ਪੁਲਿਸ ਮੁਲਾਜ਼ਮ ਉੱਤੇ ਵਿਧਵਾ ਅਤੇ ਉਸਦੀ ਧੀ ਨੇ ਲਗਾਏ ਕੁੱਟਮਾਰ ਦੇ ਦੋਸ਼, ਪੁਲਿਸ ਮੁਲਾਜ਼ਮ ਨੇ ਨਕਾਰਿਆ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਥਾਣਾ ਕਰਤਾਰਪੁਰ ਅਧੀਨ ਆਉਦੇਂ ਪਿੰਡ ਧੀਰਪੁਰ ਵਿੱਚ ਪਿੰਡ ਦੇ ਹੀ ਇੱਕ ਪੰਜਾਬ ਪੁਲਿਸ ਦੇ ਮੁਲਾਜ਼ਮ ਵੱਲੋਂ ਸ਼ਰੇਆਮ ਗੁੰਡਾਗਰਦੀ ਦਾ ਨਾਚ ਕਰਦਿਆਂ ਵਿਧਵਾ ਔਰਤ ਅਤੇ ਉਸਦੀ ਧੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਸਿਵਲ ਹਸਪਤਾਲ ਕਰਤਾਰਪੁਰ ਵਿੱਚ ਜੇਰੇ ਇਲਾਜ ਰਮਨਦੀਪ ਕੌਰ ਪਤਨੀ ਜਰਮਨਜੀਤ ਸਿੰਘ ਨੇ ਪੱਤਰਕਾਰਾ ਨੂੰ ਦੱਸਿਆ ਕਿ ਉਹ ਅਤੇ ਉਸਦੀ ਮਾਂ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਕਰਦੀਆਂ ਹਨ। ਪਿੰਡ ਦਾ ਹੀ ਇੱਕ ਵਿਅਕਤੀ ਹਰਪ੍ਰੀਤ ਸਿੰਘ, ਜੋ ਕਿ ਪੰਜਾਬ ਪੁਲਿਸ ਵਿੱਚ ਪੀਸੀਆਰ ਮੁਲਾਜ਼ਮ ਹੈ, ਪਹਿਲਾਂ ਵੀ ਸਾਨੂੰ ਕਈ ਵਾਰੀ ਸ਼ਰਾਬ ਪੀ ਕਿ ਗਾਲੀ-ਗਲੋਚ ਕਰਦਾ ਹੈ ਪਰ ਅਸੀਂ ਇੱਕਲੀਆਂ ਅੋਰਤਾਂ ਹੋਣ ਕਰਕੇ ਕੁਝ ਨਹੀਂ ਬੋਲਦੀਆਂ ਸੀ ਪਰ ਬੀਤੇ ਕੱਲ੍ਹ ਫਿਰ ਉਕਤ ਹਰਪ੍ਰੀਤ ਸਿੰਘ ਆਪਣੀ ਐਕਟਿਵਾ ਸਕੂਟਰੀ ਤੇ ਆ ਰਿਹਾ ਸੀ ਤਾਂ ਸਾਡੀ ਦੁਕਾਨ ਦੇ ਬਾਹਰ ਆ ਕਿ ਗਾਲ੍ਹਾਂ ਕੱਢਣ ਲੱਗ ਪਿਆ ਜਦੋਂ ਅਸੀਂ ਉਹਨੂੰ ਗਾਲਾਂ ਕੱਢਣ ਦਾ ਕਾਰਨ ਪੁਛਿਆ ਤਾਂ ਉਸਨੇ ਮੇਰੀ ਅਤੇ ਮੇਰੀ ਮਾਂ ਦੀ ਕੁੱਟਮਾਰ ਕਰਨੀ ਸੁਰੂ ਕਰ ਦਿੱਤੀ ਅਤੇ ਮੇਰੇ ਕੱਪੜੇ ਪਾੜ ਦਿੱਤੇ ਅਤੇ ਮੇਰੇ ਗੁਪਤ ਅੰਗਾਂ ਉਪਰ ਸੱਟਾਂ ਮਾਰੀਆਂ । ਰਮਨਦੀਪ ਕੌਰ ਨੇ ਕਿਹਾ ਕਿ ਹਰਪ੍ਰੀਤ ਸਿੰਘ ਜੋ ਕਿ ਪੁਲਿਸ ਮੁਲਾਜ਼ਮ ਹੈ ਆਪਣੇ ਪਲਿਸ ਮੁਲਾਜ਼ਮ ਹੋਣ ਦਾ ਨਜਾਇਜ਼ ਫ਼ਾਇਦਾ ਚੁਕ ਕਿ ਸਾਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ।
ਦੂਸਰੇ ਪਾਸੇ ਸਿਵਲ ਹਸਪਤਾਲ ਕਰਤਾਰਪੁਰ ਵਿੱਚ ਹੀ ਤੇਰੇ ਇਲਾਜ ਹਰਪ੍ਰੀਤ ਸਿੰਘ ਦੀ ਪਤਨੀ ਕੁਲਵੰਤ ਕੌਰ ਨੇ ਦੱਸਿਆ ਕਿ ਉਕਤ ਮਾਂ-ਧੀ ਗਲੀ ਵਿੱਚੋਂ ਲੰਗਦੇ ਮੇਰੇ ਪਤੀ ਨੂੰ ਗਾਲਾਂ ਕੱਢਦਿਆਂ ਸਨ । ਬੀਤੇ ਕੱਲ੍ਹ ਵੀ ਜਦੋਂ ਮੈਂ ਅਤੇ ਮੇਰਾ ਪਤੀ ਆਪਣੇ ਘਰ ਜਾ ਰਹੇ ਸੀ ਉਕਤ ਮਾਂ ਧੀ ਨੇ ਫਿਰ ਗਾਲਾਂ ਕੱਢੀਆਂ ਜਿਸਤੇ ਸਾਡਾ ਝਗੜਾ ਹੋ ਗਿਆ। ਇਸ ਝਗੜੇ ਸਬੰਧੀ ਜਦੋਂ ਕਰਤਾਰਪੁਰ ਦੇ ਤਵਸ਼ੀਸ਼ੀ ਅਫਸਰ ਏ ਐੱਸ ਆਈ ਗੁਰਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਦੋਵਾਂ ਧਿਰਾਂ ਦੇ ਬਿਆਨ ਲੈਣ ਵਾਸਤੇ ਗਏ ਸਨ ਪਰ ਦੋਵਾਂ ਧਿਰਾਂ ਨੇ ਆਪਣੇ ਬਿਆਨ ਦਰਜ ਨਹੀ ਕਰਵਾਏ ਉਹਨਾਂ ਕਿਹਾ ਕਿ ਦੋਵਾਂ ਧਿਰਾਂ ਦੇ ਬਿਆਨ ਲੈਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisements

LEAVE A REPLY

Please enter your comment!
Please enter your name here