ਜਲੰਧਰ ਰੋਡ ਦੀ ਸੜਕ ਤੇ ਪਏ ਟੋਏ ਲੋਕ ਦੀ ਜਾਨ ਲਈ ਖ਼ਤਰਾ: ਅਵੀ ਰਾਜਪੂਤ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ:ਗੌਰਵ ਮੜੀਆ। ਵਿਸ਼ਵ ਵਿੱਚ ਰੋਜ਼ਾਨਾ ਹਜ਼ਾਰਾਂ ਹਾਦਸੇ ਵਾਪਰ ਰਹੇ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਗਿਣਤੀ ਸੜਕੀ ਅਤੇ ਰੇਲ ਹਾਦਸਿਆਂ ਦੀ ਹੁੰਦੀ ਹੈ।ਦੁਨੀਆ ਭਰ ਵਿੱਚ ਦੋ ਪਹੀਆਂ ਵਾਹਨ, ਕਾਰਾਂ ਅਤੇ ਹੋਰ ਨਵੇਂ ਵਾਹਨ ਹਰ ਰੋਜ਼ ਸੜਕਾਂ ਤੇ ਉੱਤਰਦੇ ਹਨ।ਇਨ੍ਹਾਂ ਵਾਹਨਾਂ ਦੀ ਗਿਣਤੀ ਦਿਨ ਪ੍ਰਤੀਦਿਨ ਵਧਦੀ ਜਾਂਦੀ ਹੈ। ਸੜਕਾਂ ਤੇ ਸਾਈਕਲਾਂ,ਕਾਰਾਂ,ਸਕੂਟਰਾਂ, ਬੱਸਾਂ,ਟਰੱਕਾਂ ਅਤੇ ਹੋਰ ਵਾਹਨਾਂ ਦੀ ਭੀੜ ਲਗਾਤਾਰ ਵਧਦੀ ਜਾ ਰਹੀ ਹੈ।ਇਹ ਸਾਧਨ ਜਿੱਥੇ ਆਵਾਜਾਈ ਲਈ ਵਰਦਾਨ ਸਾਬਤ ਹੋ ਰਹੇ ਹਨ ਉੱਥੇ ਮਨੁੱਖੀ ਜਾਨਾਂ ਦਾ ਖੌਅ ਵੀ ਬਣੇ ਹੋਏ ਹਨ।ਸੜਕ ਸੁਰੱਖਿਆ ਦਾ ਮੁੱਦਾ ਪੂਰੀ ਦੁਨੀਆਂ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਇਸ ’ਤੇ ਵਿਚਾਰ ਕਰਨ ਦੀ ਲੋੜ ਹੈ। ਇਨਾ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਵੀ ਰਾਜਪੂਤ ਨੇ ਜਲੰਧਰ ਰੋਡ ਸ਼ਿਵ ਮੰਦਿਰ ਦੇ ਨਜ਼ਦੀਕ ਸੜਕ ਤੇ ਪਏ ਟੋਏ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਇਸ ਸੜਕ ਤੇ ਸਭ ਤੋਂ ਵੱਧ ਆਵਾਜਾਈ ਹੋਣ ਦੇ ਬਾਵਜੂਦ ਇਸ ਸੜਕ ਵੱਲ ਪ੍ਰਸ਼ਾਸਨ ਦਾ ਧਿਆਨ ਨਾ ਦੇਣਾ ਲੋਕ ਦੀ ਜਿੰਦਗੀ ਨੂੰ ਖਾਤਰ ਵਿੱਚ ਪਾ ਰਿਹਾ ਹੈ।

Advertisements

ਉਨ੍ਹਾਂ ਕਿਹਾ ਕਿ ਇਸ ਸੜਕਾਂ ਤੋਂ ਲੰਘਣ ਵਿਚ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਅਵੀ ਰਾਜਪੂਤ ਨੇ ਕਿਹਾ ਕਿ ਮਾੜਿਆਂ ਸੜਕਾਂ ਕਾਰਨ ਹਾਦਸਿਆਂ ਦੀ ਗਿਣਤੀ ਵਿਚ ਵੀ ਵਾਧਾ ਹੋ ਰਿਹਾ।ਕਿਤੇ ਸੜਕਾਂ ਦੀ ਜਰਜਰਤਾ ਤਾਂ ਕਿਤੇ ਗਲਤ ਨਿਰਮਾਣ ਅਤੇ ਇਸਦੇ ਉਬੜ-ਖਾਬੜ ਰਹਿਣ ਨਾਲ ਸੜਕ ਹਾਦਸੇ ਹੋ ਰਹੇ ਹਨ। ਜਲੰਧਰ ਰੋਡ ਦੀ ਸੜਕ ਤੇ ਪਏ ਟੋਏ ਕਾਰਨ ਸੜਕ ਦਾ ਬੁਰਾ ਹਾਲ ਹੈ।ਇਸ ਰਸਤੇ ਤੇ ਕਿਸੇ ਸਮੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ।ਜਿਸ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਾ ਦੇਣਾ ਲੋਕ ਦੀ ਜਾਨ ਨੂੰ ਖਤਰੇ ਵਿੱਚ ਪਾ ਰਿਹਾ ਹੈ।ਇਸਦੇ ਇਲਾਵਾ ਜਿਲ੍ਹੇ ਵਿੱਚ ਕਈ ਅਜਿਹੀ ਸੜਕਾਂ ਹਨ,ਜਿਨ੍ਹਾਂਦੀ ਬਣਾਵਟ ਗਲਤ ਹੈ ਜਾਂ ਫਿਰ ਜਰਜਰ ਹੋ ਗਈਆਂ ਹਨ।ਅਵੀ ਰਾਜਪੂਤ ਨੇ ਕਿਹਾ ਕਿ ਜੇਕਰ ਸੜਕਾਂ ਚੰਗੀਆਂ ਹੋਣ ਤਾਂ ਇਲਾਕੇ ਦਾ ਵਿਕਾਸ ਵੀ ਨਜ਼ਰ ਆਉਂਦਾ ਹੈ ਅਤੇ ਵਪਾਰਕ ਸਹੂਲਤਾਂ ਵੀ ਮਿਲਦੀਆਂ ਹਨ।ਜ਼ਿਲ੍ਹੇ ਦੀ ਤਰੱਕੀ ਦਾ ਵੀ ਮੁਲਾਂਕਣ ਕੀਤਾ ਜਾਂਦਾ ਹੈ ਪਰ ਇੱਥੋਂ ਦੀਆਂ ਕਈ ਸੜਕਾਂ ਦੀ ਹਾਲਤ ਬਹੁਤ ਤਰਸਯੋਗ ਹੈ।ਖੁਰਦ-ਬੁਰਦ ਸੜਕਾਂ ਤੇ ਜ਼ੋਖਮ ਭਰਿਆ ਸਫ਼ਰ ਕਰਨਾ ਜ਼ਿਲ੍ਹੇ ਦੇ ਲੋਕਾਂ ਦੀ ਮਜਬੂਰੀ ਹੈ।ਇਸ ਮੌਕੇ ਤੇ ਅਸ਼ੋਕ ਸ਼ਰਮਾ,ਮੰਜੀਤ ਸਿੰਘ,ਲਵਲੀ ਤਜਿੰਦਰ,ਅਨਿਲ ਵਰਮਾ,ਕੁਲਦੀਪਕ ਧੀਰ,ਸੈਂਡੀ,ਸੁਮਿਤ ਕਪੂਰ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here