ਸਿੱਖਿਆ ਮੰਤਰੀ ਪੰਜਾਬ ਦੇ ਵਿਰੁੱਧ ਹੋ ਰਹੀ ਰੋਸ ਰੈਲੀ ਵਿੱਚ ਸੈਂਕੜੇ ਅਧਿਆਪਕ ਲੈਣਗੇ ਭਾਗ: ਯੂਨਿਅਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਸਿੱਖਿਆ ਮੰਤਰੀ ਦੇ ਜੱਦੀ ਪਿੰਡ ਵਿਖੇ ਨੌ ਦਸੰਬਰ ਨੂੰ ਵਿਸ਼ਾਲ ਰੋਸ ਰੈਲੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੋਰਚੇ ਦੇ ਜ਼ਿਲ੍ਹਾਂ ਹੁਸ਼ਿਆਰਪੁਰ ਦੇ ਕਨਵੀਨਰਜ ਅਮਨਦੀਪ ਸ਼ਰਮਾ, ਜਤਿੰਦਰ ਸਿੰਘ ਸੋਨੀ, ਸੁਰਜੀਤ ਰਾਜਾ ਅਤੇ ਓਕਾਰ ਸਿੰਘ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਲੱਖਾਂ ਹੀ ਬੱਚਿਆਂ ਅਤੇ ਉਨਾਂ ਨੂੰ ਪੜ੍ਹਾ ਰਹੇ ਹਜ਼ਾਰਾਂ ਹੀ ਅਧਿਆਪਕਾਂ ਦੇ ਅਨੇਕਾਂ ਮਸਲੇ ਪਿਛਲੇ ਲੰਬੇ ਸਮੇਂ ਤੋਂ ਜਿਉਂ ਦੇ ਤਿਉਂ ਖੜੇ ਹਨ। ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਪੰਜਵੀਂ ਅਤੇ ਅੱਠਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਕੋਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਾਜਾਇਜ਼ ਤੌਰ ਤੇ ਸਰਟੀਫਿਕੇਟ ਫੀਸ ਦੇ ਨਾਂ ਤੇ ਸੈਂਕੜੇ ਰੁਪਈਏ ਪ੍ਰਤੀ ਵਿਦਿਆਰਥੀ ਵਸੂਲੇ ਜਾ ਰਹੇ ਹਨ ਜੋ ਕਿ ਸਿੱਖਿਆ ਅਧਿਕਾਰ ਐਕਟ ਦਾ ਸਿੱਧਾ ਹੀ ਵਿਰੋਧ ਹੈ।

Advertisements

ਦੂਸਰੇ ਪਾਸੇ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਕੋਲੋਂ ਪ੍ਰੀਖਿਆ ਅਤੇ ਪ੍ਰੈਕਟੀਕਲ ਫੀਸਾਂ ਦੇ ਨਾਂ ਤੇ ਫੀਸਾਂ ਵਿੱਚ ਭਾਰੀ ਵਾਧਾ ਕਰਕੇ ਬੋਰਡ ਵੱਲੋਂ ਆਪਣੇ ਘਾਟੇ ਪੂਰੇ ਕੀਤੇ ਜਾ ਰਹੇ ਹਨ ਜਦਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕਰੋੜਾਂ ਰੁਪਏ ਦਾ ਘਾਟਾ ਪੰਜਾਬ ਸਰਕਾਰ ਵੱਲੋਂ ਨਾ ਕੀਤੀਆਂ ਜਾਣ ਵਾਲੀਆਂ ਅਦਾਇਗੀਆਂ ਕਰਕੇ ਹੈ। ਇਹਨਾਂ ਆਗੂਆਂ ਨੇ ਇਹ ਵੀ ਦੱਸਿਆ ਕਿ ਅਧਿਆਪਕਾਂ ਦੇ ਅਨੇਕਾਂ ਮਸਲੇ ਜਿਨ੍ਹਾਂ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨਾ, ਮਹਿੰਗਾਈ ਭੱਤੇ ਸਮੇਤ ਅਨੇਕਾਂ ਬੰਦ ਹੋਏ ਭੱਤਿਆਂ ਨੂੰ ਮੁੜ ਬਹਾਲ ਕਰਾਉਣਾ, ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਅਧਿਆਪਕਾਂ ਦੇ ਹਰ ਕਾਡਰ ਦੀਆਂ ਵਿਭਾਗੀ ਤਰੱਕੀਆਂ ਸਮੇਂ ਸਿਰ ਕਰਵਾਉਣੀਆਂ, ਕੰਪਿਊਟਰ ਅਧਿਆਪਕਾਂ ਨੂੰ ਪਿਕਟਿਸ ਸੋਸਾਇਟੀ ਵਿੱਚੋਂ ਕੱਢ ਕੇ ਸਿੱਖਿਆ ਵਿਭਾਗ ਵਿੱਚ ਪੂਰੇ ਸਕੇਲਾਂ ਤੇ ਰੈਗੂਲਰ ਕਰਾਉਣਾ, ਬੰਦ ਹੋਈ ਏਸੀਪੀ ਸਕੀਮ ਨੂੰ ਮੁੜ ਬਹਾਲ ਕਰਾਉਣਾ, ਨਵੀਂ ਸਿੱਖਿਆ ਨੀਤੀ 2020 ਨੂੰ ਰੱਦ ਕਰਵਾ ਕੇ ਮੁੜ ਨਵੀਂ ਸਿੱਖਿਆ ਨੀਤੀ ਦਾ ਪੁਨਰ ਗਠਨ ਕਰਾਉਣਾ, ਕੱਚੇ ਅਧਿਆਪਕਾਂ ਨੂੰ ਪੂਰੇ ਸਕੇਲਾਂ ਤੇ ਰੈਗੂਲਰ ਕਰਾਉਣਾ ਆਦਿ ਸਮੇਤ ਅਨੇਕਾਂ ਹੀ ਮਸਲੇ ਜਿਉਂ ਦੇ ਤਿਉਂ ਹੀ ਖੜੇ ਹਨ।

ਇਹਨਾਂ ਆਗੂਆਂ ਨੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਜਾਂ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਉਪਰੋਕਤ ਮਸਲਿਆਂ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਆਉਂਦੀ ਨੌ ਦਸੰਬਰ ਨੂੰ ਸਿੱਖਿਆ ਮੰਤਰੀ ਦੇ ਜੱਦੀ ਪਿੰਡ ਵਿਖੇ ਵਿਸ਼ਾਲ ਰੋਸ ਰੈਲੀ ਦਾ ਸਾਂਝੇ ਅਧਿਆਪਕ ਮੋਰਚੇ ਵੱਲੋਂ ਆਯੋਜਨ ਕੀਤਾ ਜਾਵੇਗਾ ਜਿਸ ਦੀ ਨਰੋਲ ਜਿੰਮੇਵਾਰੀ ਸਿੱਖਿਆ ਮੰਤਰੀ ਪੰਜਾਬ ਦੀ ਹੋਵੇਗੀ। ਇਸ ਮੌਕੇ ਮੋਰਚੇ ਦੇ ਆਗੂ ਸੁਨੀਲ ਕੁਮਾਰ, ਲੈਕਚਰਾਰ ਕਮਲ ਕਿਸ਼ੋਰ, ਸੁਖਵਿੰਦਰ ਸਿੰਘ ਸਹੋਤਾ ਦੀਪਕ ਸ਼ਰਮਾ ਰਾਜਕੁਮਾਰ ਵਿਕਾਸ ਸ਼ਰਮਾ ਦਵਿੰਦਰ ਸਿੰਘ ਪ੍ਰਿੰਸੀਪਲ ਦਰਸ਼ਨ ਸਿੰਘ ਸੰਦੀਪ ਕੁਮਾਰ ਰਣਵੀਰ ਸਿੰਘ ਆਦਿ ਅਨੇਕਾਂ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here