ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਨੇ ਕਰਵਾਇਆ ਸੈਮੀਨਾਰ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਕੋਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਨੈਸ਼ਨਲ ਕਮਿਸ਼ਨ ਆਫ ਵੂਮੈਨ ਦੇ ਨਿਰਦੇਸ਼ਾਂ ਅਨੁਸਾਰ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਵਲੋਂ ਮਿਤੀ 7.12.2021 ਨੂੰ ਅੋਰਤਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ, ਅਧਿਕਾਰਾਂ ਅਤੇ ਉਨ੍ਹਾਂ ਨੂੰ ਮਿੱਲਦੀਆਂ ਸਹੂਲਤਾਂ, ਐਮਪਾਵਰਮੈਂਟ ਆਫ ਵੂਮੈਨ ਲੀਗਲ ਅਵਏਰਨੈਸ, ਅੋਰਤਾਂ ਉਪਰ ਹੁੰਦੇ ਜੁਲਮ, ਕਾਨੂੰਨੀ ਸੇਵਾਵਾਂ ਅਥਾਰਟੀ ਐਕਟ, 1987 ਅਧੀਨ ਦਿੱਤੀ ਜਾਂਦੀ ਮੁਫਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦੇਣ ਦੇ ਮਨੋਰਥ ਨਾਲ ਹਿੰਦੂ ਕੰਨਿਆ ਕਾਲਜ, ਕਪੂਰਥਲਾ ਵਿਖੇ ਸੈਮੀਨਾਰ ਦਾ ਆਯੋਜਨ ਮਹੇਸ਼ ਕੁਮਾਰ ਸ਼ਰਮਾ, ਚੀਫ ਜੂਡੀਸ਼ੀਅਲ ਮੈਜਿਸਟੇ੍ਰਟ—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਸੈਮੀਨਾਰ ਦੇ ਸ਼ੁਰੂ ਵਿੱਚ ਪ੍ਰੋ: ਰੀਤੂ ਗੁਪਤਾ, ਇੰਚਾਰਜ ਲੀਗਲ ਏਡ ਕਲੱਬ ਹਿੰਦੂ ਕੰਨਿਆ ਕਾਲਜ, ਕਪੂਰਥਲਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਗਿਆ।

Advertisements

ਜੱਜ ਸਾਹਿਬ ਵੱਲੋਂ ਸੈਮੀਨਾਰ ਦੌਰਾਨ ਹਾਜਰ ਜਨਤਾ ਨੂੰ ਦੱਸਿਆ ਗਿਆ ਕਿ ਜਿਹੜੇ ਪਤੀ ਆਪਣੀ ਪਤਨੀ ਨੂੰ ਗੁਜਾਰਾ ਭੱਤਾ ਨਹੀਂ ਦਿੰਦੇ ਅਜਿਹੇ ਲੋਕ ਆਪਣੇ ਪਤੀ ਪਾਸੋਂ ਗੁਜਾਰਾ ਭੱਤਾ ਲੈਣ ਲਈ ਧਾਰਾ 125 ਸੀ.ਆਰ.ਪੀ.ਸੀ. ਅਧੀਨ ਗੁਜਾਰਾ ਭੱਤਾ ਲੈਣ ਲਈ ਵੀ ਕੇਸ ਦਾਇਰ ਕਰ ਸਕਦੀਆਂ ਹਨ। ਅੋਰਤਾਂ ਕੇਸ ਦਾਇਰ ਕਰਨ ਲਈ ਮੁਫਤ ਵਕੀਲ ਦੀਆਂ ਸੇਵਾਵਾਂ ਲੈਣ ਲਈ ਫਰੰਟ ਆਫਿਸ ਕਪੂਰਥਲਾ, ਫਗਵਾੜਾ ਅਤੇ ਸੁਲਤਾਨਪੁਰ ਲੋਧੀ ਅਤੇ ਭੁੱਲਥ ਵਿਖੇ ਸੰਪਰਕ ਕਰ ਸਕਦੀਆਂ ਹਨ। ਉਨ੍ਹਾਂ ਵਿਭਾਗ ਵੱਲੋਂ ਚਲਾਈਆਂ ਗਈਆਂ ਵੱਖ—ਵੱਖ ਕਾਨੂੰਨੀ ਭਲਾਈ ਸਕੀਮਾਂ ਦਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ।
ਇਸ ਸੈਮੀਨਾਰ ਦੋਰਾਨ ਦੀਪਤੀ ਮਰਵਾਹਾ ਵੱਲੋਂ ਹਿੰਦੂ ਮੈਰਿਜ ਐਕਟ, ਡੂਮੈਸਟਿਕ ਵਾਇਲੈਂਸ ਐਕਟ, ਧਾਰਾ 498 ਏ. ਅਤੇ ਹੋਰ ਵੱਖ—ਵੱਖ ਐਕਟਾਂ ਅਧੀਨ ਅੋਰਤਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਬਾਰੇ ਵਿਸਥਾਰ ਪੂਰਵਕ ਚਾਣਨਾ ਪਾਇਆ ਗਿਆ ਅਤੇ ਅੋਰਤਾਂ ਦਾ ਸਮਾਜ ਵਿੱਚ ਕੀ ਰੁਤਬਾ ਹੈ ਅਤੇ ਪੁਰਾਣੇ ਸਮੇਂ ਵਿੱਚ ਕਿਵੇਂ ਅੋਰਤਾਂ ਚਾਰ ਦਿਵਾਰੀ ਵਿੱਚ ਬੰਦ ਰਹਿੰਦੀਆਂ ਸਨ ਅਤੇ ਸਮਾਜ ਵਿੱਚ ਅੋਰਤ ਦਾ ਬਣਦਾ ਮਾਨ ਸਨਮਾਨ ਮਿਲਣ ਸੰਬੰਧੀ ਵੀ ਚਾਨਣਾ ਪਾਇਆ ਗਿਆ। ਪ੍ਰੋਗਰਾਮ ਦੌਰਾਨ ਪ੍ਰੋ: ਅਨੁੱਪਮ ਸੱਭਰਵਾਲ, ਵੱਲੋਂ ਬਤੌਰ ਸਟੇਜ ਸੈਕਟਰੀ ਭੂਮਿਕਾ ਨਿਭਾਈ ਗਈ ਇਸ ਮੌਕੇ ਹਾਜਰ ਕਾਲਜ ਦੀਆ ਵਿਦਿਆਰਥਣਾਂ ਨੂੰ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਵੱਲੋਂ ਕਾਨੂੰਨੀ ਪ੍ਰਚਾਰ ਸਮੱਗਰੀ ਵੀ ਵੰਡੀ ਗਈ। ਇਸ ਮੋਕੇ ਹਿੰਦੂ ਕੰਨਿਆ ਕਾਲਜ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਦੇ ਸਟਾਫ ਮੈਂਬਰਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਹਾਜ਼ਰ ਸਨ।

LEAVE A REPLY

Please enter your comment!
Please enter your name here