ਜੋਆਇੰਟ ਸਾਂਝਾ ਐਕਸ਼ਨ ਨਰਸਿੰਗ ਕਮੇਟੀ ਵੱਲੋਂ ਮੁਕੰਮਲ ਹੜਤਾਲ ਕਰਨ ਲਈ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਗੁਰਜੰਟ ਸਿੰਘ ਕੋਆਰਡੀਨੇਟਰ ਜੋਆਇਟ ਸਾਂਝਾ ਐਕਸ਼ਨ ਨਰਸਿੰਗ ਕਮੇਟੀ ਪੰਜਾਬ ਦੀ ਅਗਵਾਈ ਵਿਚ ਅਤੇ ਪ੍ਰਧਾਨ ਪ੍ਰਭਜੋਤ ਕੋਰ ਨਰਸਿੰਗ ਐਕਸ਼ਨ ਕਮੇਟੀ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਨਰਸਿੰਗ ਕੇਡਰ ਦੀਆ ਜਾਇਜ ਮੰਗਾਂ ਦੀ ਪੂਰਤੀ ਨਾਂ ਹੋਂਣ ਕਾਰਨ ਮਿਤੀ 11 ਨਵੰਬਰ 2021 ਤੋਂ ਅਣਮੱਥੇ ਸਮੇਂ ਲਈ ਕਲਮ ਛੋੜ/ਟੂਲ ਡਾਊਨ ਹੜਤਾਲ ਕਰਨ ਸਬੰਧੀ ਸਿਵਲ ਸਰਜਨ ਫਿਰੋਜ਼ਪੁਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੋਕੇ ਗੁਰਜੰਟ ਸਿੰਘ, ਪ੍ਰਭਜੋਤ ਕੋਰ, ਗੋਬਿਨ ਸੈਮਸਨ, ਸੁਮਿਤ ਗਿੱਲ, ਜਸਵਿੰਦਰ ਸਿੰਘ ਅਤੇ ਅਨਮੋਲ ਨੇ ਦੱਸਿਆ ਕਿ ਨਰਸਿੰਗ ਕੇਡਰ ਦੀਆ ਜਾਇਜ ਮੰਗਾਂ ਦੀ ਪੂਰਤੀ ਨਾਂ ਹੋਣ ਕਾਰਨ 11 ਨਵੰਬਰ ਨੂੰ ਅਣਮੱਥੇ ਸਮੇਂ ਲਈ ਹੜਤਾਲ ਤੇ ਜਾਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਅਤੇ ਇਸ ਸਬੰਧੀ ਸਿਵਲ ਸਰਜਨ ਫਿਰੋਜ਼ਪੁਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਗਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਜੁਆਇੰਟ ਐਕਸ਼ਨ ਨਰਸਿੰਗ ਕਮੇਟੀ ਪੰਜਾਬ ਵੱਲੋਂ ਵੱਖ-ਵੱਖ ਅਧਿਕਾਰੀਆਂ ਨੂੰ ਮਿਲ ਕੇ ਆਪਣੀਆਂ ਮੰਗਾਂ ਸਬੰਧੀ ਕਈ ਵਾਰ ਜਾਣੂ ਕਰਵਾ ਚੁੱਕੇ ਹਨ ਅਤੇ ਫਿਰ ਵੀ ਇਹਨਾਂ ਮੰਗਾਂ ਦਾ ਕੋਈ ਵੀ ਸਾਰਥਿਕ ਹੱਲ ਨਹੀਂ ਕੱਢਿਆ ਗਿਆ ਜਿਸ ਕਾਰਨ ਸਮੂਹ ਨਰਸਿੰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

Advertisements

ਉਨ੍ਹਾਂ ਕਿਹਾ ਕਿ ਇਸ ਕਰਕੇ ਜੋਆਇੰਟ ਐਕਸ਼ਨ ਨਰਸਿੰਗ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਮਿਤੀ 11 ਨਵੰਬਰ 2021 ਤੋ ਅਣਮੁੱਥੇ ਸਮੇ ਲਈ ਮੁਕੰਮਲ ਹੜਤਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਗਾ ਜਿਵੇ ਕਿ ਪੇ-ਪੈਰਿਟੀ ਬਹਾਲ ਕਰ ਕੇ ਨਵੇਂ ਭਰਤੀ ਸਟਾਫ ਨੂੰ 4600 ਗ੍ਰੇਡ ਪੇ ਦੇਣ, ਸਿਹਤ ਵਿਭਾਗ ਦੇ ਵਿਚ ਵੱਖ-ਵੱਖ ਸਕੀਮਾਂ ਅਧੀਨ ਕੰਮ ਕਰਦੀਆਂ ਨਰਸਿੰਗ ਨੂੰ ਰੈਗੂਲਰ ਕੀਤਾ ਜਾਵੇ, ਸੈਟਰਲ ਪੈਟਰਨ ਤੇ ਨਰਸਿੰਗ ਕੇਅਰ ਅਲਾਊਸ, ਵਹੀਕਲ ਅਲਾਊਸ ਅਤੇ ਰਿਸਕ ਡਿਊਟੀ ਅਲਾਊਸ ਦਿੱਤੇ ਜਾਣ, ਨਰਸਿੰਗ ਕੇਡਰ ਦੇ ਅਹੁਦਿਆਂ ਦੇ ਨਾਮ ਬਦਲੇ ਜਾਣ, ਸੀਨੀਅਰਤਾ ਦੀ ਸੂਚੀ ਸੋਧ ਕੇ ਹਰ ਸਾਲ ਜਾਰੀ ਕੀਤੀ ਜਾਵੇ, ਪਰਖਕਾਲ ਦਾ ਸਮਾਂ ਤਿੰਨ ਸਾਲ ਤੋਂ ਘਟਾ ਕੇ 2 ਸਾਲ ਕੀਤਾ ਜਾਵੇ ਅਤੇ ਪਰਖਕਾਲ ਦੇ ਸਮੇਂ ਪੂਰੀ ਤਨਖਾਹ ਭੱਤਿਆ ਸਮੇਤ ਦਿੱਤੀ ਜਾਵੇ। ਇਨ੍ਹਾਂ ਕਿਹਾ ਕਿ ਇਨ੍ਹਾਂ ਮੰਗਾ ਦੀ ਪੂਰਤੀ ਜਲਦ ਤੋਂ ਜਲਦ ਕੀਤੀ ਜਾਵੇ ਨਹੀ ਤਾਂ ਮਜ਼ਬੂਰਨ ਸਾਨੂੰ ਹੜਤਾਲ ਤੇ ਜਾਣ ਪਾਵੇਗਾ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। 

LEAVE A REPLY

Please enter your comment!
Please enter your name here