ਸਰਕਾਰੀ ਮੱਛੀ ਪੂੰਗ ਫਾਰਮ ਮੱਲਵਾਲ ਫਿਰੋਜਪੁਰ ਵਿਖੇ ਮਨਾਇਆ ਗਿਆ ਵਿਸਵ ਮੱਛੀ ਪਾਲਣ ਦਿਵਸ

ਫਿਰੋਜਪੁਰ (ਦ ਸਟੈਲਰ ਨਿਊਜ਼): ਅੱਜ ਮਿਤੀ 21.11.2021 ਨੂੰ ਸਰਕਾਰੀ ਮੱਛੀ ਪੂੰਗ ਫਾਰਮ ਮੱਲਵਾਲ, ਫਿਰੋਜਪੁਰ ਵਿਖੇ ਮਾਨਯੋਗ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ, ਪੰਜਾਬ ਡਾ: ਮਦਨ ਮੋਹਨ ਜੀ ਦੀ ਯੋਗ ਅਗਵਾਈ ਹੇਠ ਵਿਸਵ ਮੱਛੀ ਪਾਲਣ ਦਿਵਸ ਮਨਾਇਆ ਗਿਆ ਜਿਸ ਵਿੱਚ 26 ਮੱਛੀ ਕਾਸਤਕਾਰਾਂ ਵੱਲੋਂ ਭਾਗ ਲਿਆ ਗਿਆ।

Advertisements

ਇਸ ਸਮਾਰੋਹ ਦੀ ਸ਼ੁਰੂਆਤ ਸਹਾਇਕ ਡਾਇਰੈਕਟਰ ਮੱਛੀ ਪਾਲਣ ਫਿਰੋਜਪੁਰ ਸ੍ਰੀ ਮਨਜੀਤ ਸਿੰਘ ਨੇ ਮਾਨਯੋਗ ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸ੍ਰੀ ਤ੍ਰਿਪਤ ਰਜਿੰਦਰ ਸਿੰਘ, ਬਾਜਵਾ ਜੀ ਦੇ ਇਸ ਦਿਵਸ ਮੌਕੇ ਜਾਰੀ ਕੀਤੇ ਵਧਾਈ ਸੰਦੇਸ਼ ਨੂੰ ਕਿਸਾਨਾਂ ਨਾਲ ਸਾਂਝਾ ਕਰਦਿਆਂ ਕੀਤੀ ਅਤੇ ਉਕਤ ਦਿਵਸ ਦੀ ਮਹੱਤਤਾ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ । ਮੱਛੀ ਪ੍ਰਸਾਰ ਅਫਸਰ, ਫਿਰੋਜਪੁਰ ਸ੍ਰੀਮਤੀ ਪ੍ਰਭਜੋਤ ਕੌਰ ਵੱਲੋਂ ਮੱਛੀ ਪਾਲਕਾਂ ਨੂੰ ਮੱਛੀ ਪਾਲਣ ਸਬੰਧੀ ਨਵੀਂਆਂ ਤਕਨੀਕਾਂ RAS (Recirculatory Aquaculture System), Biofloc Culture System, KCC ਅਤੇ ਵੱਖ-ਵੱਖ ਵਿਭਾਗੀ ਸਕੀਮਾਂ ਅਧੀਨ ਲਾਭ ਪਾਤਰੀਆਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪਿੰਡ ਝੰਡੂਵਾਲਾ ਦੇ ਮੱਛੀ ਕਾਸ਼ਤਕਾਰ ਸ੍ਰੀ ਗੁਰਮੀਤ ਸਿੰਘ ਨੇ ਮੱਛੀ ਪਾਲਣ ਕਿੱਤੇ ਸਬੰਧੀ ਆਪਣਾ ਤਜਰਬਾ ਹਾਜਰ ਕਿਸਾਨਾਂ ਨਾਲ ਸਾਂਝਾ ਕੀਤਾ।

LEAVE A REPLY

Please enter your comment!
Please enter your name here