ਸ਼ਹੀਦ ਊਧਮ ਸਿੰਘ ਦੀ ਪ੍ਰਤਿਮਾ ਜਿਲਾ ਸਕਤਰੇਤ ਵਿੱਚ ਬਣਾਈ ਜਾਏ: ਪਰਵਿੰਦਰ ਢੋਟ/ਕੰਵਰ ਇਕਬਾਲ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਸ਼ਹੀਦ ਊਧਮ ਸਿੰਘ ਦੇ 82ਵੇ ਸ਼ਹੀਦੀ ਦਿਹਾੜੇ ਤੇ ਉਹਨਾ ਨੂੰ ਨਮਨ ਕਰਦਿਆਂ ਹੋਇਆ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪਰਵਿੰਦਰ ਸਿੰਘ ਢੋਟ ਅਤੇ ਜਿਲਾ ਵਪਾਰ ਸੈਲ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਨੇ ਜਿਲਾ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਉਹ ਇਸ ਮਹਾਨ ਨਾਇਕ ਦੀ ਇਕ ਪ੍ਰਤਿਮਾ ਜਿਲਾ ਸਕਤਰੇਤ ਵਿੱਚ ਬਣਾਉਣ ਤਾਂ ਜੋਂ ਹਰ ਆਣ ਜਾਣ ਵਾਲਾ ਸ਼ਹੀਦ ਊਧਮ ਸਿੰਘ ਦੀ ਜੀਵਨੀ ਤੋ ਜਾਣੂ ਹੋ ਸਕੇ ਅਤੇ ਉਹਨਾ ਦੇ ਦੇਸ਼ ਪ੍ਰਤੀ ਜਜ਼ਬੇ ਅਤੇ ਕੁਰਬਾਨੀ ਤੋ ਪ੍ਰੇਰਨਾ ਲੇਕੇ ਹਰ ਨਾਗਰਿਕ ਆਪਣੇ ਅੰਦਰ ਦੀ ਦੇਸ਼ ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰ ਸਕੇ ਉਹਨਾ ਕਿਹਾ ਸਮੇਂ ਸਮੇਂ ਤੇ ਸ਼ਹਿਦ ਊਧਮ ਸਿੰਘ ਦੀ ਜੀਵਨ ਕਾਲ ਨਾਲ ਜੁੜੇ ਅਹਿਮ ਦਿਨਾਂ ਉਤੇ ਇਸ ਸਮਾਰਕ ਤੇ ਸਮਾਗਮ ਕਰਵਾਏ ਜਾਣ ਅਤੇ ਉਹਨਾ ਨੂੰ ਯਾਦ ਕੀਤਾ ਜਾਵੇ ਆਪ ਆਗੂਆ ਨੇ ਕਿਹਾ ਕਿ ਇਸ ਤਜਵੀਜ਼ ਨੂੰ ਜਲਦ ਹੀ ਉਹ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨਾਲ ਵੀ ਇਕ ਵਫਦ ਦੇ ਰੂਪ ਵਿੱਚ ਮਿਲ ਕੇ ਸਾਂਝਾ ਕਰਨਗੇ ਤਾਂ ਜੋਂ ਸ਼ਹੀਦ ਦੀ ਯਾਦ ਵਿੱਚ ਬਣਨ ਵਾਲੀ ਇਸ ਸਮਾਰਕ ਦਾ ਕੰਮ ਜਲਦੀ ਸ਼ੁਰੂ ਹੋ ਸਕੇ ਉਹਨਾ ਵਿਸ਼ਾਵਸ ਦਿਵਾਇਆ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰ ਦਾ ਇਕ ਵੱਡਾ ਵਰਗ ਇਸ ਪਹਿਲ ਵਿੱਚ ਜਿਲਾ ਪ੍ਰਸ਼ਾਸਨ ਦਾ ਸਾਥ ਦੇਵੇਗਾ ਜੋਂ ਸਮਾਰਕ ਦੇ ਬਣਾਉਣ ਤੇ ਉਸ ਦੇ ਰੱਖ ਰਖਾਵ ਲਈ ਹਮੇਸ਼ਾ ਸਹਾਇਕ ਹੋਵੇਗਾ ।

Advertisements

ਪਰਵਿੰਦਰ ਢੋਟ ਤੇ ਕੰਵਰ ਇਕਬਾਲ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਹੀਦ ਊਧਮ ਦੀ ਯਾਦ ਵਿੱਚ ਰੱਖੀ ਇਸ ਖਾਸ ਤਜਵੀਜ਼ ਵਿੱਚ ਵਧ ਚੜ ਕੇ ਹਿੱਸਾ ਪਾਉਣ ਤਾਂ ਜੋਂ ਉਹ ਹਮੇਸ਼ਾ ਲੋਕਾ ਦੇ ਦਿਲਾ ਵਿੱਚ ਅਮਰ ਰਹਿਣ ਅਤੇ ਉਹਨਾ ਦੀ ਸ਼ਹਾਦਤ ਨੂੰ ਹਮੇਸ਼ਾ ਸਜਦਾ ਰੱਖਿਆ ਜਾ ਸਕੇ ।

LEAVE A REPLY

Please enter your comment!
Please enter your name here