ਜ਼ਿਲੇ ਦੇ 126 ਮਰੀਜ਼ ਕੋਰੋਨਾ ਨੂੰ ਦੇ ਚੁੱਕੇ ਹਨ ਮਾਤ, 316 ਸੈਂਪਲਾਂ ਦੀ ਰਿਪੋਟ ਆਈ ਨੈਗਟਿਵ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।  ਪੰਜਾਬ ਸਰਕਾਰ ਦੇ ਮਿਸ਼ਨ ਫਹਿਤ ਦੇ ਤਹਿਤ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ,  ਮੂੰਹ ਤੇ ਮਾਸਿਕ ਲਗਾਉਣ ਅਤੇ ਜਨਤਕ ਥਾਂਵਾਂ ਤੇ ਥੁੱਕਣ ਲਈ ਚੁਕੇ ਕਦਮਾਂ ਅਤੇ ਲੋਕਾਂ ਵਿੱਚ ਕੋਰੋਨਾ ਜਾਗਰੂਕਤਾਂ ਅਤੇ ਸਾਵਧਾਨੀਆਂ ਅਪਨਾਉਣ ਨਾਲ ਕੋਰੋਨਾ ਵਾਇਰਸ ਦੇ ਸਮਜਿਕ ਫੈਲਅ ਨੂੰ ਰੋਕਣ ਵਿੱਚ ਬਹੁਤ ਸਹਾਈ ਹੋਇਆ ਹੈ । ਇਸ ਦੇ ਸਿੱਟੇ ਵੱਜੋ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ  ਅੱਜ 428 ਸੈਂਪਲ ਲੈਣ  ਅਤੇ ਲੈਬ ਤੋ ਅੱਜ 316 ਰਿਪੋਟਾਂ ਨੈਗਟਿਵ ਪ੍ਰਾਪਤ ਹੋਣ ਨਾਲ ਜਿਲੇ ਵਿੱਚ ਹੁਣ  ਤੱਕ  ਲਏ ਗਏ ਕੁੱਲ ਸੈਂਪਲਾਂ ਦੀ ਗਿਣਤੀ 5796 ਹੋ ਗਈ ਹੈ , ਤੇ 4449 ਨੈਗਟਿਵ , 136 ਪਾਜੇਟਿਵ ਅਤੇ 1187 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ ।  24 ਸੈਪਲ ਇੰਵੈਲਡ ਹਨ ਤੇ  ਐਕਟਿਵ 5 ਕੇਸ ਹਨ ।

Advertisements

ਇਹ ਜਾਣਕਾਰੀ ਸਿਵਲ ਸਰਜਨ ਡਾ. ਜਸਬੀਰ ਸਿੰਘ ਵੱਲੋ ਅੱਜ ਮੀਡੀਆ ਨਾਲ ਸਾਝੀ ਕੀਤੀ । ਸਿਹਤ ਐਡਵਾਈਜਰੀ ਜਾਰੀ ਕਰਦੇ ਹੋਏ  ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋ ਬਾਹਰ ਨਿਕਲ ਸਮੇ ਮੂੰਹ ਤੇ ਮਾਸਿਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਜੇਕਰ ਕੋਈ ਇਸ ਦੀ ਪਾਲਣਾ ਨਹੀ ਕਰਦਾ ਉਸ ਨੂੰ ਸਰਕਾਰ ਵੱਲੋ ਜੁਰਮਾਨਾ ਕੀਤਾ ਜਾਵੇਗਾ । 

LEAVE A REPLY

Please enter your comment!
Please enter your name here