ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਜਲੰਧਰ ਦਾ ਐਮ.ਐਸ.ਸੀ. (ਆਈ.ਟੀ.) ਦੇ ਦੂਜੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

ਜਲੰਧਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਚਲਾਏ ਜਾ ਰਹੇ ਸਰਕਾਰੀ ਕਾਲਜ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਜਲੰਧਰ ਵਿੱਚ ਚੱਲ ਰਹੇ ਮਾਸਟਰ ਆਫ ਸਾਇੰਸ ਇੰਨ ਆਈ. ਟੀ. ਦੇ ਦੂਜੇ ਸਮੈਸਟਰ ਦਾ ਨਤੀਜਾ 100 ਫੀਸਦੀ ਰਿਹਾ। ਇਸ ਸਬੰਧੀ ਇੰਸਟੀਚਿਊਟ ਦੇ ਡਾਇਰੈਕਟਰ-ਕਮ-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ, ਜਲੰਧਰ ਕਰਨਲ (ਰਿਟਾ.) ਦਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਮ. ਐਸ. ਸੀ. (ਆਈ.ਟੀ.) ਦੇ ਦੂਜੇ ਸਮੈਸਟਰ ਵਿੱਚ ਸਿਮਰਨਜੀਤ ਕੌਰ ਨੇ 7.69 ਐਸ.ਜੀ.ਪੀ.ਏ ਲੈ ਕੇ ਪਹਿਲਾ, ਦਲਜੀਤ ਕੌਰ ਨੇ 7.69 ਐਸ.ਜੀ.ਪੀ.ਏ ਲੈ ਕੇ ਦੂਜਾ ਅਤੇ ਹਨੀਸ਼ਾ ਰਾਏ ਨੇ 7.38 ਐਸ.ਜੀ.ਪੀ.ਏ ਲੈ ਕੇ ਤੀਜਾ ਸਥਾਨ ਹਾਸਲ ਕੀਤਾ।

Advertisements

ਇਨ੍ਹਾਂ ਸ਼ਾਨਦਾਰ ਨਤੀਜਿਆਂ ਲਈ ਉਨ੍ਹਾਂ ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਜਲੰਧਰ ਦੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਸੈਣੀ, ਪ੍ਰੋ. ਹਰਜੀਤ ਕੌਰ (ਕੰਪਿਊਟਰ ਵਿਭਾਗ ਦੇ ਮੁਖੀ), ਪ੍ਰੋ. ਸੰਦੀਪ ਕੌਰ, ਪ੍ਰੋ. ਭਾਵਨਾ ਮਹਾਜਨ ਅਤੇ ਟ੍ਰੇਨਿੰਗ ਕਲਰਕ ਹਵਲਦਾਰ ਸੂਬੇਦਾਰ ਮੇਜਰ ਹਰਜਿੰਦਰ ਸਿੰਘ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ । ਵਿਕਾਸ ਕੁਮਾਰ ਸੁਪਰਡੈਂਟ ਨੇ ਵੀ ਅਕੈਡਮਿਕ ਸਟਾਫ਼ ਵੱਲੋਂ ਕਰਵਾਈ ਮਿਹਨਤ ਦੀ ਸ਼ਲਾਘਾ ਕੀਤੀ।

LEAVE A REPLY

Please enter your comment!
Please enter your name here