ਫਗਵਾੜਾ ਵਿੱਚ ਵਾਪਰਿਆ ਭਿਆਨਕ ਹਾਦਸਾ, ਦੋ ਦੋਸਤਾਂ ਦੀ ਹੋਈ ਮੌਤ

ਫਗਵਾੜਾ(ਦ ਸਟੈਲਰ ਨਿਊਜ਼), ਰਿਪੋਰਟ:ਜੋਤੀ। ਫਗਵਾੜਾ ਦੇ ਪਿੰਡ ਖਜੂਰਲਾ ਦੇ ਨੇੜੇ ਇੱਕ ਭਿਆਨਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਪਿੰਡ ਖਜੂਰਲਾ ਦੇ ਨੇੜੇ ਟਰਾਲੇ ਦੀ ਲਪੇਟ ਵਿੱਚ ਆਉਣ ਨਾਲ ਮੋਟਰਸਾੀਕਲ ਸਵਾਰ ਦੋ ਦੋਸਤਾਂ ਦੀ ਮੌਤ ਹੋ ਗਈ। ਜਾਣਕਾਰੀ ਦੇ ਅਨੁਸਾਰ, ਇਹਨਾਂ ਨੌਜਵਾਨਾਂ ਦੀ ਪਛਾਣ ਰਵੀ ਗੁਪਤਾ ਪੁੱਤਰ ਕੈਲਾਸ਼ ਗੁਪਤਾ ਵਾਸੀ ਜਲੰਧਰ, ਅਤੇ ਸੁੰਦਰ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਲੁਧਿਆਣਾ ਵਜੋਂ ਹੋਈ ਹੈ।

Advertisements

ਥਾਣਾ ਸਦਰ ਫਗਵਾੜਾ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਗ੍ਰਸਤ ਜਗਾਂ ਦਾ ਜਾਇਜ਼ਾ ਲਿਆ ਅਤੇ ਮਿ੍ਰਤਕ ਦੇਹਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟ ਲਈ ਹਸਪਤਾਲ ਵਿੱਚ ਭੇਜ ਦਿੱਤੀਆਂ। ਫਗਵਾੜਾ ਪੁਲਿਸ ਨੇ ਦੋਸ਼ੀ ਖਿਲਾਫ ਵੱਖ-ਵੱਖ ਕਾਨੂੰਨੀ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਹੈ।

LEAVE A REPLY

Please enter your comment!
Please enter your name here