ਨਾਕੇ ਤੇ ਖੜ੍ਹੇ ਪੁਲਿਸ ਮੁਲਾਜ਼ਮ ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕਰਨ ਵਾਲੇ ਡਰਾਈਵਰ ਨੂੰ ਕੀਤਾ ਕਾਬੂ

ਲੁਧਿਆਣਾ (ਦ ਸਟੈਲਰ ਨਿਊਜ਼), ਪਲਕ। ਲੁਧਿਆਣਾ ਵਿੱਚ ਬਸਤੀ ਜੋਧੇਵਾਲ ਚੌਂਕ ਵਿੱਚ ਨਾਕੇ ਤੇ ਖੜ੍ਹੇ ਪੁਲਿਸ ਮੁਲਾਜ਼ਮ ਤੇ ਕਾਰ ਚਾਲਕ ਨੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਮੁਤਾਬਕ ਜੋਧੇਵਾਲ ਚੌਂਕ ਤੇ ਨਾਕੇ ਤੇ ਖੜ੍ਹੇ ਪੁਲਿਸ ਮੁਲਾਜ਼ਮ ਨੇ ਜਦੋਂ ਕਾਰ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਕਾਰ ਰੋਕਣ ਦੀ ਬਜਾਏ ਕਾਰ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਮੁਲਾਜ਼ਮ ਨੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕਾਰ ਹੇਠਾਂ ਆਉਣ ਤੋਂ ਬਾਲ-ਬਾਲ ਬੱਚਿਆ।

Advertisements

ਪੁਲਿਸ ਮੁਲਾਜ਼ਮਾਂ ਨੇ ਗੱਡੀ ਦਾ ਪਿੱਛਾ ਕੀਤਾ ਅਤੇ ਕਾਰ ਚਾਲਕ ਨੂੰ ਕਾਬੂ ਕਰ ਲਿਆ। ਕਾਰ ਚਾਲਕ ਨੇ ਗੱਡੀ ਵਿੱਚ ਹੌਜ਼ਰੀ ਦਾ ਕੱਪੜਾ ਭਰਿਆ ਹੋਇਆ ਸੀ ਅਤੇ ਸ਼ਾਇਦ ਬਿੱਲ ਨਾ ਹੋਣ ਕਾਰਨ ਕਾਰ ਚਾਲਕ ਪੁਲਿਸ ਤੋਂ ਬੱਚ ਰਿਹਾ ਸੀ। ਪੁਲਿਸ ਨੇ ਉਸਦਾ ਚਲਾਨ ਕੱਟਿਆ ਤੇ ਕਾਰ ਚਾਲਕ ਨੂੰ ਅਜਿਹੀ ਹਰਕਤ ਦੁਬਾਰਾ ਨਾ ਦੁਹਰਾਉਣ ਦੀ ਚੇਤਾਵਨੀ ਦਿੱਤੀ।

LEAVE A REPLY

Please enter your comment!
Please enter your name here