ਸਰਬ ਧਰਮ ਸਦਭਾਵਨਾ ਕਮੇਟੀ ਵਲੋਂ ਐਸ.ਜੀ.ਪੀ.ਸੀ. ਦੇ ਨਵੇਂ ਬਣੇ ਪ੍ਰਧਾਨ ਧਾਮੀ ਦਾ ਕੀਤਾ ਗਿਆ ਸਨਮਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 44ਵੇਂ ਪ੍ਰਧਾਨ ਚੁਣੇ ਜਾਣ ‘ਤੇ ਹੁਸ਼ਿਆਰਪੁਰ ਵਿਚ ਖੁਸ਼ੀ ਦਾ ਮਹੌਲ ਹੈ । ਹਰਜਿੰਦਰ ਸਿੰਘ ਜੀ ਪਿਛਲੇ 25 ਸਾਲਾਂ ਤੋਂ ਸ਼ਾਮ ਚੁਰਾਸੀ ਤੋਂ ਐਸ.ਜੀ.ਪੀ.ਸੀ. ਦੇ ਮੈਂਬਰ ਹਨ । ਸਰਬ ਧਰਮ ਸਦਭਾਵਨਾ ਕਮੇਟੀ ਹੁਸ਼ਿਆਰਪੁਰ ਦੇ ਵਲੋਂ ਅਨੁਰਾਗ ਸੂਦ, ਅਹਿਮਦੀਆ ਜਮਾਤ ਦੇ ਸ਼ੇਖ ਮਨਨ, ਗੁਰਦੁਆਰਾ ਸਿੰਘ ਸਭਾ ਦੇ ਸਚਿਵ ਮਾਸਟਰ ਉਜਾਗਰ ਸਿੰਘ ਲਾਵੀਆ, ਠਾਕੁਰ ਦੁਆਰਾ ਮੰਦਿਰ ਪਟੀਆਣੀਆ ਦੇ ਪ੍ਰਬੰਧਕ ਠਾਕੁਰ ਹਰਸ਼ਵਿੰਦਰ ਸਿੰਘ ਪਠਾਨੀਆ ਨੇ ਉਹਨਾਂ ਨੂੰ ਇਸ ਸ਼ੁਭ ਮੌਕੇ ਤੇ ਸਨਮਾਨਿਤ ਕੀਤਾ ।

Advertisements

ਇਸ ਮੌਕੇ ਅਨੁਰਾਗ ਸੂਦ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਵਾਸੀਆਂ ਦੇ ਲਈ ਮਾਣ ਵਾਲੀ ਗੱਲ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਰਗੇ ਇਮਾਨਦਾਰ ਤੇ ਨਿਸ਼ਕਾਮ ਭਾਵ ਨਾਲ ਸੇਵਾ ਕਰਨ ਵਾਲੇ ਇਨਸਾਨ ਨੂੰ ਇਸ ਮਹੱਤਵਪੂਰਨ ਜਿੰਮੇਦਾਰੀ ਨਾਲ ਨਵਾਜਿਆ ਗਿਆ ਹੈ ।

LEAVE A REPLY

Please enter your comment!
Please enter your name here