ਨੈਸ਼ਨਲ ਆਜ਼ਾਦ ਪਾਰਟੀ ਦੀ ਹਲਕਾ ਕਰਤਾਰਪੁਰ ਵਿਖੇ ਹੋਈ ਮੀਟਿੰਗ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਨੈਸ਼ਨਲ ਆਜ਼ਾਦ ਪਾਰਟੀ ਦੀ ਇੱਕ ਅਹਿਮ ਮੀਟਿੰਗ ਹਲਕਾ ਕਰਤਾਰਪੁਰ ਵਿਖੇ ਪੰਜਾਬ ਪ੍ਰਧਾਨ ਕਮਲਜੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਨੇਪੜੇ ਚੜੀ ਮੀਟਿੰਗ ਵਿਚ ਵਿਸ਼ੇਸ਼ ਤੋਰ ਤੇ ਪਾਰਟੀ ਦੇ ਕੌਮੀ ਪ੍ਰਧਾਨ ਆਰ ਕੇ ਖੋਸਲਾ ਉੱਚੇਚੇ ਤੋਰ ਤੇ ਪੁੱਜੇ ਮੀਟਿੰਗ ਵਿੱਚ ਹਾਜ਼ਿਰ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੌਮੀ ਪ੍ਰਧਾਨ ਨੇ ਕਿਹਾ ਕਿ ਸਮੇ ਸਮੇ ਦੀ ਸਰਕਾਰਾਂ ਨੇ ਜਨਤਾ ਨੂੰ ਹੱਥੋਂ ਹੱਥੀਂ ਲੁਟਿਆ ਹੈ । ਜਨਤਾ ਨੂੰ ਅਜੇ ਤਕ ਮੁੱਢਲੀ ਸਹੂਲਤਾਂ ਨਹੀ ਮਿਲ ਰਹੀਆਂ ਅੱਜ ਵੀ ਲੋਕ ਚੰਗੀ ਮੈਡੀਕਲ ਸੁਵਿਧਾ ਨੂੰ ਤਰਸਦੇ ਹਨ ,ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਸਤਰ ਬਹੁਤ ਥੱਲੇ ਡਿੱਗਾ ਹੋਇਆ ਹੈ । ਜਿਸ ਕਰਕੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਚੰਗੀ ਸਿਖਿਆ ਦੇਣ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ ਵਿੱਚ ਬੱਚੇ ਪੜ੍ਹਾਉਣੇ ਪੈ ਰਹੇ ਹੈ ਓਥੇ ਵੀ ਪ੍ਰਾਈਵੇਟ ਸਕੂਲ ਮਾਲਿਕ ਤੇ ਸਰਕਾਰ ਨਾਲ ਰਲਕੇ ਲੋਕਾਂ ਨੂੰ ਬਹੁਤ ਲੁਟਿਆ ਜਾ ਰਿਹਾ ਹੈ । ਆਮ ਆਦਮੀ ਪਾਰਟੀ ਇਕ ਇਕ ਹਾਜ਼ਰ ਰੁਪਏ ਦਾ ਲਾਲਚ ਦੇ ਰਹੀ ਹੈ । ਪੰਜਾਬ ਦੀਆ ਔਰਤਾਂ ਨੂੰ ਜੋਕਿ ਚੰਗੀ ਗੱਲ ਨਹੀਂ ਹੈ ਇਹ ਕੁਝ ਲੋਕ ਜਨਤਾ ਨੂੰ ਭਿਖਾਰੀ ਸਮਝਦੇ ਹਨ ਇਸ ਕਰਕੇ ਲੋਕਾਂ ਨੂੰ ਰੋਜਗਾਰ ਦੇਣ ਦੀ ਬਜਾਏ ਛੋਟੀਆਂ ਛੋਟੀਆਂ ਚੀਜ਼ਾਂ ਦੇਕੇ ਲੋਕਾਂ ਨੂੰ ਭਿਖਾਰੀ ਬਣਾ ਰਹੇ ਹਨ ।
ਜੇਕਰ ਕੁਝ ਦੇਣਾ ਹੀ ਹੈ ਤਾਂ ਪੱਕੇ ਰੋਜਗਾਰ ਦੇਣ ਜਿਸ ਨਾਲ ਇਹ ਸਾਰੀਆਂ ਜਰੂਰਤਾਂ ਲੋਕ ਆਪਣੇ ਆਪ ਪੂਰੀਆਂ ਕਰ ਸਕਣ ਇਸ ਮੌਕੇ ਮਹਿਲਾ ਵਿੰਗ ਕੌਮੀ ਇੰਚਾਰਜ ਪਰਮਜੀਤ ਕੌਰ ਮੱਲ੍ਹੀ ,ਪੰਜਾਬ ਇੰਚਾਰਜ ਸੁਖਦੇਵ ਟਿੱਬਾ,ਮਹਿਲਾ ਵਿੰਗ ਸੁਬ੍ਹਾ ਪ੍ਰਧਾਨ ਕਮਲਜੀਤ ਕੌਰ, ਜਿਲਾ ਪ੍ਰਧਾਨ ਜਲੰਧਰ ਹਰਵਿੰਦਰ ਸਿੰਘ ਨੇ ਵੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਇਸ ਮੌਕੇ ਹਲਕਾ ਕਰਤਾਰਪੁਰ ਦੇ ਯੂਨਿਟ ਦੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਸ ਵਿੱਚ ਕਮਲਜੀਤ ਕੌਰ ਪੰਜਾਬ ਮਹਿਲਾ ਪ੍ਰਧਾਨ ਨੂੰ ਕਰਤਾਰਪੁਰ ਦਾ ਹਲ਼ਕਾ ਇੰਚਾਰਜ ਲਾਇਆ ਗਿਆ । ਇਸ ਤੋਂ ਅਲਾਵਾ ਹਲਕਾ ਕਰਤਾਰਪੁਰ ਦੇ ਤਹਿਸੀਲ ਪ੍ਰਧਾਨ ,ਬਲਾਕ ਪ੍ਰਧਾਨ ,ਵਾਰਡ ਪ੍ਰਧਾਨਾਂ ਅਤੇ ਭੁਲੱਥ ਹਲਕੇ ਦੀਆਂ ਵੀ ਨਿਯੁਕਤੀਆਂ ਕੀਤੀਆਂ ਗਈਆਂ ।

Advertisements

LEAVE A REPLY

Please enter your comment!
Please enter your name here