ਇਕ ਪਿੱਪਲ ਕੱਟਣ ਤੇ ਸਰਪੰਚ ਤੇ ਚਾਰ ਪੰਚ ਮੁਅੱਤਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਤਹਿਸੀਲ ਦੇ ਪਿੰਡ ਖਨੌੜਾ ਪਿੰਡ ਦੇ ਸ਼ਾਝੀ ਜਗਾਂ ਵਿੱਚ ਇਕ ਬੜਾ ਪੁਰਾਣਾ ਪਿੱਪਲ ਦਾ ਦਰੱਖਤ ਸੀ ਜਿਸ ਨੂੰ ਕਟਵਾ ਦਿੱਤਾ ਗਿਆ ਸੀ ਇਸ ਦੇ ਸਬੰਧ ਵਿੱਚ ਮੁੱਖ ਕਾਰਜਾਕਾਰੀ ਅਫਸਰ ਜਿਲਾ ਪ੍ਰੀਸ਼ਦ ਨੂੰ 7-10- 2019 ਨੂੰ ਸ਼ਿਕਾਇਤ ਕਰਤਾ ਗੁਲਜਾਰ ਸਿੰਘ ਪੰਚ , ਜੀਨਤ ਪੰਚ , ਰਕੇਸ਼ ਕੁਮਾਰ ਪੰਚ , ਕੰਚਨ ਰਾਣੀ ਮੌਜੂਦਾ ਪੰਚ ਤੇ ਪਰਮਜੀਤ ਸਿੰਘ ਸਾਬਾਕ ਸਰੰਪਚ ਵਲੋ ਸ਼ਿਕਾਇਤ ਕੀਤੀ ਸੀ  ।  ਇਸ ਸਬੰਧ ਵਿੱਚ ਬਾਲਕ ਵਿਕਾਸ  ਪੰਚਾਇਤ ਅਫਸਰ ਮੌਕਾ ਦੇਖ ਕੇ ਰਿਪੋਟ ਕੀਤੀ ਸੀ ਕਿ ਇਥੇ ਪਿੱਪਲ ਦਾ ਦਰੱਖਤ ਸੀ ਕੋਈ ਵੀ ਸ਼ਾਝੀਆ ਥਾਂਵਾ ਗ੍ਰਾਮ ਪੰਚਾਇਤ ਦੀ ਮਾਲਕੀ ਹੁੰਦੀ ਇਸ ਦੀ ਜਿਮੇਵਾਰੀ ਪੰਚਾਇਤ ਦੀ ਹੁੰਦੀ ਹੈ  ਜੇਕਰ ਕੋਈ ਦਰੱਖਤ ਕੱਟਣਾ ਹੈ ਇਸ ਸਬੰਧੀ ਕਨੂੰਨੀ ਕਰਵਾਈ ਅਮਲ ਵਿੱਚ ਲਿਆਉਣੀ ਬਣਦੀ ਹੈ ਪਰ ਇਸ ਤੇ ਪੰਚਾਇਤ ਵਿਭਾਗ ਵਲੋ ਕੋਈ ਠੋਸ ਕਾਰਵਾਈ ਨਹੀ ਕੀਤੀ ਗਈ  ਸੀ ਪਰ ਪੰਚਾਇਤ ਨੂੰ ਅੱਗੇ ਤੋ ਸੁਚੇਤ ਰਹਿਣ ਲਈ ਹਦਾਇਤ ਕੀਤੀ ਗਈ ਸੀ ।

Advertisements

ਪਰ ਇਸ ਸਬੰਧ ਵਿੱਚ ਪਰਮਜੀਤ ਸਿੰਘ ਸਾਬਕਾ ਸਰਪੰਚ ਵੱਲੋ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਇਕ ਸਿਵਲ ਪਟੀਸ਼ਨ ਨੰਬਰ 17827 ਆਫ 2019 ਦਾਇਰ ਕੀਤੀ ਗਈ ਸੀ ਇਸ ਵਧੀਕ ਮੁੱਖ ਸਕੱਤਰ ਪੇਡੂ ਵਿਕਾਸ ਤੇ ਪੰਚਾਇਤ ਅਫਸਰ ਵੱਲੋ  ਅਪੀਲ ਨੰਬਰ ਨੂੰ ਪ੍ਰਵਾਨ ਕਰਦੇ ਹੋਏ ਡਾਇਰੈਕਟਰ ਦਾ ਹੁਕਮ ਖਾਰਜ ਕਰਕੇ ਸਵੈ ਸਪੰਸ਼ਟ ਹੁਕਮ ਪਾਸ ਕਰਨ ਲਈ ਕੇਸ ਰਿਮਾਡ ਕੀਤਾ ਸੀ । ਇਸ ਦੇ ਸਬੰਧ ਵਿੱਚ ਲੈਬਰ ਰਾਮ ਸਰਪੰਚ , ਬੂਟਾ ਰਾਮ ਪੰਚ,  ਰੇਸ਼ਮ ਸਿੰਘ ਪੰਚ , ਕਸ਼ਮੀਰ ਸਿੰਘ ਪੰਚ ਨੂੰ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਗਿਆ ਸੀ ਤੇ ਵੀਡੀਓ ਕਾਨਫਰੰਸ ਰਾਹੀ ਦੋਨਾ ਧਿਰਾ ਵੱਲੋ ਪੱਖ ਵੀ ਪੇਸ਼ ਕੀਤਾ ਗਿਆ ਸੀ  ।  ਇਸ ਸਬੰਧ ਵਿੱਚ ਪੰਜਾਬ ਪੰਚਾਇਤਾ ਰਾਜ ਐਕਟ 1994 ਦੀ ਧਾਰਾ 20 (4) ਅਧੀਨ ਡਰਾਇਕੈਟਰ ਪੰਚਾਇਤ ਨੂੰ ਇਹ ਅਧਿਕਾਰ ਪ੍ਰਾਪਤ ਹੈ ਉਪਰੋਤਕ ਦੋਸ਼ ਤਹਿਤ ਕਿਸੇ ਵੀ ਪੰਚ / ਸਰਪੰਚ ਨੂੰ ਅਹੁਦੇ ਤੋ ਮੁਅਤਲ ਕਰ ਸਕਦਾ ਹੈ।

ਇਸ ਤੇ ਮਿਸਲ ਤੇ ਦਸਤਾਵੇਜ ਅਤੇ ਉਪ ਮੁੱਖ ਕਾਰਜਕਾਰੀ ਅਫਸਰ ਜਿਲਾ ਪ੍ਰੀਸ਼ਦ ਹੁਸ਼ਿਆਰਪੁਰ ਵੱਲੋ ਪੱਤਰ ਨੰਬਰ 4229 ਮਿਤੀ 7-10-19 ਅਤੇ ਜਿਲਾ ਵਿਕਾਰਸ ਤੇ ਪੰਚਾਇਤ ਅਫਸਰ ਵੱਲੋ ਪੱਤਰ ਨੰਬਰ 3069 ਮਿਤੀ 27-9-19 ਰਾਹੀ ਰਿਪੋਟ ਅਤੇ ਦੋਵੇ ਧਿਰਾ ਦੀ ਬਹਿਸ ਨੂੰ ਸੂਣਨ ਉਪਰੰਤ ਮੌਜੂਦਾ ਪਿੰਡ ਖਨੌੜਾ ਦੇ ਲੈਬਰ ਰਾਮ ਸਰਪੰਚ , ਬੂਟਾ ਰਾਮ ਪੰਚ , ਕਸ਼ਮੀਰ ਸਿੰਘ ਪੰਚ , ਰੇਸ਼ਮ ਸਿੰਘ ਪੰਚ ਅਤੇ ਜਸਵਿੰਦਰ ਕੋਰ ਪੰਚ ਨੂੰ ਗ੍ਰਾਮ ਪੰਚਾਇਤ ਖਨੌੜਾ ਵੱਲੋ ਪਿੱਪਲ ਦਾ ਹਰਾ ਦਰਖੱਤ ਪਿੰਡ ਦੀ ਸਾਝੀ ਥਾਂ ਤੋ ਕੱਟਣ ਦਾ ਦੋਸ਼ ਸਿੱਧ ਕੀਤਾ ਗਿਆ ਹੈ ਇਸ ਲਈ ਇਸ ਲਈ ਸਰਪੰਚ ਤੇ ਪੰਚ ਦਾ ਆਪਣੇ ਅਹੁਦੇ ਤੇ ਬਣੇ ਰਹਿਣਾ ਲੋਕ ਹਿੱਤ ਵਿੱਚ ਨਹੀ ਹੈ  ਇਸ ਲਿਹਾਜਾ ਇਸ ਲਈ ਪੰਜਾਬ ਪੰਚਾਇਤੀ ਰਾਜ ਐਕਟ ਅਧੀਨ ਅਧਿਕਾਰਾ ਦੀ ਵਰਤੋ ਕਰਦੇ ਹੋਏ ਪਿੰਡ ਖਨੌੜਾ ਦੇ ਸਰਪੰਚ ਲੈਬਰ ਰਾਮ , ਬੂਟਾ ਰਾਮ, ਕਸ਼ਮੀਰ ਸਿੰਘ , ਰੇਸ਼ਮ ਸਿੰਘ, ਅਤੇ ਜਸਵਿੰਦਰ ਕੋਰ ਪੰਚ  ਨੂੰ ਅਹੁਦੇ ਤੋ ਮੁਅੱਤਲ ਕੀਤਾ ਜਾਦਾ ਹੈ । ਇਸ ਅਧੀਨ ਪੰਚ ਤੇ ਸਰਪੰਚ ਪੰਚਾਇਤ ਤੇ ਕਿਸੇ ਕਾਰਵਾਈ ਵਿੱਚ ਹਿਸਾ ਨਹੀ ਲੈ ਸਕਦੇ ਇਸ ਲਈ ਪੰਚਾਇਤ ਰਿਕਾਰਡ , ਪੰਚਾਇਤੀ ਫੰਡ ਅਤੇ ਹੋਰ ਜਾਇਦਾਦ ਦਾ ਚਾਰਜ ਅਜਿਹੇ ਪੰਚ ਨੂੰ ਦਿੱਤਾ ਜਾਵੇ ਜੋ ਪੰਚਾਇਤ ਅਫਸਰ ਵੱਲੋ ਚੁਣਿਆ ਜਾਵੇ ।

LEAVE A REPLY

Please enter your comment!
Please enter your name here