨਚਦੇ ਨੇ,ਪਾਕੇ ਝਾਂਜਰਾਂ ਨਾਲ,,ਅੱਜ ਨਚਣਾ ਮਈਆ ਦੇ ਨਾਲ,ਅੱਜ ਮੈਨੂੰ ਨੱਚ ਲੈਣ ਦੇ,ਅੱਜ ਹੈ ਜਗਰਾਤਾ ਆਦਿ ਭਜਨ ਗਾਕੇ ਗਾਇਕਾ ਨੇ ਭਗਤਾਂ ਨੂੰ ਝੂਮਣ ਤੇ ਮਜ਼ਬੂਰ ਕਰ ਦਿੱਤਾ।ਇਹ ਭਕਤੀਮਏ ਪ੍ਰੋਗਰਾਮ ਹੈਰਿਟੇਜ ਸਿਟੀ ਦੇ ਸ਼੍ਰੀ ਰਾਮ ਮੰਦਿਰ ਵਿੱਚ ਹੋਇਆ।ਸ਼੍ਰੀ ਰਾਮ ਮੰਦਿਰ ਕਮੇਟੀ ਵਲੋਂ ਮਾਂ ਭਗਵਤੀ ਦਾ 14ਵਾਂ ਵਿਸ਼ਾਲ ਜਗਰਾਤਾ ਕਰਵਾਇਆ ਗਿਆ। ਜਗਰਾਤੇ ਵਿੱਚ ਮਾਂ ਭਗਵਤੀ ਦਾ ਸੁੰਦਰ ਦਰਬਾਰ ਸਜਾਇਆ ਗਿਆ।ਦਰਬਾਰ ਵਿੱਚ ਸ਼੍ਰੀ ਰਾਮ ਮੰਦਿਰ ਕਮੇਟੀ ਦੇ ਪ੍ਰਧਾਨ ਜਤਿੰਦਰ ਛਾਬੜਾ ਵਲੋਂ ਮਾਤਾ ਦੀ ਜੋਤ ਜਗਾਈ ਗਈ।ਪ੍ਰੋਗਰਾਮ ਵਿੱਚ ਬਤੋਰ ਮੁੱਖ ਮਹਿਮਾਨ ਸ਼ਹਿਰ ਦੇ ਵਿਧਾਇਕ ਅਤੇ ਕੈਬਿਨੇਟ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਉਨ੍ਹਾਂ ਦੇ ਨਾਲ ਕੌਂਸਲਰ ਮਨੋਜ ਅਰੋੜਾ ਹੈਪੀ,ਬਲਾਕ ਕਾਂਗਰਸ ਦੇ ਪ੍ਰਧਾਨ ਦੀਪਕ ਸਲਵਾਨ,ਨਗਰ ਸੁੱਧਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ,ਕੌਂਸਲਰ ਨਰਿੰਦਰ ਮੰਸੂ, ਕੌਂਸਲਰ ਸੰਦੀਪ ਸਿੰਘ,ਕਾਂਗਰਸੀ ਨੇਤਾ ਅਨਿਲ ਸ਼ੁਕਲਾ ਵਿਸ਼ੇਸ਼ ਰੂਪ ਨਾਲ ਮੌਜੂਦ ਰਹੇ।

Advertisements

ਮਾਤਾ ਦੇ ਦਰਬਾਰ ਵਿੱਚ ਸੰਨੀ ਮਖੀਜਾ ਜਲੰਧਰ ਵਾਲੇ ਵਲੋਂ ਸ਼੍ਰੀ ਗਣੇਸ਼ ਵੰਦਨਾ ਦੇ ਬਾਅਦ ਮਾਂ ਦੀ ਮਹਿਮਾਂ ਦਾ ਗੁਣਗਾਨ ਕੀਤਾ ਗਿਆ। ਅਖੀਰ ਵਿੱਚ ਭਗਤਾਂ ਵਿੱਚ ਮਾਂ ਨੂੰ ਲੱਗਿਆ ਭੋਗ ਦਾ ਪ੍ਰਸ਼ਾਦ ਵੰਡਿਆ ਗਿਆ।ਇਸ ਮੌਕੇ ਤੇ ਸ਼੍ਰੀ ਰਾਮ ਮੰਦਿਰ ਕਮੇਟੀ ਦੇ ਪ੍ਰਧਾਨ ਜਤਿੰਦਰ ਛਾਬੜਾ,ਦੀਪਕ ਛਾਬੜਾ,ਜੋਤੀ ਪ੍ਰਕਾਸ਼ ਸ਼ਰਮਾ ਨੇ ਆਏ ਹੋਏ ਮੁਖ ਮਹਿਮਾਨਾਂ ਅਤੇ ਸਾਥੀ ਸੱਜਣਾਂ ਨੂੰ ਮਾਤਾ ਰਾਣੀ ਦੀ ਚੁੰਨੀ ਤੇ ਤਸਵੀਰ ਦੇਕੇ ਸਨਮਾਨਿਤ ਕੀਤਾ।

ਇਸ ਮੌਕੇ ਤੇ ਜੋਤੀ ਪ੍ਰਕਾਸ਼ ਸ਼ਰਮਾ,ਵਿਨੋਦ ਲੁੰਬਾ,ਸਾਗਰ ਛਾਬੜਾ, ਬਲਦੇਵ ਬਾਵਾ,ਗੋਪਾਲ ਗਰਗ,ਰਾਕੇਸ਼ ਸਦਾਨਾ,ਰਿੰਕੂ ਛਾਬੜਾ,ਕਪਿਲ ਕੁਮਾਰ ਹਨੀ,ਰਾਕੇਸ਼ ਪੋਵਾਰ,ਦੀਪਕ ਮਲਹੋਤਰਾ, ਪ੍ਰਦੀਪ ਮਲਹੋਤਰਾ,ਕਰਣ ਅਰੋੜਾ, ਪ੍ਰਿੰਸ ਸ਼ਰਮਾ,ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ, ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਵੀ ਰਾਜਪੂਤ,ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਮੰਜੂ ਰਾਣਾ, ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡਿਅਨ,ਸ਼ਾਇਰ ਕੰਵਰ ਇਕਬਾਲ ਸਿੰਘ, ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਪਰਮਜੀਤ ਸਿੰਘ ਪੰਮਾ, ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਵਾਲੀਆ,ਅਕਾਲੀ ਆਗੂ ਅਜੈ ਬਬਲਾ,ਭਗਵਾਨ ਵਾਲਮੀਕਿ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕੋਮਲ ਸਹੋਤਾ ਗਾਗਾ,ਵੰਸ਼ ਛਾਬੜਾ,ਸੰਜੈ ਸ਼ਰਮਾ,ਸੁਮਿਤ ਕਪੂਰ,ਜਗਤਾਰ ਸਿੰਘ ਝੀਤਾ,ਦੀਪਕ ਮਰਵਾਹਾ,ਆਨੰਦ ਯਾਦਵ,ਰਾਜਕੁਮਾਰ ਅਰੋੜਾ,ਬਜਰੰਗੀ,ਵਿਜੈ ਗਰੋਵਰ,ਰਮੇਸ਼ ਬਜਾਜ਼ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here