Monday, October 19, 2026
Home Latest 17 ਸਾਲਾ ਨੌਜਵਾਨ ਦੀ ਘਰ ਦੇ ਕਮਰੇ ਵਿੱਚੋ ਦੱਬੀ ਮਿਲੀ ਲਾਸ਼

17 ਸਾਲਾ ਨੌਜਵਾਨ ਦੀ ਘਰ ਦੇ ਕਮਰੇ ਵਿੱਚੋ ਦੱਬੀ ਮਿਲੀ ਲਾਸ਼

ਪਟਿਆਲਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਪਟਿਆਲਾ ਦੇ ਢੀਂਗਰਾ ਦੀ ਜੈ ਜਵਾਨ ਕਾਲੋਨੀ ਵਿੱਚ 17 ਸਾਲਾ ਲੜਕੇ ਦੀ ਲਾਸ਼ ਘਰ ਦੇ ਕਮਰੇ ਵਿਚੋਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਅੱਵਲ ਉਮਰ 17 ਸਾਲਾ ਵਜੋਂ ਹੈ।ਦੱਸਿਆ ਜਾ ਰਿਹਾ ਹੈ ਕਿ ਭਗਵਾਨ ਦਾਸ ਆਪਣੇ ਤਿੰਨ ਬੱਚਿਆਂ ਨਾਲ ਜੈ ਜਵਾਨ ਕਾਲੋਨੀ ਦੇ ਕੱਚੇ ਮਕਾਨ ਵਿਚ ਰਹਿੰਦਾ ਸੀ, ਭਗਵਾਨ ਅਤੇ ਉਸਦੇ ਲੜਕੇ ਦੀ ਦਿਮਾਗੀ ਹਾਲਤ ਠੀਕ ਨਹੀ ਸੀ ਤੇ ਉਸ ਦੀਆਂ ਦੋ ਲੜਕੀਆਂ ਵੀ ਹਨ ਜੋ 10ਵੀਂ ਤੇ 12ਵੀਂ ਜਮਾਤ ਵਿਚ ਪੜ੍ਹ ਰਹੀਆਂ ਹਨ ਤੇ ਉਹ ਹੀ ਘਰ ਤੇ ਪਰਿਵਾਰ ਦਾ ਧਿਆਨ ਰੱਖਦੀਆ ਹਨ।

Advertisements

ਜਦੋ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਭਰਾ ਦੀ ਮੌਤ ਹੋ ਗਈ ਹੈ ਤੇ ਉਸਦੀ ਲਾਸ਼ ਨੂੰ ਘਰ ਵਿੱਚ ਦੱਬ ਦਿੱਤਾ ਹੈ ਤਾਂ ਉਹਨਾਂ ਨੇ ਆਪਣੀ ਮਾਸੀ ਨੂੰ ਦੱਸਿਆ ਅਤੇ ਮਾਸੀ ਨੇ ਪੁਲਿਸ ਨੂੰ ਸੂਚਿਤ ਕੀਤਾ।ਮਹੱਲਾ ਨਿਵਾਸੀਆਂ ਨੇ ਦੱਸਿਆ ਕਿ ਉਹ ਪਿਛਲੇ ਦੋ ਦਿਨਾਂ ਤੋਂ ਭਗਵਾਨ ਦਾਸ ਦੇ ਘਰ ਵਿਚੋਂ ਆ ਰਹੀ ਬਦਬੂ ਤੋਂ ਪ੍ਰੇਸ਼ਾਨ ਸਨ। ਪਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਬਾਹਰ ਕੱਢਿਆ ਅਤੇ ਉਸਦਾ ਅੰਤਿਮ ਸੰਸਕਾਰ ਕੀਤਾ।

ਪੁਲਿਸ ਨੇ ਦੱਸਿਆ ਕਿ ਲੜਕੇ ਦੀ ਮੌਤ ਤਾਂ ਕੁਦਰਤੀ ਦੱਸੀ ਜਾ ਰਹੀ ਹੈ ਪਰ ਉਸਦੀ ਲਾਸ਼ ਘਰ ਵਿਚ ਪੁੱਟੇ ਇਕ ਟੋਏ ਵਿੱਚੋ ਬਰਾਮਦ ਹੋਈ ਹੈ, ਲੜਕੇ ਦੇ ਪਿਤਾ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਜਿਸ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here