ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਲਗਾਇਆ ਗਿਆ ਲੋਕ ਸੁਵਿਧਾ ਕੈਂਪ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵੱਲੋਂ ਲੀਗਲ ਸਰਵਿਸ ਦਿਵਸ ਮੌਕੇ ਆਡੀਟੋਰੀਅਮ ਪਠਾਨਕੋਟ ਵਿਖੇ ਜਿਲ੍ਹਾ ਤੇ ਸੈਸਨ ਜੱਜ ਪਠਾਨਕੋਟ –ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਸ੍ਰੀ ਮੁਹੰਮਦ ਗੁਲਜਾਰ ਦੀ ਪ੍ਰਧਾਨਗੀ ਹੇਠ ਜਨ ਸੁਵਿਧਾ ਕੈਂਪ ਲਗਾਇਆ ਗਿਆ। ਜਿਸ ਵਿੱਚ ਸਮਾਜਿਕ ਸੁਰੱਖਿਆ ਵਿਭਾਗ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਕਿਰਤ ਵਿਭਾਗ, ਕਾਰਪੋਰੇਟ ਵਿਭਾਗ, ਬਿਜਲੀ ਵਿਭਾਗ, ਮਾਲ ਵਿਭਾਗ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੇ ਵੀ ਭਾਗ ਲਿਆ।  ਇਸ ਮੌਕੇ ਤੇ ਜਿਲ੍ਹਾ ਤੇ ਸੈਸਨ ਜੱਜ ਸ੍ਰੀ ਮੁਹੰਮਦ ਗੁਲਜਾਰ ਨੇ ਸਮ੍ਹਾਂ ਰੌਸਨ ਕਰਕੇ ਕੈਂਪ ਦੀ ਸੁਰੂਆਤ ਕੀਤੀ। ਇਸ ਮੌਕੇ ਜਿਲ੍ਹਾ ਤੇ ਸੈਸਨ ਜੱਜ ਮੁਹੰਮਦ ਗੁਲਜਾਰ ਵੱਲੋਂ ਮਜਦੂਰਾਂ ਨੂੰ ਲੇਬਰ ਕਾਰਡ ਅਤੇ ਆਯੂਸਮਾਨ ਕਾਰਡ ਜਾਰੀ ਕੀਤੇ ਗਏ।

Advertisements

ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਆਪਣੇ ਸਟਾਲ ਲਗਾਏ ਗਏ, ਜਿਸ ਵਿੱਚ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਤਹਿਤ ਲੋਕਾਂ ਦੇ ਕੰਮ ਕਰਵਾਏ ਗਏ। ਜਿਸ ਵਿੱਚ ਕਿਰਤ ਵਿਭਾਗ ਵੱਲੋਂ ਮਜਦੂਰਾਂ ਦੇ ਕਾਰਡ, ਜਦਕਿ ਬਜੁਰਗਾਂ, ਵਿਧਵਾਵਾਂ, ਅੰਗਹੀਣਾਂ ਦੀ ਪੈਨਸਨ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ, ਟਰਾਂਸਪੋਰਟ ਵਿਭਾਗ ਵੱਲੋਂ ਲੋਕਾਂ ਨੂੰ ਡਰਾਈਵਿੰਗ ਲਾਇਸੰਸ ਬਣਾਏ ਗਏ, ਰੁਜਗਾਰ ਵਿਭਾਗ ਵੱਲੋਂ ਬੇਰੁਜਗਾਰਾਂ ਦੇ ਨਾਂ ਦਰਜ ਕਰਵਾਏ ਗਏ, ਪੰਚਾਇਤ ਵਿਭਾਗ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ।
ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਬਿਜਲੀ ਨਾਲ ਸਬੰਧਤ ਸਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ਮਾਲ ਵਿਭਾਗ ਦੇ ਅਧਿਕਾਰੀਆਂ ਨੇ ਜਮੀਨ, ਮਾਲ ਨਾਲ ਸਬੰਧਤ ਕੰਮਾਂ ਦਾ ਨਿਪਟਾਰਾ ਕੀਤਾ। ਇਸ ਤੋਂ ਇਲਾਵਾ ਲੈਂਡ ਮਾਰਕ ਬੈਂਕ ਨਾਲ ਸਬੰਧਤ ਲੋਕਾਂ ਲਈ ਹੋਰ ਸਰਕਾਰੀ ਜਨ ਭਲਾਈ ਸਕੀਮਾਂ ਦੇ ਕੰਮ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਸਾਰੇ ਲੋਕਾਂ ਨੂੰ ਸਰਕਾਰ ਵਲੋਂ ਦਿਤੀ ਗਈ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ ਤਾਂ ਜੋ ਲੋਕ ਇੱਕ ਛੱਤ ਹੇਠਾਂ ਕੰਮ ਕਰਵਾ ਸਕਣ।


ਇਸ ਮੌਕੇ ਵਧੀਕ ਜਿਲ੍ਹਾ ਤੇ ਸੈਸਨ ਜੱਜ ਅਵਤਾਰ ਸਿੰਘ, ਸਕੱਤਰ ਕਮ ਸੀਜੀਐਮ ਰੰਜੀਵ ਪਾਲ ਸਿੰਘ ਚੀਮਾ, ਏਡੀਸੀ ਸੁਭਾਸ ਚੰਦਰ, ਡੀਡੀਪੀਓ ਸਤੀਸ ਕੁਮਾਰ, ਸਹਾਇਕ ਕਿਰਤ ਕਮਿਸਨਰ ਕੁੰਵਰ ਡਾਵਰ, ਲੇਬਰ ਇੰਸਪੈਕਟਰ ਮਨੋਜ ਸਰਮਾ, ਮੀਨਾ, ਨਿੰਮੀ ਸਰਮਾ, ਲਲਿਤਾ, ਸਰਬਜੀਤ ਕੌਰ, ਵਿਕਾਸ, ਡਾ. ਜਸਵੀਰ ਸਿੰਘ, ਸਤੀਸ ਸੈਣੀ, ਪ੍ਰੀਤਮ ਡੋਗਰਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਸਾਮਲ ਸਨ।

LEAVE A REPLY

Please enter your comment!
Please enter your name here