ਜ਼ਿਲ੍ਹਾ ਪੱਧਰੀ ਸਵੀਪ ਮੁਕਾਬਲਿਆਂ ਵਿੱਚ ਰੇਲਵੇ ਮੰਡੀ ਸਕੂਲ ਦੀ ਬੱਲੇ-ਬੱਲੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਹੁਸ਼ਿਆਰਪੁਰ ਅਪਨੀਤ ਰਿਆਤ  ਜੀ ਦੇ ਆਦੇਸ਼ਾਂ ਅਨੁਸਾਰ ਮਾਨਯੋਗ ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਸ. ਗੁਰਸ਼ਰਨ ਸਿੰਘ ਜੀ ਅਤੇ ਜ਼ਿਲ੍ਹਾ ਇੰਚਾਰਜ ਸ਼ਲਿੰਦਰ ਠਾਕੁਰ ਜੀ ਦੀ ਯੋਗ ਅਗਵਾਈ ਵਿਚ ਸਵੀਪ ਮੁਹਿੰਮ ਅਧੀਨ ਜ਼ਿਲ੍ਹਾ ਪੱਧਰੀ ਮੁਕਾਬਲੇ ਸ. ਸ. ਸ. ਪੁਰਹੀਰਾ ਵਿਖੇ ਕਰਵਾਏ ਗਏ। ਸਰਕਾਰੀ ਕੰਨਿਆ ਸੈਕੰਡਰੀ ਸਕੂਲ ਵਿਦਿਆਰਥਣਾਂ ਨੇ ਸਕੂਲ ਪ੍ਰਿੰਸੀਪਲ ਲਲਿਤਾ ਰਾਣੀ ਜੀ ਦੀ ਯੋਗ ਅਗਵਾਈ ਹੇਠ ਅਤੇ ਸਕੂਲ ਦੇ ਸਵੀਪ ਇੰਚਾਰਜ ਸੰਜੀਵ ਅਰੋੜਾ ਦੀ ਸਰਪ੍ਰਸਤੀ ਹੇਠ ਭਾਗ ਲਿਆ ਅਤੇ ਸ਼ਲਾਘਾਯੋਗ ਪ੍ਰਦਰਸ਼ਨ ਕਰਦਿਆਂ ਜਿਲ੍ਹੇ ਵਿਚ 5 ਮੁਕਾਬਲਿਆਂ ਵਿਚੋਂ ਤਿੰਨ ਵਿਚ ਪਹਿਲਾ ਸਥਾਨ ਹਾਸਲ ਕਰਕੇ ਖਾਸ ਕਰਕੇ ਆਪਣੀ ਮੌਜੂਦਗੀ ਦਰਜ ਕਰਵਾਈ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ।

Advertisements

ਉਕਤ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਲਲਿਤਾ ਰਾਣੀ ਜੀ ਨੇ ਦੱਸਿਆ ਕਿ ਸਵੀਪ ਅਧੀਨ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਦਸਵੀਂ ਜਮਾਤ ਦੀ ਕਰੁਣਾ ਜਸਵਾਲ ਕਵਿਤਾ ਵਿਚ, ਬਾਰ੍ਹਵੀਂ ਜਮਾਤ ਦੀ ਸ਼ੈਲਜਾ ਭਾਸ਼ਨ ਵਿਚੋਂ ਅਤੇ ਪ੍ਰਿਯਾ, ਹਰਜੋਤ ਕੌਰ ਜਮਾਤ ਬਾਰਵੀਂ ਦੀਆਂ ਵਿਦਿਆਰਥਣਾਂ ਦੇ ਕੁਇਜ਼ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਰਾਜ ਪੱਧਰੀ ਮੁਕਾਬਲਿਆਂ ਲਈ ਸਥਾਨ ਪੱਕਾ ਕੀਤਾ।ਉਨ੍ਹਾਂ ਇਸ ਮੌਕੇ ਤੇ ਸਾਰੇ ਸਕੂਲ ਅਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦਿਆਂ ਆਉਣ ਵਾਲੇ ਸਮੇਂ ਲਈ ਜ਼ਿਆਦਾ ਮਿਹਨਤ ਕਰਨ ਅਤੇ ਬੁਲੰਦੀਆਂ ਹਾਸਲ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਦੇਸ਼ ਦੇ ਲੋਕਤੰਤਰ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਇਸ ਵਿੱਚ ਵੋਟ ਬਣਾਉਣ ਦੇ ਨਾਲ ਨਾਲ ਵੋਟ ਪਾ ਕੇ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਆ। ਉਨ੍ਹਾਂ ਨੇ ਆਪਣੇ ਸਕੂਲ ਦੀਆਂ ਬੇਟੀਆਂ ਤੇ ਮਾਣ ਮਹਿਸੂਸ ਕਰ‌‌ਦਿਆ ਇਸ ਕਾਮਯਾਬੀ ਦਾ ਸਿਹਰਾ ਸਕੂਲ ਸਟਾਫ ਅਤੇ ਸਬੰਧਤ ਅਧਿਆਪਕਾਂ ਨੂੰ ਦਿੱਤਾ।ਪ੍ਰਿੰਸੀਪਲ ਮੈਡਮ ਵਲੋ ਪਹਿਲਾ ਸਥਾਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਰਾਜੇਸ਼ ਕੁਮਾਰ ,ਬੀਰਬਲ ਸਿੰਘ ਬਲਦੇਵ ਸਿੰਘ ,ਮੈਡਮ ਤਰਨਪ੍ਰੀਤ ਕੌਰ, ਡਾਕਟਰ ਮੀਨੂ, ਰਵਿੰਦਰ ਕੌਰ ਸ਼ਾਲਿਨੀ ਅਰੋੜਾ ਅਤੇ ਯਸ਼ਪਾਲ ਸਿੰਘ ਵੀ ਹਾਜਰ ਸਨ।

LEAVE A REPLY

Please enter your comment!
Please enter your name here