ਚੋਣਕਾਰ ਅਫਸਰ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਵੀਪ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਫਿਰੋਜ਼ਪੁਰ ( ਦ ਸਟੈਲਰ ਨਿਊਜ਼) : ਭਾਰਤ ਚੋਣ ਕਮਿਸ਼ਨ ਦੇ ਆਦੇਸ਼ ਅਨੁਸਾਰ ਜ਼ਿਲ੍ਹਾ ਫਿਰੋਜਪੁਰ ਵਿੱਚ ਪੈਂਦੇ ਚਾਰੇ ਵਿਧਾਨ ਸਭਾ ਚੋਣ ਹਲਕਿਆਂ 75-ਜੀਰਾ, 76-ਫਿਰੋਜਪੁਰ ਸ਼ਹਿਰੀ, 77-ਫਿਰੋਜਪੁਰ ਦਿਹਾਤੀ ਅਤੇ 78-ਗੁਰੂਹਰਸਹਾਏ  ਦੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰੰਬਧਕੀ ਕੰਪਲੈਕਸ ਤੋਂ ਜਾਗਰੂਕਤਾ ਵੈਨਾਂ ਅਤੇ ਮੋਟਰਸਾਈਕਲ ਰੈਲੀ ਨੂੰ ਜ਼ਿਲ੍ਹਾ ਚੋਣ ਅਫਸਰ ਦਵਿੰਦਰ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਜ਼ਿਲ੍ਹਾ ਚੋਣ ਅਫਸਰ ਦਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਵੈਨਾਂ ਵਿਚ ਇਲਕੈਟਰੋਨਿਕ ਵੋਟਿੰਗ ਮਸ਼ੀਨ ਅਤੇ ਵੀਵੀਪੀਏਟੀ ਇੰਨਸਟਾਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਲਕੇ ਦੇ ਹਰ ਪੋਲਿੰਗ ਸਟੇਸ਼ਨ ਤੇ ਰੂਟ ਪਲਾਨ ਬਣਾ ਕੇ ਇੱਕ ਸੁਪਰਵਾਈਜਰ, ਇੱਕ ਸੇਵਾਦਾਰ, ਇੱਕ ਪੁਲਿਸ ਮੁਲਾਜਮ ਨੂੰ ਇੱਕ ਵੋਟਿੰਗ ਮਸ਼ੀਨ ਸਮੇਤ ਵੀਵਪੀਏਟੀ ਦੇ ਕੇ ਹਦਾਇਤ ਕੀਤੀ ਗਈ ਹੈ ਕਿ ਉਹ ਪੋਲਿੰਗ ਸਟੇਸ਼ਨ ਏਰੀਆ ਦੇ ਵਿੱਚ ਜਾ ਕੇ ਵੋਟਿੰਗ ਮਸ਼ੀਨ ਬਾਰੇ ਜਾਣਕਾਰੀ ਦੇਣਗੇ ਅਤੇ ਡੰਮੀ (Dummy)ਪੋਲਿੰਗ ਕਰਵਾ ਕੇ ਵੋਟਰਾਂ ਨੂੰ ਜਾਗਰੂਕ ਕੀਤਾ ਜਾਵੇਗਾ।

Advertisements

ਇਹ ਵੈਨਾਂ ਵਿਚ ਵੋਟਿੰਗ ਮਸ਼ੀਨਾ ਚੋਣਾਂ ਦੇ ਐਲਾਨ ਤੱਕ ਇਸੇ ਤਰਾਂ ਜਿਲੇ ਦੇ ਸਮੂਹ ਚੋਣ ਹਲਕਿਆਂ ਵਿੱਚ ਚੱਲਣਗੀਆਂ। ਇਹਨਾਂ ਵੈਨਾਂ ਦੇ ਨਾਲ ਹੀ ਐਮ.ਐਲ.ਐਮ ਸਕੂਲ ਦੇ ਵਿਦਿਆਰਥੀਆਂ ਵੱਲੋਂ ਮੋਟਰ ਸਾਈਕਲ ਵੋਟਰ ਜਾਗਰੁਕਤਾ ਰੈਲੀ ਵੀ ਕੱਢੀ ਗਈ। ਇਸ ਮੌਕੇ ਉਮ ਪ੍ਰਕਾਸ਼, ਐਸ.ਡੀ.ਐਮ, ਹਰਜਿੰਦਰ ਸਿੰਘ ਡੀ.ਡੀ.ਪੀ.ਉ, ਚਾਂਦ ਪ੍ਰਕਾਸ਼ ਤਹਿਸੀਲਦਾਰ ਇਲੈਕਸ਼ਨ, ਗੁਰਮੀਤ ਸਿੰਘ ਤਹਿਸੀਲਦਾਰ ਜੀਰਾ, ਜੋਗਿੰਦਰ ਕੁਮਾਰ ਸੁਪਰਡੈਂਟ, ਚਮਕੌਰ ਸਿੰਘ ਕਾਨੂੰਗੋ, ਰਵਿੰਦਰ ਕੁਮਾਰ ਚੋਣ ਕਾਨੂੰਗੋ, ਪਿੱਪਲ ਸਿੰਘ ਜੂਨੀਅਰ ਸਹਾਇਕ ਕਮਲ ਸ਼ਰਮਾਂ, ਲਖਵਿੰਦਰ ਸਿੰਘ ਸਵੀਪ ਕੁਆਰਡੀਨੇਟਰ ਆਦਿ  ਹੋਰ ਉੱਚ ਅਧਿਕਾਰੀ/ਕਰਮਚਾਰੀ  ਹਾਜ਼ਰ ਸਨ। 

LEAVE A REPLY

Please enter your comment!
Please enter your name here