ਸਮੁੱਚੇ ਇੰਜੀਨੀਅਰ ਵਰਗ ਨੇ ਕੀਤੀ ਰੋਸ ਰੈਲੀ, ਮੁੱਖ ਮੰਤਰੀ ਪੰਜਾਬ ਨੂੰ ਦਿੱਤਾ ਅਲਟੀਮੇਟਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੌਂਸਲ ਆਫ ਡਿਪਲੋਮਾ ਇੰਜੀਨੀਅਰਜ ਜ਼ੋਨ ਹੁਸ਼ਿਆਰਪੁਰ ਦੀ ਮੀਟਿੰਗ ਹੋਈ । ਜਿਸ ਵਿੱਚ ਇੰਜੀਨੀਅਰ ਅਮਨਿੰਦਰ ਸਿੰਘ ਨੇ ਸੰਬੋਧਨ ਕਰਦਿਆ ਦੱਸਿਆ ਕਿ ਪੰਜਾਬ ਦਾ ਸਮੁੱਚਾ ਇੰਜੀਨੀਅਰ ਵਰਗ ਪਿਛਲੇ ਕਈ ਮਹੀਨਿਆ ਤੋਂ ਆਪਣੇ ਬਣਦੇ ਹੱਕਾਂ ਪ੍ਰਤੀ ਸੰਘਰਸ਼ ਕਰ ਰਿਹਾ ਹੈ। ਪਰ ਸਰਕਾਰ ਵਲੋਂ ਇਹਨਾਂ ਮੰਗਾਂ ਪ੍ਰਤੀ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ । 17,18 ਨਵੰਬਰ ਨੂੰ ਇੰਜੀਨੀਅਰ ਵਰਗ ਵਲੋਂ ਮੁਕੰਮਲ ਧਰਨੇ ਦਿੱਤੇ ਗਏ ਸੀ ਅਤੇ ਇਸ ਉਪਰੰਤ ਸਰਕਾਰ ਵਲੋਂ ਮੀਟਿੰਗ ਦਾ ਭਰੋਸਾ ਦਵਾਇਆ ਗਿਆ ਸੀ। ਪ੍ਰੰਤੂ ਹੁਣ ਤੱਕ ਇੰਜੀਨੀਅਰ ਵਰਗ ਦੇ ਮੱਸਲਿਆ ਨੂੰ ਅੱਖੋਂ ਪਰੋਖੇ ਕਰਕੇ ਕੋਈ ਵੀ ਮੀਟਿੰਗ ਦਾ ਸਮਾਂ ਨਹੀ ਦਿੱਤਾ ਗਿਆ, ਜਿਸ ਕਾਰਣ ਸਮੁੱਚਾ ਇੰਜੀਨੀਅਰ ਵਰਗ ਹੁਣ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੈ। ਕੌਂਸਲ ਆਫ ਡਿਪਲੋਮਾ ਇੰਜੀਨੀਅਰਜ ਪੰਜਾਬ ਦੇ ਚੇਅਰਮੈਨ ਸੁਖਮਿੰਦਰ ਸਿੰਘ ਲਵਲੀ ਨੇ ਇਸ ਸੰਘਰਸ਼ ਨੂੰ ਹੋਰ ਵੀ ਲਾਮਬੰਦ ਅਤੇ ਤਿੱਖਾ ਕਰਨ ਲਈ ਐਲਾਨ ਕੀਤਾ ਕਿ 2 ਦਸੰਬਰ 2021 ਨੂੰ ਪੰਜਾਬ ਦੇ ਹਜਾਰਾਂ ਇੰਜੀਨੀਅਰਜ ਚੰਡੀਗੜ ਮੋਹਾਲੀ ਬਾਰਡਰ ਤੇ ਇੱਕ ਵਿਸ਼ਾਲ ਰੋਸ ਰੈਲੀ ਕਰਦਿਆਂ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਵੱਲ ਰੋਸ ਮਾਰਚ ਕੀਤਾ ਜਾਵੇਗਾ ।

Advertisements

ਇੰਜੀਨੀਅਰ ਰਵਿੰਦਰ ਸਿੰਘ ਅਤੇ ਇੰਜੀਨੀਅਰ ਅਰਵਿੰਦ ਸੈਣੀ ਨੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਵਲੋਂ ਇੰਜੀ. ਵਰਗ ਦੀਆ ਮੰਗਾ ਨੂੰ ਵਿਚਾਰਦਿਆ ਕੋਈ ਗੱਲਬਾਤ ਨਾ ਕੀਤੀ ਗਈ ਤਾਂ ਮੌਕੇ ਤੇ ਪੱਕਾ ਮੋਰਚਾ ਲਾਉਂਦਿਆ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਜਿਲ੍ਹਾ ਹੁਸ਼ਿਆਰਪੁਰ ਦੇ ਸਮੁੱਚੇ ਇੰਜੀਨੀਅਰ ਇਸ ਮੋਰਚੇ ਵਿੱਚ ਬੱਸਾਂ ਭਰ ਕੇ ਸ਼ਾਮਿਲ ਹੋਣਗੇ ਅਤੇ ਮਿਤੀ 2 ਦਸੰਬਰ ਨੂੰ ਲਗਾਤਾਰ ਪੂਰਨ ਪੈਨ, ਟੂਲ ਡਾਊਨ ਹੜਤਾਲ ਕਰਨਗੇ । ਇਸ ਮੌਕੇ ਇੰਜੀ. ਵਿਕਾਸ ਸੈਣੀ, ਇੰਜੀ. ਸ਼ਿਵ ਸ਼ਕਤੀ, ਇੰਜੀ. ਵਰੁਨ ਭੱਟੀ, ਇੰਜੀ. ਮਨਦੀਪ, ਮਨੀਸ਼, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਲਾਲ ਚੰਦ, ਅਸ਼ੋਕ ਕੁਮਾਰ, ਚਰਨਦੀਪ ਸਿੰਘ, ਲਵਦੀਪ ਸਿੰਘ, ਆਦਿ ਵੀ ਸ਼ਾਮਲ ਹੋਏ ।

LEAVE A REPLY

Please enter your comment!
Please enter your name here