ਬਲਾਕ ਪੱਧਰੀ ਸਾਇੰਸ ਮੇਲੇ ਵਿੱਚ ਸਰਕਾਰੀ ਮਿਡਲ ਸਕੂਲ, ਪੰਡੋਰੀ ਦੇ ਵਿਦਿਆਰਥੀਆ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਗੁਰਸ਼ਰਨ ਸਿੰਘ ਜੀ ਦੀ ਅਗਵਾਈ ਹੇਠ ਰਾਸ਼ਟਰੀ ਅਵਿਸ਼ਕਾਰ ਅਭਿਆਨ  ਅਧੀਨ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਬਲਾਕ ਪੱਧਰੀ  ਸਾਇੰਸ ਮੇਲੇ ਕਰਵਾਏ ਗਏ। ਇਸ ਅਧੀਨ ਬਲਾਕ  ਬੁੱਲ੍ਹੋਵਾਲ ਦਾ ਵਿਗਿਆਨ ਮੇਲਾ  ਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੱਖਿਆ ਸੀਕਰੀ ਵਿਖੇ ਕਰਵਾਇਆ ਗਿਆ ਜਿਸ ਵਿੱਚ ਬਲਾਕ ਦੇ ਸਮੂਹ ਸਕੂਲਾਂ ਵੱਲੋਂ ਛੇਵੀਂ ਤੋਂ ਅੱਠਵੀਂ ਕੈਟੇਗਰੀ ਵਿਚ ਭਾਗ  ਲਿਆ। ਵਿਗਿਆਨ ਮੇਲੇ ਦੀ ਸ਼ੁਰੂਆਤ ਸਵੇਰੇ 10 ਵਜੇ ਕੀਤੀ ਗਈ। ਸਰਕਾਰੀ ਮਿਡਲ ਸਕੂਲ , ਪੰਡੋਰੀ ਬਾਵਾ ਦਾਸ ਦੇ ਵਿਦਿਆਰਥੀ ਜਸਮੀਤ ਸਿੰਘ ਅਤੇ ਮਨਦੀਪ ਸਿੰਘ ਸੰਧੂ ਨੇ, ਸੰਦੀਪ ਸਿੰਘ ਸਾਇੰਸ ਮਾਸਟਰ ਦੀ ਯੋਗ ਅਗਵਾਈ ਹੇਠ ਜੂਨੀਅਰ ਵਿੰਗ ਛੇਵੀ ਤੋ ਅੱਠਵੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਜਸਮੀਤ ਸਿੰਘ ਦੀ ਚੋਣ 26/11/2021  ਨੂੰ ਹੋਣ ਵਾਲੇ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ  ਹੋਈ ਹੈ।

Advertisements

ਇਸ ਮੌਕੇ ਤੇ ਰਾਮ ਸਵਰੂਪ, ਸਕੂਲ ਇੰਚਾਰਜ ਨੇ ਦੱਸਿਆ ਕਿ ਸੰਦੀਪ ਸਿੰਘ, ਸਾਇੰਸ ਮਾਸਟਰ ਬਹੁਤ ਮਿਹਨਤੀ ਅਧਿਆਪਕ ਹਨ ਅਤੇ ਹਰ ਵਾਰ ਕੁਝ ਨਾ ਕੁਝ ਨਵਾਂ ਕਰਨ ਵਿਚ ਵਿਸ਼ਵਾਸ ਰੱਖਦੇ ਹਨ। ਸੰਦੀਪ ਸਿੰਘ, ਸਾਇੰਸ ਮਾਸਟਰ ਦੀ ਯੋਗ ਅਗਵਾਈ ਹੇਠ ਲਗਾਤਾਰ ਚੌਥੀ ਵਾਰ (ਦੋ ਵਾਰ ਸਾਇੰਸ ਅਤੇ ਦੋ ਵਾਰ ਗਣਿਤ ਵਿੱਚ) ਸਕੂਲ ਬਲਾਕ ਪੱਧਰੀ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਨੂੰ ਸੰਦੀਪ ਸਿੰਘ ਸਾਇੰਸ ਮਾਸਟਰ ਵਿਦਿਆਰਥੀ ਜਸਮੀਤ ਸਿੰਘ ਦੇ ਮਾਤਾ-ਪਿਤਾ ਅਤੇ ਪਿੰਡ ਵਾਸੀਆਂ ਨੂੰ ਇਸ ਉਪਲਬਦੀ ਤੇ ਬਹੁਤ ਜਿਆਦਾ ਮਾਣ ਹੈ ਅਤੇ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਸ਼ੁਭਕਾਮਨਾਵਾਂ ਹਨ।ਇਸ ਮੌਕੇ ਤੇ ਪ੍ਰਿੰਸੀਪਲ ਹਰਜੀਤ ਸਿੰਘ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੀਕਰੀ, ਸਮੂਹ ਸਟਾਫ,  ਬੱਚੇ,  ਸਮੂਹ ਜੱਜਮੈਂਟ ਟੀਮ, ਸੁਖਵਿੰਦਰ ਕੌਰ ਲੈਕਚਰਾਰ ਫਿਜਿਕਸ, ਮੰਜੂ ਸ਼ਾਹ, ਲੈਕਚਰਾਰ ਕਮਿਸਟਰੀ, ਪਰਗਟ ਸਿੰਘ ਬੀ.ਐਮ. ਸਾਇੰਸ, ਸੇਵਾ ਸਿੰਘ, ਬੀ.ਐਮ. ਗਣਿਤ, ਸਤਿੰਦਰ ਕੌਰ, ਹਿੰਦੀ ਮਿਸਟ੍ਰੈੱਸ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here