ਅਨਿਲ ਕਸ਼ਯਪ ਨੂੰ ਕੀਤਾ ਕਾਂਗਰਸ ਪਾਰਟੀ ਦੇ ਵਾਰਡ ਨੰਬਰ 3 ਦਾ ਪ੍ਰਧਾਨ ਨਿਯੁਕਤ

ਕਪੂਰਥਲਾ (ਦ ਸਟੈਲਰ ਨਿਊਜ਼)। ਰਿਪੋਰਟ: ਗੌਰਵ ਮੜੀਆ। ਪੰਜਾਬ ਦੀ ਕਾਂਗਰਸ ਸਰਕਾਰ ਨੇ ਹਮੇਸ਼ਾ ਹੀ ਪਾਰਟੀ ਪ੍ਰਤੀ ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਕੰਮ ਕਰਨ ਵਾਲੇ ਵਰਕਰਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਹੈ ਅਤੇ ਉਨ੍ਹਾਂ ਦਾ ਬਣਦਾ ਹੱਕ ਵੀ ਦਿੱਤਾ ਹੈ। ਇਹ ਗੱਲ ਸੀਨੀਅਰ ਕਾਂਗਰਸੀ ਆਗੂ ਰਾਜਬੀਰ ਸਿੰਘ ਬਾਵਾ ਨੇ ਵਾਰਡ ਨੰ ਤਿੰਨ ਵਿੱਚ ਮਿਹਨਤੀ, ਈਮਾਨਦਾਰ ਅਤੇ ਪਾਰਟੀ ਪ੍ਰਤੀ ਵਫ਼ਾਦਾਰ ਨੌਜਵਾਨ ਆਗੂ ਅਨਿਲ ਕਸ਼ਅਪ ਨੂੰ ਪਾਰਟੀ ਪ੍ਰਤੀ ਸੇਵਾਵਾਂ ਅਤੇ ਸਮਰਪਣ ਨੂੰ ਵੇਖਦੇ ਹੋਏ ਵਾਰਡ ਨੰ ਤਿੰਨ ਦਾ ਪ੍ਰਧਾਨ ਨਿਯੁਕਤ ਕਰਦੇ ਹੋਏ ਕਹੀ। ਉਨ੍ਹਾਂ ਦੀ ਇਸ ਨਿਯੁਕਤੀ ਤੇ ਰਾਜਬੀਰ ਸਿੰਘ ਬਾਵਾ ਨੇ ਅਨਿਲ ਕਸ਼ਅਪ ਨੂੰ ਵਧਾਈ ਦਿੱਤੀ। ਉਨ੍ਹਾਂਨੇ ਕਿਹਾ ਕਿ ਅਨਿਲ ਕਸ਼ਅਪ ਪਰਿਵਾਰ ਦੇ ਵੱਲੋਂ ਪਾਰਟੀ ਦੀ ਮਜਬੂਤੀ ਲਈ ਨਿਭਾਈਆਂ ਜਾਂਦੀਆਂ ਸ਼ਾਨਦਾਰ ਸੇਵਾਵਾਂ ਦੇ ਬਦਲੇ ਉਨ੍ਹਾਂਨੂੰ ਇਹ ਮਾਨ ਸਨਮਾਨ ਮਿਲਿਆ ਹੈ।

Advertisements

ਬਾਵਾ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਮਿਹਨਤੀ ਵਰਕਰਾਂ ਨੂੰ ਮਾਨ ਸਨਮਾਨ ਅਤੇ ਜ਼ਿੰਮੇਦਾਰੀ ਦੇ ਕਰ ਨਵਾਜਿਆ ਹੈ। ਬਾਵਾ ਨੇ ਕਿਹਾ ਕਿ ਅਨਿਲ ਕਸ਼ਅਪ ਨੇ ਹਮੇਸ਼ਾ ਕਾਂਗਰਸ ਪਾਰਟੀ ਦੇ ਹਿੱਤ ਵਿੱਚ, ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਕਿਸਾਨੀ ਸੰਘਰਸ਼ ਦੀ ਲੜਾਈ ਵਿੱਚ ਹਮੇਸ਼ਾ ਵੱਧ ਚੜ੍ਹ ਕਿ ਹਿੱਸਾ ਲਿਆ ਹੈ। ਅਨਿਲ ਕਸ਼ਅਪ ਆਪਣੇ ਸ਼ਹਿਰ ਦੇ ਲੋਕਾ ਦੀ ਸੇਵਾ ਲਈ ਹਰ ਸ਼ਮੇ ਤਤਪਰ ਰਹਿੰਦੇ ਹਨ। ਅਨਿਲ ਕਸ਼ਅਪ ਨੇ ਆਪਣੀ ਨਿਯੁਕਤੀ ਤੇ ਰਾਜਬੀਰ ਸਿੰਘ ਬਾਵਾ ਤੇ ਪਾਰਟੀ ਹਾਈਕਮਾਨ ਅਤੇ ਕਪੂਰਥਲਾ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਧੰਨਵਾਦ ਕੀਤਾ ਤੇ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਇਕ ਕਾਰਨ ਦਾ ਭਰੋਸਾ ਦਿੱਤਾ।ਇਸ ਮੌਕੇ ਤੇ ਯੋਗੇਸ਼ ਸੋਨੀ, ਸੁਖਵਿੰਦਰ ਬਾਵਾ, ਹਰਮੋਹਨ ਸਿੰਘ ਸਾਹਨੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here