ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਦੀ ਹੜਤਾਲ ਤੀਜੇ ਦਿਨ ਵੀ ਜ਼ਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸਿਹਤ ਵਿਭਾਗ ਹੁਸ਼ਿਆਰਪੁਰ ਦੇ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਕਰਮਚਾਰੀਆਂ ਵੱਲੋਂ ਅੱਜ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ ਤੀਜੇ ਦਿਨ ਵੀ ਦਾਖਲ ਹੋ ਗਈ ਹੈ। ਅੱਜ ਐਨ.ਐਚ.ਐਮ ਸਟਾਫ ਵਲੋਂ ਡੀ ਸੀ ਦਫ਼ਤਰ ਵਿਖੇ ਸ਼੍ਰੀ ਅਸ਼ੋਕ ਕੁਮਾਰ, ਸਹਾਇਕ ਕਮਿਸ਼ਨਰ (ਜਨਰਲ) ਨੂੰ  ਮੰਗ ਪੱਤਰ ਵੀ ਦਿੱਤਾ ਗਿਆ। ਨੈਸ਼ਨਲ ਹੈਲਥ ਮਿਸ਼ਨ ਦੇ ਸਮੂਹ ਕਰਮਚਾਰੀਆਂ ਨੇ ਕਿਹਾ ਕਿ ਸਿਹਤ ਵਿਭਾਗ ਪੰਜਾਬ ਅਧੀਨ ਤਹਿਤ ਕੰਮ ਕਰ ਰਹੇ ਕਰਮਚਾਰੀ (ਕਲੈਰੀਕਲ, ਮੈਡੀਕਲ, ਪੈਰਾ-ਮੈਡੀਕਲ) ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਮੁਕੰਮਲ ਭਰਤੀ ਪ੍ਰਕਿਰਿਆਂ ਰਾਂਹੀ ਭਰਤੀ ਹੋਏ ਹਨ ਅਤੇ ਪਿਛਲੇ 15 ਸਾਲਾਂ ਤੋਂ ਨਿਗੁਣੀਆਂ ਤਨਖਾਹਾਂ ਤੇ ਆਪਣੀ ਵਧੀਆਂ ਸੇਵਾਂਵਾਂ ਦੇ ਰਹੇ ਹਨ, ਫਿਰ ਵੀ ਸਰਕਾਰ ਉਨ੍ਹਾਂ ਦੀਆਂ ਮੰਗਾਂ ਪਾਸੋਂ ਪਾਸਾ ਵਟੀ ਬੈਠੀ ਹੈ। ਹਾਲ ਹੀ ਵਿਚ ਜਿਹੜਾ ਪੰਜਾਬ ਦੇ ਕੱਚੇ ਮੁਲਜਾਮਾਂ ਨੂੰ ਪੱਕੇ ਕਰਨ ਸੰਬੰਧੀ ਦ ਪੰਜਾਬ ਪ੍ਰੋਟੈਕਸ਼ਨ ਐਂਡ ਰੈਗੁਲਰਾਈਜੇਸ਼ਨ ਆਫ ਕਾਂਟ੍ਰੇਕਚੁਅਲ ਇੰਪਲਾਈਜ ਬਿਲ 2021 ਬਣਾਇਆ ਗਿਆ ਹੈ ਉਸ ਵਿਚ ਐਨ.ਐਚ.ਐਮ.ਕਰਮਚਾਰੀਆਂ ਨੂੰ ਸ਼ਾਮਲ ਨਾ ਕੀਤਾ ਜਾਣਾ ਉਨ੍ਹਾਂ ਨਾਲ ਸਰਾਸਰ ਧੋਖਾ ਹੈ ।

Advertisements

ਪੰਜਾਬ ਚੀਫ ਫਾਰਮੇਸੀ ਅਫ਼ਸਰ ਐਸੋਸੀਏਸ਼ਨ, ਪੰਜਾਬ ਪੈਰਾ ਮੈਡੀਕਲ ਐਸੋਸੀਏਸ਼ਨ ਪੰਜਾਬ ਅਤੇ ਮਾਸ ਮੀਡੀਆ ਅਫ਼ਸਰ ਐਸੋਸੀਏਸ਼ਨ ਨੇ ਐਨ.ਐਚ.ਐਮ. ਯੂਨੀਅਨ ਨੂੰ ਦਿੱਤਾ ਸਮਰਥਨ

ਕੋਵਿਡ ਮਹਾਂਮਾਰੀ ਵਿਚ ਇਨ੍ਹਾਂ ਕਰਮਚਾਰੀਆਂ ਨੇ ਦਿਨ ਰਾਤ ਇੱਕ ਕਰ ਕੇ ਸਮੁੱਚੀ ਮਾਨਵਤਾ ਦੀ ਸੇਵਾ ਕੀਤੀ ਹੈ,  ਉਨ੍ਹਾਂ ਦੀ ਹੋਂਸਲਾ ਅਫਜਾਈ ਤਾਂ ਕੀ ਕਰਨੀ ਸਰਕਾਰ ਵੱਲੋਂ ਅਜਿਹਾ ਮਾੜਾ ਸਲੂਕ ਕਰਮਚਾਰੀਆਂ ਦਾ ਹੋਂਸਲਾ ਤੋੜਦਾ ਹੈ। ਇਸ ਮੌਕੇ ਕਰਮਚਾਰੀਆਂ ਵੱਲੋਂ ਸਰਕਾਰ ਵਿਰੋਧੀ ਨਾਰੇਬਾਜੀ ਵੀ ਕੀਤੀ ਗਈ ਅਤੇ ਕਿਹਾ ਗਿਆ ਕਿ ਜੇਕਰ ਸਾਡੀਆ ਮੰਗਾਂ ਵੱਲ ਨਾ ਧਿਆਨ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਗੂੰਗੀ ਬੋਲੀ ਸਰਕਾਰ ਨੂੰ ਹਿਲਾਉਣ ਲਈ ਐਨ.ਐਚ.ਐਮ ਇੰਪਲਾਈਜ਼ ਐਸ਼ੋਸਿਏਸ਼ਨ,ਪੰਜਾਬ ਵਲੋਂ ਵੱਡੇ ਪੱਧਰ ਤੇ ਸਾਂਝੇ ਤੌਰ ਤੇ ਮਿਤੀ 30.11.2021 ਨੂੰ ਖਰੜ ਵਿਖੇ ਰੈਲੀ ਅਤੇ ਰੋਸ ਮਾਰਚ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਸ਼੍ਰੀ ਜ਼ਿਲ੍ਹਾ ਪ੍ਰਧਾਨ ਸ਼੍ਰੀ ਤਲਵਿੰਦਰ ਸਿੰਘ, ਉਪ-ਪ੍ਰਧਾਨ ਸੁਮੀਤ ਸ਼ਰਮਾ (ਮੈਂਬਰ), ਤਰੁਣਜੀਤ ਸਿੰਘ, ਉਮੇਸ਼ ਕੁਮਾਰ,ਧਰਮਿੰਦਰ ਸਿੰਘ, ਰਾਜੇਸ਼ ਕੁਮਾਰ, ਅਮਨਦੀਪ ਸਿੰਘ, ਮੀਨੂੰ ਸੈਂਣੀ, ਸਟਾਫ ਨਰਸ ਮੰਜੂ, ਰੇਨੂੰ ਬਾਲਾ, ਡਾ. ਵਿਵੇਕ ਆਰ ਬੀ ਐਸ ਕੈ ਟੀਮ ਸਮੇਤ ਹਾਜ਼ਰ ਹੋਏ।

LEAVE A REPLY

Please enter your comment!
Please enter your name here