ਸੁਵਿਧਾ ਕੈਂਪ ਵਿਖੇ ਪਹੁੰਚ ਕੇ ਸਰਕਾਰੀ ਸਕੀਮਾ ਦਾ ਲਿਆ ਜਾਵੇ ਵੱਧ ਤੋਂ ਵੱਧ ਲਿਆ ਜਾਵੇ ਲਾਭ: ਮੇਅਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਮੇਅਰ ਨਗਰ ਨਿਗਮ ਹੁਸ਼ਿਆਰਪੁਰ ਸ਼੍ਰੀ ਸੁਰਿੰਦਰ ਕੁਮਾਰ ਵਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇੱਕ ਅਹਿਮ ਉਪਰਾਲਾ ਕਰਦੇ ਹੋਏ ਆਮ ਪਬਲਿਕ ਦੇ ਕੰਮਾਂ ਦਾ ਮੌਕੇ ਤੇ ਇੱਕ ਛੱਤ ਹੇਠ ਨਿਪਟਾਰਾ ਕਰਨ ਲਈ ਸਮੁੱਚੇ ਪੰਜਾਬ ਰਾਜ ਵਿਚ ਲੜੀਵਾਰ ਕੈਂਪਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਤਹਿਤ ਮਾਨਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਜੀ ਵਲੋਂ ਦਿੱਤੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਿਤੀ 28-10-2021 ਅਤੇ 29-10-2021 ਨੂੰ ਸਮਾਂ ਸਵੇਰੇ 9:00 ਵਜੇ ਤੋਂ ਦਫਤਰ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਆਨਲਾਈਨ ਪ੍ਰਾਪਰਟੀ ਟੈਕਸ ਜਮਾਂ ਕਰਨ, ਵਾਟਰ ਸਪਲਾਈ ਅਣ-ਅਧਿਕਾਰਤ ਕੁਨੈਕਸ਼ਨ ਰੈਗੂਲਰ ਕਰਨ, ਸਟਰੀਟ ਵੈਂਡਰਜ ਨੂੰ 10,000-20,000 ਰੁਪਏ ਦਾ ਕਰਜਾ ਦੇਣਾ, ਮੌਕੇ ਤੇ ਰਿਹਾਇਸ਼ੀ ਨਕਸ਼ੇ ਪਾਸ ਕਰਨਾ, ਸੀਐਲਯੂ ਕੇਸ ਪ੍ਰਵਾਨ ਕਰਨੇ, ਪਲਾਟਾ ਦੇ ਐਨਓਸੀ ਜਾਰੀ ਕਰਨੇ ਅਤੇ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਗ੍ਰਾਂਟ ਦੇਣ ਲਈ ਦਰਖਾਸਤਾ ਪ੍ਰਾਪਤ ਕਰਨ ਸਬੰਧੀ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਵੱਖ ਵੱਖ ਕਾਊਂਟਰ ਸਥਾਪਿਤ ਕੀਤੇ ਜਾ ਰਹੇ ਹਨ।

Advertisements

ਜਿਥੇ ਆਮ ਪਬਲਿਕ ਇਸ ਕੈਂਪ ਵਿਚ ਪਹੁੰਚ ਕੇ ਸਰਕਾਰ ਵਲੋਂ ਚਲਾਈਆ ਜਾ ਰਹੀਆ ਲੋਕ ਭਲਾਈ ਸਕੀਮਾਂ ਅਤੇ ਟੈਕਸਾ ਵਿਚ ਦਿੱਤੀ ਗਈ ਛੋਟ ਦਾ ਵੱਧ ਤੋਂ ਵੱਧ ਲਾਭ ਲੈ ਸਕਦੇ ਹਨ ਉਹਨਾਂ ਅੱਗੇ ਪਬਲਿਕ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵਲੋਂ ਲਗਾਏ ਇਹਨਾਂ ਕੈਂਪਾ ਵਿਚ ਹੁੰਮ ਹੁੰਮਾ ਕੇ ਪਹੁੰਚਿਆ ਜਾਵੇ ਅਤੇ ਨਗਰ ਨਿਗਮ ਵਲੋਂ ਇਸ ਕੈਂਪ ਵਿਚ ਦਿੱਤੀਆ ਜਾ ਰਹੀਆ ਸਹੂਲਤਾ ਅਤੇ ਸੇਵਾਵਾ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।

LEAVE A REPLY

Please enter your comment!
Please enter your name here