ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ 5 ਰੋਜ਼ਾ ਪੱਕਾ ਮੋਰਚਾ ਦੂਜੇ ਦਿਨ ਵਿਚ ਦਾਖਲ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੇ ਦਿਸ਼ਾ ਨਿਰਦੇਸ਼ਾਂ ਤੇ ਪਾਣੀ ਬਚਾਓ, ਖੇਤੀ ਬਚਾਉ, ਦਾ ਹੋਕਾ ਦੇਂਦਿਆਂ ਕਮੇਟੀ ਦੇ ਸੈਂਕੜੇ ਵਰਕਰਾਂ ਨੇ ਉਲੀਕੇ ਹੋਏ ਪ੍ਰੋਗਰਾਮ ਤਹਿਤ ਜਗਤਜੀਤ ਸ਼ਰਾਬ ਹਮੀਰਾ ਮਿਲ ਦਾ ਘੇਰਾਉ ਸਬੰਧੀ ਪੰਜ ਰੋਜ਼ਾ ਰੋਸ ਧਰਨਾ ਦੂਜੇ ਦਿਨ ਵਿਚ ਦਾਖਲ ਹੋ ਗਿਆ। ਇਸ ਮੌਕੇ ਹਮੀਰਾ ਮਿਲ ਮੈਨਜਮੈਂਟ ਦੇ ਘਟੀਆ ਵਤੀਰੇ ਖਿਲਾਫ ਜ਼ੋਰਦਾਰ  ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਐਲਾਨ ਕੀਤਾ ਕਿ ਪਾਣੀ ਬਚਾਉ, ਖੇਤੀ ਬਚਾਉ ਮਿਸ਼ਨ ਨੂੰ ਸਫਲ ਕਰਨ ਲਈ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। 

Advertisements

 ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਢਿਲਵਾਂ ਤੇ ਸੁਲਤਾਨਪੁਰ ਲੋਧੀ ਦੇ ਆਗੂਆਂ ਤੇ ਵਰਕਰਾਂ ਨੇ ਇਸ ਧਰਨੇ ਦੀ ਅਗਵਾਈ ਕੀਤੀ। ਇਹ ਮੋਰਚਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਬੀ ਕੇ ਯੂ ਏਕਤਾ ਉਗਰਾਹਾਂ ਵੱਲੋ ਤਾਲ ਮੇਲ ਦੇ ਰੂਪ ਵਿੱਚ ਸ਼ੁਰੂ ਕੀਤੇ ਗਏ ਹਨ । ਇਸ ਮੌਕੇ ਆਪਣੇ ਸੰਬੋਧਨ ਵਿਚ ਬੁਲਾਰਿਆਂ ਨੇ ਆਖਿਆ ਕਿ ਸੰਸਾਰ ਬੈਂਕ ਵੱਲੋ ਭਾਰਤ ਸਰਕਾਰ ਨੂੰ ਇਹ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਭਾਰਤ ਵਿਚ ਪਾਣੀ ਸਾਫ਼ ਕਰਨ ਦੇ ਸਾਰੇ ਪ੍ਰੋਜੈਕਟ ਕਾਰਪੋਰੇਟ ਕੰਪਨੀਆਂ ਨੂੰ ਦਿੱਤੇ ਜਾਣ, ਜਿਸ ਨਾਲ ਜ਼ਮੀਨ ਅਤੇ ਹੇਠਲੇ ਪਾਣੀ ਦਾ ਕਬਜਾ ਹੁਣ ਕਾਰਪੋਰੇਟ ਦਾ ਹੋਵੇਗਾ। ਸਰਕਾਰ ਦੀ ਇਸ ਨੀਤੀ ਨਾਲ ਕਾਰਪੋਰੇਟ ਕੰਪਨੀਆਂ ਆਮ ਲੋਕਾਂ ਨੂੰ ਪਾਣੀ ਵੇਚ ਕੇ ਅਰਬਾਂ ਖਰਬਾਂ ਰੁਪਏ ਕਮਾਉਣਗੀਆਂ।ਇਸ ਤੋਂ ਪਹਿਲਾਂ ਵੀ ਬਿਜਲੀ,ਸੜਕ,ਸਿਹਤ, ਵਿੱਦਿਆ, ਰੇਲ, ਸੰਚਾਰ ਖੇਤਰ,ਖਨਣ ਖੇਤਰ, ਹਵਾਈ ਖੇਤਰ, ਪੈਟਰੋਲੀਅਮ ਪਦਾਰਥ ਆਦਿ ਕਾਰਪੋਰੇਟ ਕੰਪਨੀਆਂ ਨੂੰ ਵੇਚੇ ਗਏ ਹਨ।  ਅਤੇ ਹੁਣ ਪਾਣੀ ਉੱਤੇ ਕਬਜ਼ਾ ਕਰਨ ਦੀ ਤਿਆਰੀ ਕੀਤੀ ਜਾ ਰਹੀ। ਜਿਸਦੇ ਖ਼ਿਲਾਫ਼ ਜਥੇਬੰਦੀ ਵੱਲੋਂ ਸੂਬਾ ਪੱਧਰੀ ਘੋਲ ਸ਼ੁਰੂ ਕੀਤਾ ਗਿਆ ਹੈ।

ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਨਛੱਤਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਸਰਕਾਰ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਸੰਸਾਰ ਬੈਂਕ ਦੇ ਸਾਰੇ ਪ੍ਰੋਜੈਕਟ ਰੱਦ ਕਰੇ, ਫੈਕਟਰੀਆਂ  ਦਰਿਆਵਾਂ, ਜ਼ਮੀਨ ਹੇਠਲਾ ਪਾਣੀ ਗੰਦਲ਼ਾਂ ਕਰਨਾ ਬੰਦ ਕਰਨ। ਇਸ ਮੌਕੇ ਜੋਨ ਪ੍ਰਧਾਨ ਜਗਮੋਹਨ ਸਿੰਘ ਸੀਨੀਅਰ ਮੀਤ ਪ੍ਰਧਾਨ ਨਛੱਤਰ ਸਿੰਘ, ਸੁਖਦੇਵ ਸਿੰਘ ਸਕੱਤਰ ਸੁਲੱਖਣ ਸਿੰਘ, ਲਖਵਿੰਦਰ ਸਿੰਘ ਰੰਧਾਵਾ, ਸੁਰਜੀਤ ਸਿੰਘ, ਹਰਜੀਤ ਸਿੰਘ ਖੱਖ, ਰਤਨ ਸਿੰਘ ਖ਼ਾਨਗਾਹ, ਪਿਆਰਾ ਸਿੰਘ, ਬਲਦੇਵ ਸਿੰਘ, ਗੁਰਚਰਨਜੀਤ ਸਿੰਘ, ਪ੍ਰਗਟ ਸਿੰਘ, ਜਸਪਾਲ ਸਿੰਘ ਮਨਦੀਪ ਸਿੰਘ ਸਤਵਿੰਦਰਜੀਤ ਸਿੰਘ ਲਵਪ੍ਰੀਤ ਸਿੰਘ ਜਸਕਰਨ ਸਿੰਘ, ਸਾਜਨਪ੍ਰੀਤ ਸਿੰਘ ਮੰਗੀ, ਸੁਖਪ੍ਰੀਤ ਸਿੰਘ, ਮਨਪ੍ਰੀਤ ਸਿੰਘ ਬੌਬੀ ਰਾਮਗੜ, ਗੁਰਪ੍ਰੀਤ ਸਿੰਘ, ਮੋਹਿਤ, ਜੋਧ ਸਿੰਘ ਭੁਲੱਰ ਆਦਿ ਕਿਸਾਨ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here