ਰੇਲਵੇ ਮੰਡੀ ਸਕੂਲ ਦੀ ਅਮਨਪ੍ਰੀਤ ਕੌਰ ਨੂੰ ਸਿੱਖਿਆ ਮੰਤਰੀ ਵੱਲੋਂ ਦਿੱਤਾ ਗਿਆ ਰਾਜ ਪੱਧਰੀ ਸਨਮਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਵੱਲੋਂ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ (2020) ਸ਼ਬਦ ਗਾਇਨ ਮੁਕਾਬਲਿਆਂ ਵਿੱਚੋਂ ਇਸ ਸਕੂਲ ਦੀ ਵਿਦਿਆਰਥਣ ਅਮਨਪ੍ਰੀਤ ਕੌਰ ਨੇ ਸਕੂਲ ਪੱਧਰੀ, ਬਲਾਕ ਪੱਧਰੀ ਅਤੇ ਜਿਲਾ ਪੱਧਰੀ ਪੜਾਵਾਂ ਨੂੰ ਪਾਰ ਕਰਦਿਆਂ ਹੋਇਆਂ ਰਾਜ ਪੱਧਰੀ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ।ਜਿਸ ਦਾ ਇਨਾਮ ਵੰਡ ਸਮਾਰੋਹ ਸਿੱਖਿਆ ਮੰਤਰੀ ਸ.ਪਰਗਟ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ। ਉਸ ਵਿੱਚ ਅਮਨਪ੍ਰੀਤ ਕੌਰ ਨੂੰ ਟੈਬਲੇਟ, ਨਕਦ ਇਨਾਮ , ਇਕ ਸਰਟੀਫਿਕੇਟ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਰੂਪ ਦੇ ਕੇ ਸਨਮਾਨਿਤ ਕੀਤਾ ਗਿਆ।ੲਿਸ ਮੌਕੇ ਚੰਡੀਗੜ ਵਿਖੇ ਡੀ.ੲੀ.ਓ ਗੁਰਸ਼ਰਨ ਸਿੰਘ, ਵੋਕੇਸ਼ਨਲ ਕੋਅਾਰਡੀਨੇਟਰ ਅਮਰੀਕ ਸਿੰਘ ਅਤੇ ਜਸਪਾਲ ਸਿੰਘ (ਮਿੳੂਜ਼ਿਕ ਟੀਚਰ) ਮੌਜ਼ੂਦ ਸਨ। ਉਸ ਦੇ ਸਕੂਲ ਵਾਪਸ ਆਉਣ ਤੇ ਪ੍ਰਿੰਸੀਪਲ ਸ਼੍ਰੀਮਤੀ ਲਲਿਤਾ ਅਰੋੜਾ , ਸਮੂਹ ਸਟਾਫ਼ ਤੇ ਵਿਦਿਆਥੀਆਂ ਨੇ ਜ਼ੋਰਦਾਰ ਸਵਾਗਤ ਕੀਤਾ।

Advertisements

ਅਮਨਪ੍ਰੀਤ ਕੌਰ ਸੰਗੀਤ ਦੇ ਨਾਲ ਨਾਲ ਨਾਨ ਮੈਡੀਕਲ ਦੀ ਪੜਾਈ ਕਰ ਰਹੀ ਹੈ ਅਤੇ ਉਸ ਨੇ ਹੋਰ ਵੀ ਕਈ ਤਰ੍ਹਾਂ ਦੇ ਸਨਮਾਨ ਪ੍ਰਾਪਤ ਕਰ ਕੇ ਸਕੂਲ ਦਾ ਨਾਮ , ਜਿਲੇ ਵਿੱਚ ਹੀ ਨਹੀਂ ਸਗੋਂ ਪੂਰੇ ਪੰਜਾਬ ਵਿਚ ਉੱਚਾ ਕੀਤਾ ਹੈ।ਇਸ ਮੌਕੇ ਸ਼੍ਰੀਮਤੀ ਲਲਿਤਾ ਅਰੋੜਾ ਨੇ ਸੰਬੋਧਨ ਕਰਦਿਆ ਹੋਇਆ ਅਮਨਪ੍ਰੀਤ ਕੌਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਕਰਨ ਅਤੇ ਬੁਲੰਦੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਪਿੰਸੀਪਲ ਸ਼੍ਰੀਮਤੀ ਲਲੀਤਾ ਅਰੋੜਾ, ਤਰਨਪ੍ਰੀਤ ਕੌਰ,ਜਸਪਾਲ ਸਿੰਘ( ਮਿੳੂਜ਼ਿਕ ਟੀਚਰ ),ਸ਼ੈਲੀ ਸਿੰਗਲਾ ਤੇ ਰੂਬਲ ਸੰਗਰ ਹਾਜਰ ਸਨ।

LEAVE A REPLY

Please enter your comment!
Please enter your name here