Thursday, October 22, 2026
Home National ਸਪੈਸ਼ਲ ਸੈੱਲ ਤੇ ਲਾਰੈਂਸ ਗੈਂਗ ਵਿੱਚਕਾਰ ਚੱਲੀਆਂ ਗੋਲੀਆਂ, 2 ਸ਼ੂਟਰ ਕਾਬੂ

ਸਪੈਸ਼ਲ ਸੈੱਲ ਤੇ ਲਾਰੈਂਸ ਗੈਂਗ ਵਿੱਚਕਾਰ ਚੱਲੀਆਂ ਗੋਲੀਆਂ, 2 ਸ਼ੂਟਰ ਕਾਬੂ

ਦਿੱਲੀ (ਦ ਸਟੈਲਰ ਨਿਊਜ਼), ਪਲਕ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰਾਂ ਵਿਚਕਾਰ ਤਾਬੜਤੋੜ ਗੋਲੀਆਂ ਚੱਲਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਮੁਕਾਬਲੇ ਵਿੱਚ ਲਾਰੈਂਸ ਗੈਂਗ ਦੇ ਦੋ ਸ਼ੂਟਰਾਂ ਨੂੰ ਕਾਬੂ ਕੀਤਾ ਗਿਆ। ਦੋਵਾਂ ਸ਼ੂਟਰਾਂ ਦੇ ਨਾਮ ਆਕਾਸ਼ ਵਾਸੀ ਹਰਿਆਣਾ ਅਤੇ ਅਖਿਲ ਵਾਸੀ ਚਰਖੀ ਦਾਦਰੀ ਹੈ।

Advertisements

ਦੱਸ ਦਈਏ ਕਿ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਉਹੀ ਸ਼ੂਟਰ ਹਨ ਜਿਨ੍ਹਾਂ ਨੇ ਪੰਜਾਬ ਦੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੇ ਘਰ ਬਾਹਰ ਗੋਲੀਬਾਰੀ ਕੀਤੀ ਸੀ ਅਤੇ ਇਹ ਗੋਲੀਬਾਰੀ ਗੋਲਡੀ ਬਰਾੜ ਦੇ ਕਹੇ ਤੇ ਕੀਤੀ ਗਈ ਸੀ। ਇਹਨਾਂ ਸ਼ੂਟਰਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ਼ ਹਨ।

LEAVE A REPLY

Please enter your comment!
Please enter your name here