ਸਰਕਾਰੀ ਪ੍ਰਾਇਮਰੀ ਸਕੂਲ ਨਿਧਾਨਾ ਵਿਖੇ ਮਨਾਇਆ ਗਿਆ ਬਾਲ ਮੇਲਾ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਪੰਜਾਬ ਸਕੂਲ ਸਿੱਖਿਆ ਵਿਭਾਗ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਨਿੱਤ ਨਵੇਂ ਤੋਂ ਨਵੇਂ ਉਪਰਾਲੇ ਕਰ ਰਿਹਾ ਹੈ। ਇਨ੍ਹਾਂ ਉਪਰਾਲਿਆਂ ਦੇ ਤਹਿਤ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਬਾਲ ਮੇਲੇ ਦਾ ਆਯੋਜਨ ਕਰਨ ਲਈ ਪੱਤਰ ਜਾਰੀ ਕੀਤਾ ਗਿਆ ਹੈ। ਜਿਸ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਨਿਧਾਨਾ ਵਿਖੇ ਬਾਲ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਬਾਲ ਮੇਲੇ ਵਿੱਚ ਤਿੰਨ ਸਾਲ ਤੋਂ ਲੈ ਕੇ ਛੇ ਸਾਲ ਤੱਕ ਬੱਚਿਆਂ ਵੱਲੋਂ ਮਨੋਰੰਜਨ ਖੇਡ ਸਕਿੱਟਾਂ ਖੇਡੀਆਂ ਗਈਆਂ ਅਤੇ ਵਿਦਿਆਰਥੀਆਂ ਨੇ ਸੋਲੋ ਡਾਂਸ, ਗਿੱਧੇ ਅਤੇ ਭੰਗੜੇ ਦੀਆਂ ਟੀਮਾਂ ‘ਚ ਹਿੱਸਾ ਲਿਆ ਅਤੇ ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ।

Advertisements

ਇਸ ਮੌਕੇ ਸਕੂਲ ਮੁਖੀ ਸ੍ਰੀਮਤੀ ਅੰਜੂ ਬਾਲਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਆਧੁਨਿਕ ਢੰਗ ਦੀ ਸਿੱਖਿਆ ਦੇਣ ਤੇ ਸਮੇਂ ਦੇ ਹਾਣੀ ਬਣਾਉਣ ਲਈ ਅਜਿਹੇ ਬਾਲ ਮੇਲੇ ਕਰਵਾਉਣੇ ਜ਼ਰੂਰੀ ਹਨ, ਜਿਸ ਨਾਲ ਬੱਚਿਆਂ ਦੀ ਅੰਦਰਲੀ ਪ੍ਰਤਿਭਾ ਦਾ ਪਤਾ ਲੱਗਦਾ ਹੈ ਤੇ ਰਚਨਾਤਮਕ ਰੁੱਚੀਆਂ ਰਾਹੀਂ ਵਧੇਰੇ ਸਿੱਖ ਸਕਦੇ ਹਨ। ਉਨ੍ਹਾਂ ਪ੍ਰੀ ਪ੍ਰਾਇਮਰੀ ਕਲਾਸਾਂ ਲਈ ਨਵੇਂ ਦਾਖ਼ਲੇ ਦਾ ਆਰੰਭ ਵੀ ਕੀਤਾ ਗਿਆ ਅਤੇ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲਾ ਕਰਾਉਣ ਲਈ ਬੱਚਿਆਂ ਦੇ ਮਾਤਾ-ਪਿਤਾ ਨਾਲ ਵਾਰਤਾਲਾਪ ਵੀ ਕੀਤੀ।

ਇਸ ਮੌਕੇ ਤੇ ਅਧਿਆਪਕ ਅਜੈ ਕੁਮਾਰ,ਅਧਿਆਪਕ ਹਰਦੀਪ ਸਿੰਘ,ਅਧਿਆਪਕ ਗੁਰਮੇਜ, ਅਧਿਆਪਕਾ ਸ੍ਰੀਮਤੀ ਸੰਤੋਸ਼  ਦੇਵੀ,ਈਜੀਐਸ ਅਧਿਆਪਕਾ ਸ੍ਰੀਮਤੀ ਸੀਮਾ ਰਾਣੀ ਸਿੱਖਿਆ ਪ੍ਰੋਵਾਈਡਰ ਅਧਿਆਪਕਾ ਸ੍ਰੀਮਤੀ ਨਿਰਮਲ ਕੌਰ,ਆਂਗਨਵਾੜੀ ਸਟਾਫ ਪੰਚਾਇਤ ਦੇ ਨੁਮਾਇੰਦੇ, ਐਸਐਮਸੀ ਕਮੇਟੀ ਦੇ ਮੈਂਬਰ ਅਤੇ ਬੱਚਿਆਂ ਦੇ ਮਾਤਾ ਪਿਤਾ ਹਾਜ਼ਰ ਸਨ।

LEAVE A REPLY

Please enter your comment!
Please enter your name here