ਸਿਲੰਡਰਾਂ ਨਾਲ ਭਰੇ ਟਰੱਕ ਅਤੇ ਕਾਰ ਦੀ ਹੋਈ ਜ਼ਬਰਦਸਤ ਟੱਕਰ, 6 ਲੋਕਾਂ ਦੀ ਮੌਤ

ਲਖੀਸਰਾਏ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ। ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸੇ ਵਿੱਚ 6 ਲੋਕਾਂ ਦੀ ਦਰਦਨਾਕ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਟਰੱਕ ਅਤੇ ਸੂਮੋ ਕਾਰ ਵਿਚਾਲੇ ਹੋਈ ਭਿਆਨਕ ਟੱਕਰ ‘ਚ ਜਿੱਥੇ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਉੱਥੇ ਹੀ ਦੋ ਵਿਅਕਤੀਆਂ ਦੀਆਂ ਲਾਸ਼ਾਂ ਗੱਡੀ ‘ਚ ਫਸੀਆਂ ਹੋਈਆਂ ਹਨ। ਇਹ ਘਟਨਾ ਲਖੀਸਰਾਏ ਜ਼ਿਲ੍ਹੇ ਦੇ ਹਲਸੀ ਥਾਣਾ ਖੇਤਰ ਦੇ ਪਿਪਰਾ ਪਿੰਡ ਨੇੜੇ ਵਾਪਰੀ। ਜਾਣਕਾਰੀ ਅਨੁਸਾਰ ਗੈਸ ਸਿਲੰਡਰਾਂ ਨਾਲ ਲੱਦਿਆ ਟਰੱਕ ਅਤੇ ਸੂਮੋ ਦੋਵੇਂ ਆਹਮਣੇ-ਸਾਹਮਣੇ ਟਕਰਾ ਗਏ। ਹਾਦਸਾ ਇੰਨਾ ਦਰਦਨਾਕ ਸੀ ਕਿ ਸੂਮੋ ਦੇ ਪਰਖੱਚੇ ਉੱਡ ਗਏ।

Advertisements

ਮਾਮਲੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ ‘ਤੇ ਪਹੁੰਚ ਗਈ, ਜਿਸ ਤੋਂ ਬਾਅਦ ਗੱਡੀ ‘ਚ ਫਸੀਆਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਲਖੀਸਰਾਏ ਜ਼ਿਲੇ ਦੇ ਸਿਕੰਦਰਾ-ਸ਼ੇਖਪੁਰਾ ਰੋਡ ‘ਤੇ ਹਲਸੀ ਥਾਣਾ ਖੇਤਰ ਦੇ ਪਿਪਰਾ ਪਿੰਡ ਨੇੜੇ ਹਾਦਸੇ ਦਾ ਸ਼ਿਕਾਰ ਹੋਇਆ ਪਰਿਵਾਰ ਪਟਨਾ ਤੋਂ ਜਮੁਈ ਵਾਪਸ ਆ ਰਿਹਾ ਸੀ, ਇਸ ਦੌਰਾਨ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ। ਮਰਨ ਵਾਲਿਆਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ। ਫਿਲਹਾਲ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੀ ਪਛਾਣ ਨਹੀਂ ਹੋ ਸਕੀ ਹੈ।

LEAVE A REPLY

Please enter your comment!
Please enter your name here