ਲਾਲਾ ਲਾਜਪਤ ਰਾਏ ਯਾਦਗਾਰੀ 18ਵਾਂ ਬਾਸਕਟ ਬਾਲ ਟੂਰਨਾਮੈਂਟ ਸਮਾਪਤ, ਲਾਜਪਤ ਰਾਏ ਸਕੂਲ ਦੀ ਟੀਮ ਰਹੀ ਜੇਤੂ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਜਤਿੰਦਰ ਪ੍ਰਿੰਸ। ਲਾਲਾ ਲਾਜਪਤ ਰਾਏ ਯਾਦਗਾਰੀ 18ਵਾਂ ਸਾਲਾਨਾ ਬਾਸਕਟ ਬਾਲ ਟੂਰਨਾਮੈਂਟ ਦੇ ਸਮਾਪਨ ਸਮਾਰੋਹ ਵਿੱਚ ਪਰਮਜੀਤ ਸਿੰਘ ਸੱਚਦੇਵਾ, ਸੱਚਦੇਵਾ ਸਟਾਕਸ ਪ੍ਰਾਈਵੇਟ ਲਿਮ: ਹੁਸ਼ਿਆਰਪੁਰ ਅਤੇ  ਲਾਜਪਤ ਰਾਏ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਵਿਖੇ ਵਿਸ਼ੇਸ ਤੌਰ ਤੇ ਹਾਜਰ ਹੋਏ । ਟੂਰਨਾਮੈਂਟ ਦਾ ਫਾਈਨਲ  ਮੈਚ (17 ਸਾਲ ਤੋਂ ਘੱਟ ਉਮਰ ਲੜਕੇ)  ਲਾਜਪਤ ਰਾਏ ਸੀਨਿਆਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਅਤੇ ਬਸੀ ਦੌਲਤ ਖਾਨ ਦੀਆਂ ਟੀਮਾਂ ਵਿਚਕਾਰ ਹੋਇਆ ਜਿਸ ਵਿਚ ਲਾਜਪਤ ਰਾਏ ਸੀਨਿਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਵਿਨਰ ਰਹੀ  । 17 ਸਾਲ ਤੋਂ ਘਟ ਉਮਰ ਦੀ ਲੜਕੀਆਂ ਰੇਲਵੇ ਮੰਡੀ ਅਤੇ ਮਰੂਲੀ ਬਰਾਮਣਾਂ ਦੀਆਂ ਟੀਮਾਂ ਵਿੱਚੋਂ ਰੇਲਵੇ ਮੰਡੀ ਜੇਤੂ ਰਹੀ । 14 ਸਾਲ ਤੋਂ ਘੱਟ ਉਮਰ ਲੜਕੇ ਲਿਟਲ ਫਲਾਵਰ ਅਤੇ ਬਸੀ ਦੌਲਤ ਖਾਨ ਵਿਚੋਂ ਲਿਟਲ ਫਲਾਵਰ ਦੀ ਟੀਮ ਜੇਤੂ ਰਹੀ।

Advertisements

ਸਚਦੇਵਾ ਨੇ  ਹਰ ਸਾਲ ਦੀ ਤਰਾਂ ਆਪਣੇ ਪਿਤਾ ਸਵ. ਜਗਜੀਤ ਸਿੰਘ ਸੱਚਦੇਵਾ ਦੀ ਯਾਦ ਵਿੱਚ ਸਕੂਲ ਦੇ ਦਸਵੀਂ, ਗਿਆਰਵੀਂ ਅਤੇ ਬਾਰਹਵੀਂ ਜਮਾਤ  ਵਿਚੋਂ ਅੱਵਲ ਆਉਣ ਵਾਲੀਆਂ  ਬੱਚਿਆਂ ਅਤੇ ਖੇਡਾਂ ਵਿੱਚੋਂ ਅੱਵਲ ਆਉਣ ਵਾਲੇ 5 ਵਿਦਆਰਥੀਆਂ ਨੂੰ ਗੋਲਡ ਮੈਡਲ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਤ ਕੀਤਾ ।ਇਸੇ ਤਰਾਂ 6ਵੀਂ  ਤੋਂ 9ਵੀਂ ਤੱਕ ਹਰ ਖੇਤਰ  ਵਿੱਚ ਅੱਵਲ ਆਉਣ ਵਾਲੀਆਂ ਵਿਦਆਰਥਣਾਂ ਨੂੰ ਗੋਲਡ ਮੈਡਲ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਸਖਤ ਮਿਹਨਤ ਕਰਨ ਲਈ ਕਿਹਾ ਤਾਂ ਜੋ ਆਪਣੀ ਜਿੰਦਗੀ ਵਿੱਚ ਕਾਮਯਾਵੀ ਹਾਸਲ ਕਰ ਸਕੋ ।

ਉਹਨਾਂ ਨੇ ਸਿਖਆ ਦੇ ਖੇਤਰ ਵਿੱਚ ਲੜਕੀਆਂ ਨੂੰ ਅੱਵਲ ਰਹਿਣ ਲਈ ਪ੍ਰੇਰਿਤ ਕੀਤਾ ।ਬੱਚਿਆਂ ਨੇ ਆਏ ਹੋਏ ਮਹਿਮਾਨਾਂ ਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਮਨੋਰੰਜਨ ਕੀਤਾ । ਇਹ ਸਮਾਗਮ ਲੋਕ ਸੇਵਕ ਮੰਡਲ ਦੇ ਰਿਟਾਇਰ ਪ੍ਰਿੰਸੀਪਲ ਬਲਦੇਵ ਸਿੰਘ  ਜੀ ਅਤੇ ਬਲਵੰਤ ਸਿੰਘ ਖੇੜਾ, ਚੇਅਰਮੈਨ ਨੇ ਖੇਡਾਂ ਦਾ ਜੀਵਨ ਵਿੱਚ ਮਹੱਤਵ ਦੱਸਿਆ । ਪ੍ਰਿੰਸੀਪਲ ਪੁਸ਼ਪਾ ਸਿੰਘ ਨੇ ਸ. ਪਰਮਜੀਤ ਸਿੰਘ ਦਾ ਸਵਾਗਤ ਕੀਤਾ ।

ਪ੍ਰੇਮ ਸਿੰਘ, ਸੇਵਾ ਮੁਕਤ ਜਿਲਾ ਖੇਡ ਅਧਿਕਾਰੀ ਨੇ ਉਹਨਾਂ ਅਤੇ ਹੋਰ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।  ਇਸ ਸਮਾਰੋਹ ਵਿੱਚ ਬਲਵੰਤ ਸਿੰਘ ਖੇੜਾ, ਪ੍ਰਿੰਸੀਪਲ ਪੁਸ਼ਪਾ ਸਿੰਘ, ਬਲਦੇਵ ਸਿੰਘ, ਮਹਿੰਦਰ ਸਿੰਘ, ਰਿਟਾਇਰ ਪ੍ਰਿੰਸੀਪਲ ਰਾਮ ਲਾਲ ਅਤੇ ਜਸਵੰਤ ਸਿੰਘ ਪਠਾਣੀਆ ਦਫਤਰ ਸਕੱਤਰ ਹਾਜਰ ਸਨ । ਸਟੇਜ ਦਾ ਸੰਚਾਲਨ ਸੁਪਰਨਾ ਕੌਸ਼ਲ ਅਤੇ ਰੇਣੂ ਬਾਲਾ ਨੇ ਸੰਭਾਲਿਆ ।

LEAVE A REPLY

Please enter your comment!
Please enter your name here