ਡੇਅਰੀ ਵਿਭਾਗ ਵਲੋਂ ਦਿੱਤੀ ਜਾ ਰਹੀ ਹੈ ਕਿਸਾਨ ਕਰੈਡਿਟ ਸਕੀਮ ਦੀ ਸਹੂਲਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਿਪਟੀ ਡਾਇਰੈਕਟਰ ਡੇਅਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਡੇਅਰੀ ਫਾਰਮਰਾਂ ਨੂੰ ਹੁਣ ਕਿਸਾਨ ਕਰੈਡਿਟ ਕਾਰਡ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ। ਪਸ਼ੂ ਪਾਲਕਾਂ ਨੂੰ ਡੇਅਰੀ ਫਾਰਮ ਸਥਾਪਤ ਕਰਨ ਉਪਰੰਤ ਪਸ਼ੂਆਂ ਦੇ ਰੋਜਮਰਾ ਦੇ ਖਰਚੇ ਭਾਵ ਖਾਦ ਖੁਰਾਕ, ਦਵਾਈਆਂ, ਬਿਜਲੀ ਅਤੇ ਮਜ਼ਦੂਰਾਂ ਦੇ ਖਰਚੇ ਰੋਜ਼ਾਨਾ ਕਰਨੇ ਪੈਂਦੇ ਹਨ ਜਿਸ ਦਾ ਉਨ੍ਹਾਂ ਦਾ ਭਾਰੀ ਵਿਆਜ ਦੇਣਾ ਪੈਂਦਾ ਹੈ। ਦੂਜੇ ਪਾਸੇ ਖੇਤੀ ਉਤਪਾਦਨ ਨਾਲ ਜੁੜੇ ਹੋਏ ਕਿਸਾਨਾਂ ਨੂੰ ਹੋਰ ਸਪਰੇਅ, ਬੀਮਾ ਅਤੇ ਖਰਚਿਆਂ ਲਈ ਰਾਸ਼ੀ ਦੀ ਹੱਦ 4 ਪ੍ਰਤੀਸ਼ਤ ਵਿਆਜ ’ਤੇ ਕਿਸਾਨ ਕਰੈਡਿਟ ਕਾਰਡ ਬਣਾਉਣ ’ਤੇ ਮਿਲ ਜਾਂਦੀ ਹੈ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਪਸ਼ੂ ਪਾਲਕ ਆਪਣੇ ਖਰਚਿਆਂ ਲਈ ਇਸ ਕਾਰਡ ਦੀ ਵਰਤੋਂ ਕਰ ਸਕੇਗਾ। ਇਸ ਕਾਰਡ ਲਈ ਪ੍ਰਾਪਤ ਕੀਤੀ ਗਈ ਰਾਸ਼ੀ ਦਾ ਮੁੜ ਭੁਗਤਾਨ ਸਾਲ ਦੇ ਕਿਸੇ ਵੀ ਦਿਨ ਪੂਰਨ ਰੂਪ ਵਿਚ ਬੈਂਕ ਨੂੰ ਕਰਨਾ ਹੋਵੇਗਾ। ਸ਼ੁਰੂਆਤੀ ਦੌਰ ਵਿਚ ਕਿਸਾਨ ਕਰੈਡਿਟ ਕਾਰਡ ਦੀ ਸੁਵਿਧਾ ’ਤੇ 7 ਪ੍ਰਤੀਸ਼ਤ ਸਧਾਰਨ ਵਿਆਜ ਕਰਨਾ ਹੋਵੇਗਾ ਪਰ ਜਿਹੜੇ ਪਸ਼ੂ ਪਾਲਕ ਸਮੇਂ ਸਿਰ ਲਿਮਟ ਦੀ ਰਾਸ਼ੀ ਮੋੜਦੇ ਰਹਿਣਗੇ, ਉਨ੍ਹਾਂ ਲਈ ਵਿਆਜ਼ ਦੀ ਰਾਸ਼ੀ 4 ਪ੍ਰਤੀਸ਼ਤ ਹੋਵੇਗੀ। ਕਿਸਾਨ ਕਰੈਡਿਟ ਕਾਰਡ ਬਨਾਉਣ ਲਈ ਆਪਣੇ ਦਸਤਾਵੇਜ਼ ਜਿਵੇਂ ਕਿ ਆਧਾਰ ਕਾਰਡ, ਬੈਂਕ ਖਾਤੇ ਦੀ ਕਾਪੀ ਅਤੇ ਦੋ ਪਾਸਪੋਰਟ ਸਾਈਜ਼ ਫੋਟੋਆਂ ਨਾਲ ਦਫ਼ਤਰ ਡਿਪਟੀ ਡਾਇਰੈਕਟਰ, ਡੇਅਰੀ, ਮਿੰਨੀ ਸਕੱਤਰੇਤ, ਚੌਥੀ ਮੰਜ਼ਿਲ, ਕਮਰਾ ਨੰਬਰ 439 ਵਿਖੇ ਦਫ਼ਤਰੀ ਕੰਮਕਾਜ ਸਮੇਂ ਦੌਰਾਨ ਸੰਪਰਕ ਕਰ ਸਕਦੇ ਹਨ।

Advertisements

LEAVE A REPLY

Please enter your comment!
Please enter your name here