ਭਾਰਤੀਯ ਜਨਤਾ ਪਾਰਟੀ ਦੇ ਕਾਫਲੇ ਵਿੱਚ ਦਿਨ ਪ੍ਰਤੀ ਦਿਨ ਹੋ ਰਿਹਾ ਵਾਧਾ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ।  ਹਲਕਾ ਕਪੂਰਥਲਾ ਵਿੱਚ ਭਾਰਤੀਯ ਜਨਤਾ ਪਾਰਟੀ ਐਸ ਸੀ ਮੋਰਚਾ ਕਪੂਰਥਲਾ ਮੰਡਲ 2 ਦੀ ਬੈਠਕ ਮੁਹੱਲਾ ਸ਼ਹਿਰੀਆ ਵਿੱਖੇ ਐਸ ਮੋਰਚਾ ਦੇ ਮੰਡਲ 2 ਦੇ ਪ੍ਰਧਾਨ ਗੌਰਵ ਨਾਹਰ (ਗੋਲਡੀ) ਵੱਲੋ ਰੱਖੀ ਗਈ, ਜਿਸ ਵਿਚ ਕਪੂਰਥਲਾ ਸ਼ਹਿਰੀ ਮੰਡਲ 2 ਪ੍ਰਧਾਨ ਰਾਕੇਸ਼ ਗੁਪਤਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ, ਬੈਠਕ ਵਿੱਚ ਭਾਰਤੀਯ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਭਾਰਤੀਯ ਜਨਤਾ ਪਾਰਟੀ ਦਾ ਪੱਲਾ ਫੜਿਆ, ਇਸ ਮੌਕੇ ਮੰਡਲ ਪ੍ਰਧਾਨ ਰਾਕੇਸ਼ ਗੁਪਤਾ ਨੇ ਦੱਸਿਆ ਕਿ ਭਾਰਤੀਯ ਜਨਤਾ ਪਾਰਟੀ ਹੀ ਇੱਕ ਐਸੀ ਦੇਸ਼ ਦੀ ਪਹਿਲੀ ਪਾਰਟੀ ਹੈ।

Advertisements

ਜਿਸ ਦਾ ਮੱਕਸਦ “ਸੱਭ ਕਾ ਸਾਥ, ਸੱਭ ਕਾ ਵਿਕਾਸ” ਭਾਰਤੀਯ ਜਨਤਾ ਪਾਰਟੀ ਕੰਮ ਕਰਨ ਵਾਲੇ ਹਰ ਕਾਰਾਕਰਤਾ ਨੂੰ ਉਸ ਦਾ ਬਣਦਾ ਮਾਨ ਸਨਮਾਨ ਦਿੰਦੀ ਹੈ, ਮੀਟਿੰਗ ਨੂੰ ਸੰਬੋਧਨ ਕਰਦਿਆਂ ਸਟੇਟ ਕੋ ਕਨਵੀਨਰ ਸੋਸ਼ਲ ਮੀਡੀਆ ਵਿੱਕੀ ਗੁਜਰਾਲ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ ਅੱਜ ਦੇਸ਼ ਤਰੱਕੀ ਅਤੇ ਖੁਸ਼ਹਾਲੀ ਦਾ ਮੁਕਾਮ ਹਾਸਲ ਕਰ ਰਿਹਾ, ਅੱਜ ਲੋਕ ਆਪ ਮੁਹਾਰੇ ਭਾਰਤੀਯ ਜਨਤਾ ਪਾਰਟੀ ਵਿੱਚ ਅਪਣਾ ਵਿਸ਼ਵਾਸ ਪ੍ਰਗਟ ਕਰ ਕੇ  ਭਾਰਤੀਯ ਜਨਤਾ ਪਾਰਟੀ ਨਾਲ ਜੁੜ ਰਹੇ ਹਨ, ਮੰਡਲ ਪ੍ਰਧਾਨ ਰਾਕੇਸ਼ ਗੁਪਤਾ ਵਲੋਂ ਭਾਰਤੀਯ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਨੌਜਵਾਨਾਂ ਨੂੰ ਪਾਰਟੀ ਦਾ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

ਜ਼ਿਲਾ ਕਪੂਰਥਲਾ ਦੇ ਵਾਈਸ ਪ੍ਰਧਾਨ ਅਸ਼ੋਕ ਮਾਹਲਾ ਜੀ ਵੱਲੋ ਮੀਟਿੰਗ ਵਿੱਚ ਸ਼ਾਮਿਲ ਹੋਏ ਸਾਰੇ ਕਾਰਕਰਤਾ ਦਾ ਧੰਨਵਾਦ ਕੀਤਾ ਗਿਆ, ਇਸ ਮੌਕੇ ਮੰਡਲ ਦੇ ਜਨਰਲ ਸਕੱਤਰ ਰਾਜਨ ਠਿੱਗੀ, ਸ਼ਿੰਦਰਪਾਲ ਮੰਡਲ 2 ਜਨਰਲ ਸਕੱਤਰ ਐਸ ਸੀ ਮੋਰਚਾ, ਬਲਬੀਰ ਚੰਦ ਮੰਡਲ 2 ਜਨਰਲ ਸਕੱਤਰ ਐਸ ਸੀ ਮੋਰਚਾ ਆਦਿ ਹਾਜ਼ਿਰ ਸਨ।

LEAVE A REPLY

Please enter your comment!
Please enter your name here